ਰਾਹੁਲ ਨੇ ਲੋਕ ਸਭਾ 'ਚ ਚੁੱਕਿਆ ਪ੍ਰਦੂਸ਼ਣ ਦਾ ਮਾਮਲਾ, ਕਿਹਾ- 'ਲੱਖਾਂ ਬੱਚੇ ਫੇਫੜਿਆਂ ਦੀ ਬੀਮਾਰੀ ਨਾਲ ਹੋ ਰਹੇ ਹਨ ਪੀੜਤ'

Friday, Dec 12, 2025 - 01:13 PM (IST)

ਰਾਹੁਲ ਨੇ ਲੋਕ ਸਭਾ 'ਚ ਚੁੱਕਿਆ ਪ੍ਰਦੂਸ਼ਣ ਦਾ ਮਾਮਲਾ, ਕਿਹਾ- 'ਲੱਖਾਂ ਬੱਚੇ ਫੇਫੜਿਆਂ ਦੀ ਬੀਮਾਰੀ ਨਾਲ ਹੋ ਰਹੇ ਹਨ ਪੀੜਤ'

ਨਵੀਂ ਦਿੱਲੀ- ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਿੱਲੀ ਸਮੇਤ ਕਈ ਪ੍ਰਮੁੱਖ ਸ਼ਹਿਰਾਂ ਦੇ ਹਵਾ ਪ੍ਰਦੂਸ਼ਣ ਦੀ ਲਪੇਟ 'ਚ ਆਉਣ ਦਾ ਵਿਸ਼ਾ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਚੁੱਕਿਆ ਅਤੇ ਕਿਹਾ ਕਿ ਸਰਕਾਰ ਨੂੰ ਸੰਸਦ 'ਚ ਪੂਰੀ ਚਰਚਾ ਕਰਵਾਉਣ ਨਾਲ ਇਸ ਸਮੱਸਿਆ ਨਾਲ ਨਜਿੱਠਣ ਲਈ ਇਕ ਯੋਜਨਾ ਸਾਹਮਣੇ ਰੱਖਣੀ ਚਾਹੀਦੀ ਹੈ। ਇਸ 'ਤੇ ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਇਹ ਵਿਸ਼ਾ ਕਾਰਜ ਸਲਾਹਕਾਰ ਕਮੇਟੀ (ਬੀਏਸੀ) ਦੀ ਬੈਠਕ 'ਚ ਚੁੱਕਿਆ ਸੀ ਅਤੇ ਸਰਕਾਰ ਇਸ 'ਤੇ ਚਰਚਾ ਲਈ ਤਿਆਰ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਦਨ 'ਚ ਜ਼ੀਰੋ ਕਾਲ ਦੌਰਾਨ ਇਹ ਵਿਸ਼ਾ ਚੁੱਕਿਆ। 

ਇਹ ਵੀ ਪੜ੍ਹੋ : ਹਮੇਸ਼ਾ ਗੋਲ ਕਿਉਂ ਹੁੰਦੇ ਹਨ ਖੂਹ? ਜਾਣੋ ਇਸ ਦੇ ਪਿੱਛੇ ਦਾ ਦਿਲਚਸਪ ਵਿਗਿਆਨਕ ਕਾਰਨ

ਉਨ੍ਹਾਂ ਕਿਹਾ,''ਸਾਡੇ ਜ਼ਿਆਦਾਤਰ ਵੱਡੇ ਸ਼ਹਿਰਾਂ 'ਤੇ ਜ਼ਹਿਰੀਲੀ ਹਵਾ ਦੀ ਚਾਦਰ ਪਸਰੀ ਹੋਈ ਹੈ, ਬੱਚਿਆਂ ਨੂੰ ਸਾਹ ਲੈਣ 'ਚ ਪਰੇਸ਼ਾਨੀ ਹੁੰਦੀ ਹੈ... ਲੋਕਾਂ ਨੂੰ ਕੈਂਸਰ ਵਰਗੀਆਂ ਬੀਮਾਰੀਆਂ ਹੋ ਰਹੀਆਂ ਹਨ। ਇਹ ਇਕ ਅਜਿਹਾ ਮੁੱਦਾ ਹੈ, ਜਿਸ 'ਤੇ ਸਾਰੇ ਸਹਿਮਤ ਹੋਣਗੇ।'' ਉਨ੍ਹਾਂ ਦਾ ਕਹਿਣਾ ਸੀ ਕਿ ਸੰਸਦ 'ਚ ਇਸ ਮੁੱਦੇ 'ਤੇ ਪੂਰੀ ਚਰਚਾ ਕਰਵਾਈ ਜਾਵੇ ਅਤੇ ਉਸ 'ਚ ਦੋਸ਼ ਲਗਾਉਣ ਦੀ ਬਜਾਏ ਸਮੱਸਿਆ 'ਤੇ ਰੋਕ ਲਗਾਉਣ ਲਈ ਹੱਲ ਨੂੰ ਲੈ ਕੇ ਗੱਲ ਹੋਵੇ। ਰਾਹੁਲ ਗਾਂਧੀ ਇਹ ਵੀ ਕਿਹਾ ਕਿ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਯੋਜਨਾ ਪੇਸ਼ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਆਖ਼ਿਰ ਧੁੰਨੀ 'ਚ ਕਿੱਥੋਂ ਆ ਜਾਂਦੈ ਰੂੰ ? ਜਾਣੋ ਕੀ ਹੈ ਇਸ ਦਾ ਕਾਰਨ


author

DIsha

Content Editor

Related News