ਭਾਰਤ ''ਚ UNESCO ਦੀ ਬੈਠਕ ਸੰਪੰਨ, IGC ਦਾ ਅਗਲਾ ਸੈਸ਼ਨ 2026 ''ਚ ਚੀਨ ''ਚ ਹੋਵੇਗਾ
Saturday, Dec 13, 2025 - 01:12 PM (IST)
ਨਵੀਂ ਦਿੱਲੀ- ਅਮੂਰਤ ਸੱਭਿਆਚਾਰਕ ਵਿਰਾਸਤ (ਆਈਸੀਐੱਚ) ਦੀ ਸੁਰੱਖਿਆ ਨੂੰ ਲੈ ਕੇ ਦਿੱਲੀ ਦੇ ਲਾਲ ਕਿਲ੍ਹੇ 'ਚ ਆਯੋਜਿਤ ਯੂਨੈਸਕੋ ਦੀ ਇਕ ਮਹੱਤਵਪੂਰਨ ਬੈਠਕ ਦਾ ਸ਼ਨੀਵਾਰ ਨੂੰ ਸਮਾਪਨ ਹੋ ਗਿਆ। ਲਗਭਗ ਇਕ ਹਫ਼ਤੇ ਦੇ ਇਸ ਸੈਸ਼ਨ ਦੌਰਾਨ ਕਮੇਟੀ ਨੇ ਵੱਖ-ਵੱਖ ਦੇਸ਼ਾਂ ਦੀਆਂ 67 ਨਵੀਆਂ ਅਮੂਰਤ ਸੱਭਿਆਚਾਰਕ ਪਰੰਪਰਾਵਾਂ ਨੂੰ ਆਪਣੀ ਸੂਚੀ 'ਚ ਸ਼ਾਮਲ ਕੀਤਾ ਗਿਆ। ਯੂਨੈਸਕੋ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅਮੂਰਤ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਲਈ ਅੰਤਰ-ਸਰਕਾਰੀ ਕਮੇਟੀ (ਆਈਜੀਸੀ) ਦਾ ਅਗਲਾ ਸੈਸ਼ਨ ਦਸੰਬਰ 2026 'ਚ ਚੀਨ ਦੇ ਸ਼ਿਯਾਮੇਨ ਸ਼ਹਿਰ 'ਚ ਆਯੋਜਿਤ ਕੀਤਾ ਜਾਵੇਗਾ।
ਭਾਰਤ ਨੇ ਸ਼ੁੱਕਰਵਾਰ ਸ਼ਾਮ ਨੂੰ ਕਿਲ੍ਹਾ ਕੰਪਲੈਕਸ ਦੇ 'ਪਲੇਨਰੀ ਹਾਲ' 'ਚ ਸਮਾਪਨ ਸਮਾਰੋਹ ਆਯੋਜਿਤ ਕੀਤਾ। ਇਸ ਤੋਂ ਬਾਅਦ ਪ੍ਰਤੀਨਿਧੀ ਸ਼ਨੀਵਾਰ ਨੂੰ ਦਰਸ਼ਨੀ ਸਥਾਨਾਂ ਦੇ ਦੌਰੇ ਲਈ ਰਵਾਨਾ ਹੋਣਗੇ। ਇਹ ਸੈਸ਼ਨ ਭਾਰਤ 'ਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ ਅਤੇ ਇਸ ਦਾ ਆਯੋਜਨ ਯੂਨੈਸਕੋ ਵਿਸ਼ਵ ਧਰੋਹਰ ਸਥਾਨ ਲਾਲ ਕਿਲ੍ਹੇ 'ਚ ਕੀਤਾ ਗਿਆ ਸੀ। 9 ਤੋਂ 11 ਦਸੰਬਰ ਵਿਚਾਲੇ ਯੂਨੈਸਕੋ ਦੀਆਂ ਵੱਖ-ਵੱਖ ਅਮੂਰਤ ਸੱਭਿਆਚਾਰਕ ਵਿਰਾਸਤ ਸੂਚੀਆਂ 'ਚ 67 ਸੰਸਕ੍ਰਿਤੀ ਪਰੰਪਰਾਵਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ 'ਚ ਭਾਰਤ ਦੀ ਦੀਵਾਲੀ ਸ਼ਾਮਲ ਹੈ।
