PM ਮੋਦੀ ਅੱਧਾ ਸਮਾਂ ਵਿਦੇਸ਼ ''ਚ ਰਹਿੰਦੇ, ਫਿਰ ਰਾਹੁਲ ਦੀ ਵਿਦੇਸ਼ ਯਾਤਰਾਂ ''ਤੇ ਸਵਾਲ ਕਿਉਂ?: ਪ੍ਰਿਯੰਕਾ ਗਾਂਧੀ
Wednesday, Dec 10, 2025 - 03:19 PM (IST)
ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਰਾਹੁਲ ਗਾਂਧੀ ਦੇ ਪ੍ਰਸਤਾਵਿਤ ਜਰਮਨੀ ਦੌਰੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵਲੋਂ ਸਵਾਲ ਕੀਤੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਅੱਧਾ ਕੰਮਕਾਜੀ ਸਮਾਂ ਵਿਦੇਸ਼ਾਂ ਵਿੱਚ ਬਿਤਾਉਂਦੇ ਹਨ, ਤਾਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਦੌਰੇ 'ਤੇ ਸਵਾਲ ਕਿਉਂ ਉਠਾਏ ਜਾ ਰਹੇ ਹਨ? ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 15 ਤੋਂ 20 ਦਸੰਬਰ ਤੱਕ ਜਰਮਨੀ ਦਾ ਦੌਰਾ ਕਰਨਗੇ, ਜਿੱਥੇ ਉਹ ਭਾਰਤੀ ਪ੍ਰਵਾਸੀਆਂ ਨਾਲ ਗੱਲਬਾਤ ਕਰਨਗੇ ਅਤੇ ਜਰਮਨ ਸਰਕਾਰ ਦੇ ਕੁਝ ਮੰਤਰੀਆਂ ਨਾਲ ਮੁਲਾਕਾਤ ਕਰਨਗੇ।
ਪੜ੍ਹੋ ਇਹ ਵੀ - ਸੜਕ 'ਤੇ ਜਾਂਦੀ ਕਾਰ ਉੱਪਰ ਆ ਡਿੱਗਾ ਜਹਾਜ਼, ਪੈ ਗਈਆਂ ਭਾਜੜਾਂ (ਵੀਡੀਓ)
ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਰਾਹੁਲ ਗਾਂਧੀ ਦੀ ਯਾਤਰਾ 'ਤੇ ਭਾਜਪਾ ਵੱਲੋਂ ਸਵਾਲ ਉਠਾਉਣ ਦੇ ਜਵਾਬ ਵਿੱਚ, ਪ੍ਰਿਯੰਕਾ ਗਾਂਧੀ ਨੇ ਸੰਸਦ ਕੰਪਲੈਕਸ ਵਿੱਚ ਪੱਤਰਕਾਰਾਂ ਨੂੰ ਕਿਹਾ, "ਮੋਦੀ ਜੀ ਆਪਣਾ ਲਗਭਗ ਅੱਧਾ ਕੰਮਕਾਜੀ ਸਮਾਂ ਦੇਸ਼ ਤੋਂ ਬਾਹਰ ਬਿਤਾਉਂਦੇ ਹਨ, ਤਾਂ ਉਹ (ਭਾਜਪਾ) ਵਿਰੋਧੀ ਧਿਰ ਦੇ ਨੇਤਾ ਦੀ ਯਾਤਰਾ 'ਤੇ ਸਵਾਲ ਕਿਉਂ ਉਠਾ ਰਹੇ ਹਨ?" ਇਸ ਤੋਂ ਪਹਿਲਾਂ ਭਾਜਪਾ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ X 'ਤੇ ਪੋਸਟ ਕੀਤਾ, "ਇੱਕ ਵਾਰ ਫਿਰ ਵਿਦੇਸ਼ੀ ਨੇਤਾ ਉਹ ਕਰ ਰਿਹਾ ਹੈ ਜੋ ਉਹ ਸਭ ਤੋਂ ਵਧੀਆ ਕਰਦਾ ਹੈ। ਵਿਦੇਸ਼ੀ ਦੌਰੇ 'ਤੇ ਜਾ ਰਿਹਾ ਹੈ। ਸੰਸਦ ਦਾ ਸੈਸ਼ਨ 19 ਦਸੰਬਰ ਤੱਕ ਚੱਲੇਗਾ ਪਰ ਰਿਪੋਰਟਾਂ ਦੇ ਅਨੁਸਾਰ ਰਾਹੁਲ ਗਾਂਧੀ 15-20 ਦਸੰਬਰ ਤੱਕ ਜਰਮਨੀ ਦਾ ਦੌਰਾ ਕਰਨਗੇ।" ਉਨ੍ਹਾਂ ਵਿਅੰਗਮਈ ਢੰਗ ਨਾਲ ਕਿਹਾ ਕਿ ਰਾਹੁਲ ਗਾਂਧੀ 'LOP' ਯਾਨੀ 'ਸੈਰ-ਸਪਾਟੇ ਦੇ ਨੇਤਾ' ਹਨ।
ਪੜ੍ਹੋ ਇਹ ਵੀ - ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ! ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ, ਇਸ ਸੂਬੇ 'ਚ ਜਾਰੀ ਹੋਏ ਹੁਕਮ
