ਰਾਹੁਲ ਗਾਂਧੀ ਨੇ ਜਰਮਨੀ ਦੇ ਸਾਬਕਾ ਚਾਂਸਲਰ ਓਲਾਫ਼ ਸਕੋਲਜ਼ ਨਾਲ ਕੀਤੀ ਮੁਲਾਕਾਤ

Friday, Dec 19, 2025 - 03:45 PM (IST)

ਰਾਹੁਲ ਗਾਂਧੀ ਨੇ ਜਰਮਨੀ ਦੇ ਸਾਬਕਾ ਚਾਂਸਲਰ ਓਲਾਫ਼ ਸਕੋਲਜ਼ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਜਰਮਨੀ ਦੇ ਸਾਬਕਾ ਚਾਂਸਲਰ ਓਲਾਫ ਸਕੋਲਜ਼ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗਲੋਬਲ ਮਾਮਲਿਆਂ, ਵਪਾਰ ਅਤੇ ਬਦਲਦੀ ਦੁਨੀਆ 'ਚ ਭਾਰਤ-ਜਰਮਨੀ ਸੰਬੰਧਾਂ ਨੂੰ ਮਜ਼ਬੂਤ ਕਰਨ 'ਤੇ ਵਿਸਥਾਰ ਨਾਲ ਚਰਚਾ ਕੀਤੀ। ਰਾਹੁਲ ਗਾਂਧੀ ਨੇ ਬਰਲਿਨ ਦੇ ਹਰਟੀ ਸਕੂਲ 'ਚ ਵਿਦਿਆਰਥੀਆਂ, ਵਿਦਵਾਨਾਂ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਸੰਬੋਧਨ ਕਰਦੇ ਹੋਏ ਬਦਲਦੇ ਵਿਸ਼ਵ 'ਚ ਲੀਡਰਸ਼ਿਪ, ਲੋਕਤੰਤਰ ਅਤੇ ਗਲੋਬਲ ਜ਼ਿੰਮੇਵਾਰੀ 'ਤੇ ਚਰਚਾ ਕੀਤੀ। ਉਨ੍ਹਾਂ ਨੇ ਮੌਜੂਦਾ ਰਾਜਨੀਤਕ ਸਥਿਤੀਆਂ ਦੇ ਨਾਲ ਹੀ ਭਾਰਤੀ ਲੋਕਤੰਤਰ ਦੀ ਸਥਿਤੀ 'ਤੇ ਆਪਣੇ ਵਿਚਾਰ ਵੀ ਰੱਖੇ।

PunjabKesari

ਰਾਹੁਲ ਗਾਂਧੀ ਨੇ ਸਮਾਵੇਸ਼ੀ ਅਤੇ ਸਮਾਨ ਸਿੱਖਿਆ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਮਜ਼ਬੂਤ ਗਲੋਬਲ ਸਹਿਯੋਗ ਦੀ ਲੋੜ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਆਪਣੇ ਨਿੱਜੀ ਅਤੇ ਰਾਜਨੀਤਕ ਅਨੁਭਵਾਂ ਨੂੰ ਵੀ ਸਾਂਝਾ ਕੀਤਾ। ਦੱਸਣਯੋਗ ਹੈ ਕਿ ਰਾਹੁਲ ਗਾਂਧੀ 15 ਤੋਂ 20 ਦਸੰਬਰ ਤੋਂ ਜਰਮਨੀ ਦੇ ਦੌਰੇ 'ਤੇ ਹਨ ਅਤੇ ਉਹ ਭਾਰਤੀ ਮੂਲ ਦੇ ਲੋਕਾਂ ਨਾਲ ਮੁਲਾਕਾਤ ਅਤੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰ ਰਹੇ ਹਨ। ਰਾਹੁਲ ਜਰਮਨੀ 'ਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰੋਗਰਾਮਾਂ 'ਚ ਵੀ ਸ਼ਾਮਲ ਹੋਏ। ਇਸ ਯਾਤਰਾ ਦੌਰਾਨ ਉਨ੍ਹਾਂ ਨੇ ਬੀਐੱਮਡਬਲਿਊ ਹੈੱਡ ਕੁਆਟਰ ਦਾ ਦੌਰਾ ਕਰ ਕੇ ਪਲਾਂਟ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਲਈ।


author

DIsha

Content Editor

Related News