ਰਾਸ਼ਟਰਪਤੀ ਭਵਨ ਪੁੱਜੇ ਪੁਤਿਨ ਗਾਰਡ ਆਫ਼ ਆਨਰ ਨਾਲ ਸਨਮਾਨਤ, ਦਿੱਤੀ ਗਈ 21 ਤੋਪਾਂ ਦੀ ਸਲਾਮੀ
Friday, Dec 05, 2025 - 12:04 PM (IST)
ਨਵੀਂ ਦਿੱਲੀ : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਦੇ ਦੌਰੇ 'ਤੇ ਹਨ। ਉਹ ਵੀਰਵਾਰ ਨੂੰ ਦਿੱਲੀ ਪਹੁੰਚੇ, ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਅੱਜ ਰੂਸੀ ਰਾਸ਼ਟਰਪਤੀ ਪੁਤਿਨ ਅਤੇ ਪ੍ਰਧਾਨ ਮੰਤਰੀ ਮੋਦੀ 23ਵੇਂ ਭਾਰਤ-ਰੂਸ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਸਮੇਂ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਰਾਸ਼ਟਰਪਤੀ ਭਵਨ ਪਹੁੰਚ ਗਏ ਹਨ। ਇਥੇ ਆਉਣ 'ਤੇ ਪੁਤਿਨ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ ਗਿਆ ਅਤੇ ਗਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ।
ਪੜ੍ਹੋ ਇਹ ਵੀ - ਦੇਸ਼ ਭਰ 'ਚ ਖ਼ਤਮ ਹੋਣਗੇ ਟੋਲ ਪਲਾਜ਼ਾ! Digital ਹੋਵੇਗਾ ਪੂਰਾ ਸਿਸਟਮ, ਸਰਕਾਰ ਨੇ ਕੀਤਾ ਵੱਡਾ ਐਲਾਨ

ਇਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਸ਼੍ਰੀ ਪੁਤਿਨ ਨੇ ਆਪਣੇ-ਆਪਣੇ ਦੇਸ਼ਾਂ ਦੇ ਪਤਵੰਤਿਆਂ ਨਾਲ ਇੱਕ ਦੂਜੇ ਦੀ ਜਾਣ-ਪਛਾਣ ਕਰਵਾਈ। ਇਸ ਤੋਂ ਬਾਅਦ ਸ਼੍ਰੀ ਪੁਤਿਨ ਨੇ ਗਾਰਡ ਆਫ਼ ਆਨਰ ਦਾ ਵੀ ਨਿਰੀਖਣ ਕੀਤਾ। ਗਾਰਡ ਆਫ਼ ਆਨਰ ਤੋਂ ਬਾਅਦ ਰੂਸੀ ਰਾਸ਼ਟਰਪਤੀ ਪੁਤਿਨ ਹੁਣ ਰਾਜਘਾਟ ਵੱਲ ਗਏ, ਜਿਥੇ ਉਨ੍ਹਾਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸ਼ਰਦਾ ਦੇ ਫੁੱਲ ਭੇਟ ਕੀਤੇ।
#WATCH | Russian President Vladimir Putin receives a Guard of Honour at the Rashtrapati Bhawan.
— ANI (@ANI) December 5, 2025
Source: DD pic.twitter.com/ZcHc5EMI6y
ਸ਼੍ਰੀ ਪੁਤਿਨ ਨੇ ਰਾਜਘਾਟ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦੇ ਸਮੇਂ ਆਪਣਾ ਸਿਰ ਝੁਕਾਇਆ ਅਤੇ ਬਾਪੂ ਦੀ ਸਮਾਧੀ ਦੀ ਪਰਿਕਰਮਾ ਕੀਤੀ। ਉਨ੍ਹਾਂ ਨੇ ਫੁੱਲਮਾਲਾ ਭੇਟ ਕੀਤੀ। ਉਨ੍ਹਾਂ ਨੇ ਰਾਜਘਾਟ 'ਤੇ ਰੱਖੇ ਇਕ ਯਾਦਗਾਰੀ ਡਾਇਰੀ ਵਿਚ ਕੁਝ ਸ਼ਬਦ ਲਿਖਦੇ ਹੋਏ ਦਸਤਖਤ ਕੀਤੇ।
ਪੜ੍ਹੋ ਇਹ ਵੀ - ਦਿੱਲੀ ਏਅਰਪੋਰਟ ਤੋਂ IndiGo ਦੀ ਅੱਧੀ ਰਾਤ ਤੱਕ ਦੀਆਂ ਸਾਰੀਆਂ ਉਡਾਣਾਂ ਰੱਦ, ਐਡਵਾਇਜ਼ਰੀ ਜਾਰੀ

