ਭਾਰਤ ਦੀ ਪਹਿਲੀ ਟ੍ਰਾਂਸਜੈਂਡਰ ਪ੍ਰਿੰਸੀਪਲ ਦਾ ਦੋਸ਼- ਹਸਪਤਾਲ ਨੇ ਕੋਰੋਨਾ ਟੈਸਟ ਤੋਂ ਕੀਤਾ ਇਨਕਾਰ

06/15/2021 2:19:08 AM

ਕੋਲਕਾਤਾ - ਭਾਰਤ ਦੀ ਪਹਿਲੀ ਟ੍ਰਾਂਸਜੈਂਡਰ ਕਾਲਜ ਪ੍ਰਿੰਸੀਪਲ ਮਨੋਬੀ ਬੰਦੋਪਾਧਿਆਏ ਨੇ ਦੋਸ਼ ਲਗਾਇਆ ਹੈ ਕਿ ਕੋਲਕਾਤਾ ਵਿੱਚ ਇੱਕ ਸਰਕਾਰੀ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਦਾ ਕੋਰੋਨਾ ਟੈਸਟ ਕਰਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਾਗਲ ਕਿਹਾ ਗਿਆ ਅਤੇ ਹਸਪਤਾਲ ਤੋਂ ਭਜਾ ਦਿੱਤਾ ਗਿਆ।

ਇਹ ਵੀ ਪੜ੍ਹੋ- ਇੰਸਟਾਗ੍ਰਾਮ ਨੇ ਹਾਈ ਕੋਰਟ ਨੂੰ ਦੱਸਿਆ, ਹਿੰਦੂ ਦੇਵੀ-ਦੇਵਤਿਆਂ ਨਾਲ ਜੁੜੇ ਇਤਰਾਜ਼ਯੋਗ ਕੰਟੈਂਟ ਨੂੰ ਹਟਾਇਆ

ਮਨੋਬੀ ਬੰਦੋਪਾਧਿਆਏ ਦਾ ਕਹਿਣਾ ਹੈ ਕਿ ਹਸਪਤਾਲ ਦੇ ਲੋਕਾਂ ਨੇ ਪਹਿਲਾਂ ਉਨ੍ਹਾਂ ਨੂੰ ਵੇਖਿਆ ਫਿਰ ਕਿਹਾ ਕਿ ਤੁਸੀਂ ਪਾਗਲ ਹੋ ਅਤੇ ਉਨ੍ਹਾਂ ਨੂੰ ਉੱਥੋਂ ਭਜਾ ਦਿੱਤਾ। ਉਨ੍ਹਾਂ ਲੋਕਾਂ ਨੇ ਉਨ੍ਹਾਂ ਦਾ ਟੈਸਟ ਨਹੀਂ ਹੋਣ ਦਿੱਤਾ। ਮਨੋਬੀ ਨੇ ਕਿਹਾ ਕਿ ਮੈਨੂੰ ਘਰ ਆਉਣਾ ਪਿਆ। ਮੈਂ ਇਸ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਕਿਹਾ ਕਿ ਟ੍ਰਾਂਸਜੈਂਡਰ ਸਮੁਦਾਏ ਦੇ ਹੋਰ ਲੋਕਾਂ ਲਈ ਵੀ ਵਿਰੋਧ ਕਰਨਾ ਜ਼ਰੂਰੀ ਹੈ। ਹੁਣ ਮੈਂ ਕੀ ਕਰਾਂ, ਕਿਸ ਦੇ ਕੋਲ ਜਾਂਵਾਂ?

ਇਹ ਵੀ ਪੜ੍ਹੋ- ਜ਼ਮੀਨ 'ਤੇ ਐਡਵਾਂਸ ਸਟ੍ਰਾਈਕ ਕੋਰ, ਹਵਾ 'ਚ ਰਾਫੇਲ... ਚੀਨ ਨੂੰ ਜਵਾਬ ਦੇਣ ਲਈ ਭਾਰਤ ਦੀ ਤਿਆਰੀ

ਮਨੋਬੀ ਪੱਛਮੀ ਬੰਗਾਲ ਟ੍ਰਾਂਸਜੈਂਡਰ ਡਿਵੈਲਮੈਂਟ ਬੋਰਡ ਦੀ ਉਪ-ਪ੍ਰਧਾਨ ਵੀ ਹਨ। ਕਥਿਤ ਤੌਰ 'ਤੇ ਵੈਕਸੀਨ ਲਗਾਉਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਹਸਪਤਾਲ ਦੇ ਸੁਪਰਡੈਂਟ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਹਸਪਤਾਲ ਨੇ ਅਜਿਹਾ ਵੀ ਨਹੀਂ ਕਰਣ ਦਿੱਤਾ। ਉਥੇ ਹੀ ਇਸ ਮਾਮਲੇ ਨੂੰ ਲੈ ਕੇ ਹਸਪਤਾਲ ਦੇ ਸੁਪਰਡੈਂਟ ਦਾ ਕਹਿਣਾ ਹੈ ਕਿ ਟ੍ਰਾਂਸਜੈਂਡਰਾਂ ਨੂੰ ਲੈ ਕੇ ਹਸਪਤਾਲ ਸੰਵੇਦਨਸ਼ੀਲ ਹੈ। ਮੇਰੇ ਕੋਲ ਅਜਿਹੀ ਕੋਈ ਰਸਮੀ ਸ਼ਿਕਾਇਤ ਨਹੀਂ ਆਈ ਹੈ। ਜੇਕਰ ਅਜਿਹਾ ਕੁੱਝ ਹੋਇਆ ਹੈ ਤਾਂ ਉਨ੍ਹਾਂ ਨੂੰ ਸ਼ਿਕਾਇਤ ਕਰਣੀ ਚਾਹੀਦੀ ਹੈ। ਮੈਂ ਸਬੰਧਿਤ ਸਟਾਫ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News