ਭਾਰਤ ਦੀ ਪਹਿਲੀ ਸਵਦੇਸ਼ੀ HPV ਵੈਕਸੀਨ ''ਸਰਵਾਵੈਕ'' ਨੂੰ WHO ਤੋਂ ਮਿਲੀ ਪ੍ਰੀ-ਕੁਆਲੀਫਿਕੇਸ਼ਨ

Tuesday, Oct 06, 2026 - 02:21 PM (IST)

ਭਾਰਤ ਦੀ ਪਹਿਲੀ ਸਵਦੇਸ਼ੀ HPV ਵੈਕਸੀਨ ''ਸਰਵਾਵੈਕ'' ਨੂੰ WHO ਤੋਂ ਮਿਲੀ ਪ੍ਰੀ-ਕੁਆਲੀਫਿਕੇਸ਼ਨ

ਨਵੀਂ ਦਿੱਲੀ : ਭਾਰਤ ਦੀ ਪਹਿਲੀ ਸਵਦੇਸ਼ੀ ਐੱਚ.ਪੀ.ਵੀ. (HPV) ਵੈਕਸੀਨ 'ਸਰਵਾਵੈਕ' (Cervavac) ਨੂੰ ਵਿਸ਼ਵ ਸਿਹਤ ਸੰਗਠਨ (WHO) ਤੋਂ ਪ੍ਰੀ-ਕੁਆਲੀਫਿਕੇਸ਼ਨ (ਪੂਰਵ-ਯੋਗਤਾ) ਮਿਲ ਗਈ ਹੈ। ਸੀਰਮ ਇੰਸਟੀਚਿਊਟ ਆਫ਼ ਇੰਡੀਆ ਵਲੋਂ ਵਿਕਸਤ ਕੀਤੀ ਗਈ ਇਸ ਵੈਕਸੀਨ ਨੂੰ WHO ਵੱਲੋਂ ਮਾਨਤਾ ਮਿਲਣ ਤੋਂ ਬਾਅਦ ਹੁਣ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਦੁਆਰਾ ਗਲੋਬਲ ਪੱਧਰ 'ਤੇ ਖਰੀਦਣ ਦਾ ਰਸਤਾ ਸਾਫ਼ ਹੋ ਗਿਆ ਹੈ। ਇਹ ਇੱਕ ਜੈਂਡਰ-ਨਿਊਟ੍ਰਲ ਵੈਕਸੀਨ ਹੈ, ਜੋ ਲੜਕੀਆਂ ਅਤੇ ਲੜਕਿਆਂ ਦੋਵਾਂ ਨੂੰ ਲਗਾਈ ਜਾ ਸਕਦੀ ਹੈ।

ਇਹ ਵੈਕਸੀਨ 9 ਤੋਂ 26 ਸਾਲ ਦੀ ਉਮਰ ਦੇ ਵਿਅਕਤੀਆਂ ਨੂੰ ਦਿੱਤੀ ਜਾ ਸਕਦੀ ਹੈ। ਇਹ HPV ਦੀਆਂ ਚਾਰ ਮੁੱਖ ਕਿਸਮਾਂ—6, 11, 16 ਅਤੇ 18 ਨੂੰ ਨਿਸ਼ਾਨਾ ਬਣਾਉਂਦੀ ਹੈ। ਟਾਈਪ 6 ਅਤੇ 11 ਜੈਨਿਟਲ ਵਾਰਟਸ (ਜਣਨ ਅੰਗਾਂ ਦੇ ਮੱਸੇ) ਨਾਲ ਜੁੜੇ ਹਨ, ਜਦਕਿ ਟਾਈਪ 16 ਅਤੇ 18 ਹਾਈ-ਰਿਸਕ ਸਟ੍ਰੇਨ ਹਨ ਜੋ ਕੈਂਸਰ ਦਾ ਕਾਰਨ ਬਣਦੇ ਹਨ। ਔਰਤਾਂ ਵਿੱਚ ਇਹ ਵੈਕਸੀਨ ਸਰਵਿਕਲ, ਵੈਜਾਈਨਲ, ਵਲਵਰ ਅਤੇ ਐਨਲ ਕੈਂਸਰ ਤੋਂ ਬਚਾਅ ਕਰਦੀ ਹੈ, ਜਦਕਿ ਪੁਰਸ਼ਾਂ ਵਿੱਚ ਇਹ ਐਨਲ ਕੈਂਸਰ ਦੀ ਰੋਕਥਾਮ ਵਿੱਚ ਮਦਦਗਾਰ ਹੈ।

ਖੁਰਾਕਾਂ ਦੇ ਨਿਯਮਾਂ ਅਨੁਸਾਰ, 9 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਨੂੰ 6 ਮਹੀਨਿਆਂ ਦੇ ਫਾਸਲੇ 'ਤੇ 2 ਖੁਰਾਕਾਂ ਦਿੱਤੀਆਂ ਜਾਣਗੀਆਂ, ਜਦਕਿ 15 ਤੋਂ 26 ਸਾਲ ਦੇ ਵਿਅਕਤੀਆਂ ਲਈ 3 ਖੁਰਾਕਾਂ ਜ਼ਰੂਰੀ ਹਨ। ਸੀਰਮ ਇੰਸਟੀਚਿਊਟ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਇਸ ਨੂੰ ਐੱਚ.ਪੀ.ਵੀ. ਨਾਲ ਨਜਿੱਠਣ ਲਈ ਗਲੋਬਲ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਦੱਸਿਆ ਹੈ। 'ਸਰਵਾਵੈਕ' ਨੂੰ ਡਿਪਾਰਟਮੈਂਟ ਆਫ਼ ਬਾਇਓਟੈਕਨਾਲੋਜੀ, ਬੀ.ਆਈ.ਆਰ.ਏ.ਸੀ. (BIRAC), WHO ਦੀ ਆਈ.ਏ.ਆਰ.ਸੀ. (IARC) ਅਤੇ ਗੇਟਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ।


author

Tarsem Singh

Content Editor

Related News