ਪਹਿਲੀ ਮਹਿਲਾ ਬਟਾਲੀਅਨ ਦੇ ਗਠਨ ਦੀ 40ਵੀਂ ਵਰ੍ਹੇਗੰਢ ਮਨਾਏਗੀ CRPF

Tuesday, Sep 22, 2026 - 02:41 PM (IST)

ਪਹਿਲੀ ਮਹਿਲਾ ਬਟਾਲੀਅਨ ਦੇ ਗਠਨ ਦੀ 40ਵੀਂ ਵਰ੍ਹੇਗੰਢ ਮਨਾਏਗੀ CRPF

ਨਵੀਂ ਦਿੱਲੀ (ਏਜੰਸੀ)- ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀਆਰਪੀਐੱਫ) ਆਪਣੀ ਪਹਿਲੀ ਪੂਰਨ ਮਹਿਲਾ ਬਟਾਲੀਅਨ ਦੇ ਗਠਨ ਦੀ 40ਵੀਂ ਵਰ੍ਹੇਗੰਢ 'ਤੇ ਇਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕਰੇਗਾ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪਹਿਲੀ ਅਜਿਹੀ ਇਕਾਈ ਦਾ ਗਠਨ 6 ਫਰਵਰੀ 1986 ਨੂੰ ਕੀਤਾ ਗਿਆ ਸੀ। ਫ਼ੋਰਸ 'ਚ ਹੁਣ 6 ਪੂਰਨ ਮਹਿਲਾ ਬਟਾਲੀਅਨ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰੋਗਰਾਮ 25 ਸਤੰਬਰ ਨੂੰ ਇੱਥੇ 88ਵੀਂ 'ਮਹਿਲਾ ਬਟਾਲੀਅਨ' ਦੇ ਕੰਪਲੈਕਸ 'ਚ ਆਯੋਜਿਤ ਕੀਤਾ ਜਾਵੇਗਾ, ਜਿੱਥੇ ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਜੀ.ਪੀ. ਸਿੰਘ ਅਤੇ ਫ਼ੋਰਸ ਦੇ ਪਰਿਵਾਰ ਕਲਿਆਣ ਸੰਘ ਦੀ ਪ੍ਰਧਾਨ ਉਨ੍ਹਾਂ ਦੀ ਪਤਨੀ, ਸੇਵਾਰਤ ਅਤੇ ਸੇਵਾਮੁਕਤ ਮਹਿਲਾ ਕਰਮਚਾਰੀਆਂ ਨੂੰ ਸਨਮਾਨਤ ਕਰਨਗੇ। ਸੀਆਰਪੀਐੱਫ ਦੀਆਂ ਵਿਸ਼ੇਸ਼ ਇਕਾਈਆਂ 'ਚ ਵੀ ਮਹਿਲਾ ਕਰਮਚਾਰੀ ਹਨ, ਜਿਨ੍ਹਾਂ 'ਚ ਰੈਪਿੰਗ ਐਕਸ਼ਨ ਫ਼ੋਰਸ (ਆਰਏਐੱਫ) ਅਤੇ ਕਮਾਂਡੋ ਬਟਾਲੀਅਨ ਫਾਰ ਰਿਜ਼ੋਲਿਊਟ ਐਕਸ਼ਨ (ਕੋਬਰਾ) ਸ਼ਾਮਲ ਹਨ। 

ਇਸ ਤੋਂ ਇਲਾਵਾ ਫ਼ੋਰਸ ਦੀਆਂ ਹੋਰ ਨਿਯਮਿਤ ਇਕਾਈਆਂ 'ਚ ਵੀ ਮਹਿਲਾ ਕਰਮਚਾਰੀ ਤਾਇਨਾਤ ਹਨ। ਸੀਆਰਪੀਐੱਫ 'ਚ ਵੱਖ-ਵੱਖ ਅਹੁਦਿਆਂ 'ਤੇ 10,000 ਤੋਂ ਵੱਧ ਮਹਿਲਾ ਕਰਮਚਾਰੀ ਹਨ। ਫ਼ੋਰਸ ਦਆਂ ਮਹਿਲਾ ਕਰਮਚਾਰੀਆਂ ਨੂੰ ਵੀਰਤਾ ਪੁਰਸਕਾਰ ਵੀ ਮਿਲੇ ਹਨ। ਇਨ੍ਹਾਂ 'ਚ ਕਾਂਸਟੇਬਲ ਕਮਲੇਸ਼ ਕੁਮਾਰੀ ਸ਼ਾਮਲ ਹਨ, ਜਿਨ੍ਹਾਂ ਨੂੰ 2001 'ਚ ਸੰਸਦ 'ਤੇ ਹੋਏ ਅੱਤਵਾਦੀ ਹਮਲੇ ਨੂੰ ਅਸਫ਼ਲ ਕਰਨ 'ਚ ਭੂਮਿਕਾ ਨਿਭਾਉਣ ਲਈ ਮਰਨ ਉਪਰੰਤ ਅਸ਼ੋਕ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ। 

ਕਾਂਸਟੇਬਲ ਵਿਮਲਾ ਦੇਵੀ ਨੂੰ ਫ਼ੌਜ ਮੈਡਲ ਨਾਲ ਸਨਮਾਨਤ ਕੀਤਾ ਗਿਆ ਸੀ, ਜਦੋਂ ਕਿ ਲਾਂਸ ਨਾਇਕ ਰਾਜਵੰਤੀ ਦੇਵੀ ਨੂੰ 1988 'ਚ ਸ਼੍ਰੀਲੰਕਾ 'ਚ ਇੰਡੀਅਨ ਪੀਸ ਕੀਪਿੰਗ ਫੋਰਸ (ਆਈਪੀਕੇਐੱਫ) ਨਾਲ 'ਮਹੱਤਵਪੂਰਨ' ਕਾਰਜਸ਼ੀਲ ਭੂਮਿਕਾ ਨਿਭਾਉਣ ਲਈ ਥਲ ਸੈਨਾ ਮੁਖੀ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਸੀ। ਅਧਿਕਾਰਤ ਰਿਕਾਰਡ ਅਨੁਸਾਰ, ਕਾਂਸਟੇਬਲ ਬਿੰਦੂ ਕੁਮਾਰੇ ਨੂੰ 2001 'ਚ ਸ਼੍ਰੀਨਗਰ ਹਵਾਈ ਅੱਡੇ 'ਤੇ ਹੋਏ ਅੱਤਵਾਦੀ ਹਮਲੇ ਦੌਰਾਨ 'ਸ਼ਾਨਦਾਰ' ਬਹਾਦਰੀ ਦਿਖਾਉਣ ਲਈ ਵੀਰਤਾ ਮੈਡਲ ਨਾਲ ਸਨਮਾਨਤ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News