ਦਿੱਲੀ ’ਚ ਨਸ਼ੀਲੇ ਪਦਾਰਥਾਂ ਦੀ ਖਤਰਨਾਕ ਮਹਿਲਾ ਸਮੱਗਲਰ ਬਾਡੀਗਾਰਡ ਸਣੇ ਗ੍ਰਿਫ਼ਤਾਰ, ਮਿਲੀ 2 ਕਰੋੜ ਦੀ ਹੈਰੋਇਨ

Saturday, Sep 26, 2026 - 02:45 PM (IST)

ਦਿੱਲੀ ’ਚ ਨਸ਼ੀਲੇ ਪਦਾਰਥਾਂ ਦੀ ਖਤਰਨਾਕ ਮਹਿਲਾ ਸਮੱਗਲਰ ਬਾਡੀਗਾਰਡ ਸਣੇ ਗ੍ਰਿਫ਼ਤਾਰ, ਮਿਲੀ 2 ਕਰੋੜ ਦੀ ਹੈਰੋਇਨ

ਨਵੀਂ ਦਿੱਲੀ (ਨਵੋਦਿਆ ਟਾਈਮਜ਼) - ਦਿੱਲੀ ਪੁਲਸ ਨੇ ਨਰੇਲਾ ਵਿਚ ਨਸ਼ੀਲੇ ਪਦਾਰਥਾਂ ਦੀ ਖਤਰਨਾਕ ਮਹਿਲਾ ਸਮੱਗਲਰ ਅਤੇ ਉਸ ਦੇ ਬਾਡੀਗਾਰਡ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 2 ਕਰੋੜ ਰੁਪਏ ਕੀਮਤ ਦੀ ਹੈਰੋਇਨ ਬਰਾਮਦ ਕੀਤੀ। ਪੁਲਸ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਸਮੱਗਲਰ ਦੀ ਪਛਾਣ ਪਾਰਵਤੀ (42) ਵਜੋਂ ਹੋਈ ਹੈ ਅਤੇ ਉਸ ’ਤੇ 12 ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਦੂਜੇ ਮੁਲਜ਼ਮ ਦੀ ਪਛਾਣ ਵਿਕਾਸ ਕੁਮਾਰ ਉਰਫ਼ ਸ਼ਾਨੂ (30) ਵਜੋਂ ਹੋਈ ਹੈ ਜੋ ਪਾਰਵਤੀ ਦੇ ਬਾਡੀਗਾਰਡ ਵਜੋਂ ਕੰਮ ਕਰ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਨਰੇਲਾ ਵਿਚ ਹੈਰੋਇਨ ਦੀ ਸਪਲਾਈ ਬਾਰੇ ਸੂਚਨਾ ਮਿਲਣ ਤੋਂ ਬਾਅਦ 23 ਸਤੰਬਰ ਨੂੰ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ।


author

rajwinder kaur

Content Editor

Related News