ਵੰਦੇ ਭਾਰਤ ਨੇ ਦੁਨੀਆ ਦੇ ਸਭ ਤੋਂ ਉੱਚੇ ਬਰਿੱਜ ਨੂੰ 100 ਕਿਲੋਮੀਟਰ ਦੀ ਰਫ਼ਤਾਰ ਨਾਲ ਕੀਤਾ ਪਾਰ

Friday, Oct 02, 2026 - 04:39 PM (IST)

ਵੰਦੇ ਭਾਰਤ ਨੇ ਦੁਨੀਆ ਦੇ ਸਭ ਤੋਂ ਉੱਚੇ ਬਰਿੱਜ ਨੂੰ 100 ਕਿਲੋਮੀਟਰ ਦੀ ਰਫ਼ਤਾਰ ਨਾਲ ਕੀਤਾ ਪਾਰ

ਨਵੀਂ ਦਿੱਲੀ (ਏਜੰਸੀ)- ਜੰਮੂ ਕਸ਼ਮੀਰ 'ਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਬਨਿਹਾਲ ਰੇਲ ਸੈਕਸ਼ਨ 'ਤੇ ਟਰੇਨਾਂ ਹੁਣ ਵੱਧ ਤੋਂ ਵੱਧ 100 ਕਿਲੋਮੀਟਰ ਦੀ ਰਫ਼ਤਾਰ ਨਾਲ ਪੱਟੜੀਆਂ 'ਤੇ ਦੌੜ ਸਕਣਗੀਆਂ। ਰੇਲਵੇ ਦੇ ਇਸ ਰੇਲ ਸਕੈਸ਼ਨ 'ਤੇ ਟਰੇਨਾਂ ਦੀ ਵੱਧ ਤੋਂ ਵੱਧ ਗਤੀ 75 ਕਿਲੋਮੀਟਰ ਪ੍ਰਤੀ ਘੰਟੇ ਤੋਂ ਵਧਾ ਕੇ 100 ਕਿਲੋਮੀਟਰ ਪ੍ਰਤੀ ਘੰਟਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। 111 ਕਿਲੋਮੀਟਰ ਲੰਬੇ ਇਸ ਰੇਲ ਸੈਕਸ਼ਨ 'ਤੇ ਵਧੀ ਹੋਈ ਗਤੀ ਦਾ ਸ਼ੁੱਕਰਵਾਰ ਨੂੰ ਪ੍ਰੀਖਣ ਕੀਤਾ ਗਿਆ।

 

ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੋਸ਼ਲ ਮੀਡੀਆ 'ਐਕਸ' 'ਤੇ ਇਸ ਪ੍ਰੀਖਣ ਦਾ ਇਕ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਵੰਦੇ ਭਾਰਤ ਐਕਸਪ੍ਰੈੱਸ (26401/26404) 100 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਦੁਨੀਆ ਦੇ ਸਭ ਤੋਂ ਉੱਚੇ ਚਿਨਾਬ ਪੁਲ ਅਤੇ ਭਾਰਤ ਦੇ ਪਹਿਲੇ ਕੇਬਲ-ਸਟੇਬ ਅੰਜੀ ਪੁਲ ਨੂੰ ਪਾਰ ਕਰਦੀ ਹੋਏ ਦਿਖਾਈ ਦੇ ਰਹੀ ਹੈ। ਰੇਲਵੇ ਅਨੁਸਾਰ, ਇਸ ਗਤੀ ਵਾਧੇ ਨਾਲ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਸੰਪਰਕ (ਯੂਐੱਸਬੀਆਰਐੱਲ) ਪ੍ਰਾਜੈਕਟ ਦੇ ਅਧੀਨ ਰੇਲ ਸੰਚਾਲਨ ਵੱਧ ਸੁਵਿਧਾਨਜਨਕ ਹੋਵੇਗਾ ਅਤੇ ਯਾਤਰਾ ਦਾ ਸਮਾਂ ਘੱਟ ਹੋਵੇਗਾ। ਇਸ ਨਾਲ ਯਾਤਰੀਆਂ ਨੂੰ ਤੇਜ਼, ਸੁਰੱਖਿਅਤ ਅਤੇ ਵੱਧ ਆਰਾਮਦਾਇਕ ਰੇਲ ਯਾਤਰਾ ਦੀ ਸਹੂਲਤ ਮਿਲੇਗੀ। ਇਹ ਦਿਨ ਰੇਲ ਸੰਪਰਕ ਦੇ ਖੇਤਰ 'ਚ ਇਕ ਇਤਿਹਾਸਕ ਉਪਲੱਬਧੀ ਵਜੋਂ ਦਰਜ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News