ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ 20 ਅਕਤੂਬਰ ਤੋਂ ਹੋਵੇਗਾ ਲਾਗੂ : ਗੋਇਲ
Tuesday, Sep 22, 2026 - 03:29 AM (IST)
ਨਵੀਂ ਦਿੱਲੀ (ਭਾਸ਼ਾ) : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੁਕਤ ਵਪਾਰ ਸਮਝੌਤਾ (ਐੱਫ. ਟੀ. ਏ.) 20 ਅਕਤੂਬਰ ਤੋਂ ਲਾਗੂ ਹੋਵੇਗਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਦਿੱਲੀ ਵਿਖੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ 27 ਅਪ੍ਰੈਲ ਨੂੰ ਦਸਤਖ਼ਤ ਕੀਤਾ ਇਹ ਸਮਝੌਤਾ ਲਾਗੂ ਹੁੰਦਿਆਂ ਹੀ ਨਿਊਜ਼ੀਲੈਂਡ ਨੂੰ ਹੋਣ ਵਾਲੀ ਭਾਰਤ ਦੀ 100 ਫੀਸਦੀ ਬਰਾਮਦ ਨੂੰ ਟੈਕਸ ਮੁਕਤ ਪਹੁੰਚ ਮਿਲ ਜਾਵੇਗੀ।
ਇਹ ਵੀ ਪੜ੍ਹੋ : ਹੁਣ ਪੈਟਰੋਲ ਪੰਪਾਂ 'ਤੇ ਕੱਟੇ ਜਾਣਗੇ ਚਾਲਾਨ! 1 ਅਕਤੂਬਰ ਤੋਂ ਬਦਲ ਜਾਣਗੇ ਨਿਯਮ
ਗੋਇਲ ਨੇ ਕਿਹਾ ਕਿ ਇਹ ਸਮਝੌਤਾ ਅਗਲੇ 15 ਸਾਲਾਂ ’ਚ ਨਿਊਜ਼ੀਲੈਂਡ ਤੋਂ ਭਾਰਤ ’ਚ 20 ਅਰਬ ਅਮਰੀਕੀ ਡਾਲਰ ਦੇ ਵੱਡੇ ਨਿਵੇਸ਼ ਦਾ ਰਾਹ ਵੀ ਖੋਲ੍ਹਦਾ ਹੈ। ਵਣਜ ਮੰਤਰੀ ਨੇ ਕਿਹਾ, ‘‘ਅਸੀਂ ਆਪਣੀ ਦੁਵੱਲੀ ਆਰਥਿਕ ਭਾਈਵਾਲੀ ’ਚ ਅਗਲੇ ਮਹੱਤਵਪੂਰਨ ਪੜਾਅ ਨੂੰ ਅੱਗੇ ਵਧਾ ਰਹੇ ਹਾਂ। ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ 20 ਅਕਤੂਬਰ, 2026 ਨੂੰ ‘ਦੁਸਹਿਰੇ’ ਦੇ ਸ਼ੁੱਭ ਮੌਕੇ ਲਾਗੂ ਹੋਵੇਗਾ। ਇਹ ਨਿਊਜ਼ੀਲੈਂਡ ਨਾਲ ਇਕ ਮਜ਼ਬੂਤ ਅਤੇ ਹੋਰ ਅਹਿਮ ਆਰਥਿਕ ਭਾਈਵਾਲੀ ਬਣਾਉਣ ਦੀ ਸਾਡੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
