ਪਹਿਲੀ ਵਾਰ ਭਾਰਤੀ ਧਰਤੀ ਤੋਂ ਉੱਡੇ ਜਾਪਾਨੀ ਲੜਾਕੂ ਜਹਾਜ਼, ਹਵਾਈ ਫ਼ੌਜ ਮੁਖੀ ਨੇ ਸੰਯੁਕਤ ਅਭਿਆਸ ਦੀ ਕੀਤੀ ਸ਼ਲਾਘਾ

Sunday, Sep 20, 2026 - 05:16 PM (IST)

ਪਹਿਲੀ ਵਾਰ ਭਾਰਤੀ ਧਰਤੀ ਤੋਂ ਉੱਡੇ ਜਾਪਾਨੀ ਲੜਾਕੂ ਜਹਾਜ਼, ਹਵਾਈ ਫ਼ੌਜ ਮੁਖੀ ਨੇ ਸੰਯੁਕਤ ਅਭਿਆਸ ਦੀ ਕੀਤੀ ਸ਼ਲਾਘਾ

ਜੋਧਪੁਰ (ਏਜੰਸੀ)- ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਨੇ ਐਤਵਾਰ ਨੂੰ ਇੱਥੇ ਜਾਰੀ ਦੋ-ਪੱਖੀ ਹਵਾਈ ਫ਼ੌਜ ਅਭਿਆਸ ਦੌਰਾਨ ਕਿਹਾ ਕਿ ਪਹਿਲੀ ਵਾਰ ਭਾਰਤੀ ਧਰਤੀ ਤੋਂ ਜਾਪਾਨੀ ਲੜਾਕੂ ਜਹਾਜ਼ਾਂ ਦਾ ਉਡਾਣ ਭਰਨਾ ਭਾਰਤ ਅਤੇ ਜਾਪਾਨ ਵਿਚਾਲੇ ਰੱਖਿਆ ਸਹਿਯੋਗ 'ਚ ਇਕ ਮਹੱਤਵਪੂਰਨ ਉਪਲੱਬਧੀ ਹੈ। ਇਹ ਅਭਿਆਸ 9 ਤੋਂ 22 ਸਤੰਬਰ ਤੱਕ ਹਵਾਈ ਫ਼ੌਜ ਸਟੇਸ਼ਨ, ਜੋਧਪੁਰ 'ਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ 'ਚ ਸਵਦੇਸ਼ੀ 'ਤੇਜਸ', ਸੁਖੋਈ-30 ਐੱਮਕੇਆਈ' ਅਤੇ 'ਰਾਫੇਲ' ਸਮੇਤ ਭਾਰਤੀ ਹਵਾਈ ਫ਼ੌਜ ਦੀ ਮੋਹਰੀ ਲਾਈਨ ਦੇ ਜਹਾਜ਼ ਅਤੇ ਜਾਪਾਨ ਏਅਰ ਸੈਲਫ ਡਿਫੈਂਸ ਫੋਰਸ ਦੇ 'ਐੱਫ-2ਏ' ਲੜਾਕੂ ਜਹਾਜ਼ ਹਿੱਸਾ ਲੈ ਰਹੇ ਹਨ।

PunjabKesari

ਜਾਪਾਨ ਏਅਰ ਸੈਲਫ ਡਿਫੈਂਸ ਫੋਰਸ ਦੇ ਚੀਫ਼ ਆਫ਼ ਸਟਾਫ਼ ਜਨਰਲ ਤਾਕੇਹਿਰੋ ਮੋਰੀਤਾ ਨੇ ਕਿਹਾ ਕਿ ਭਾਰਤ 'ਚ ਜਾਪਾਨੀ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਤੋਂ ਬਾਅਦ ਰੱਖਿਆ ਸਹਿਯੋਗ ਸਿਰਫ਼ ਅਭਿਆਸ ਆਯੋਜਿਤ ਕਰਨ ਨਾਲ ਅੱਗੇ ਵਧਿਆ ਹੈ। ਸਿੰਘ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਇਹ ਅਭਿਆਸ, ਵਿਸ਼ੇਸ਼ ਰੂਪ ਨਾਲ ਇਸ ਲਈ ਸਾਡੇ ਸੰਬੰਧਾਂ ਅਤੇ ਸਾਡੀ ਸਾਂਝੇਦਾਰੀ ਦੇ ਇਤਿਹਾਸ 'ਚ ਇਕ ਵੱਡੀ ਉਪਲੱਬਧੀ ਹੈ, ਕਿਉਂਕਿ ਜਾਪਾਨੀ ਲੜਾਕੂ ਜਹਾਜ਼ ਪਹਿਲੀ ਵਾਰ ਭਾਰਤੀ ਧਰਤੀ ਤੋਂ ਉਡਾਣ ਭਰ ਰਹੇ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News