ਜਾਪਾਨ ''ਚ ਬਜ਼ੁਰਗਾਂ ਨੇ ਤੋੜ''ਤੇ ਸਾਰੇ ਰਿਕਾਰਡ ! ਪਹਿਲੀ ਵਾਰ 1 ਲੱਖ ਤੋਂ ਪਾਰ ਹੋਈ Centenarians ਦੀ ਗਿਣਤੀ
Wednesday, Sep 16, 2026 - 11:42 AM (IST)
ਇੰਟਰਨੈਸ਼ਨਲ ਡੈਸਕ- ਜਾਪਾਨ 'ਚ ਜਿੱਥੇ ਆਬਾਦੀ ਘਟਦੀ ਜਾ ਰਹੀ ਹੈ, ਉੱਥੇ ਹੀ ਬਜ਼ੁਰਗਾਂ ਦੀ ਉਮਰ ਲਗਾਤਾਰ ਵਧਦੀ ਜਾ ਰਹੀ ਹੈ। ਜਾਪਾਨ ਦੇ 'ਸਿਹਤ, ਕਿਰਤ ਅਤੇ ਭਲਾਈ ਮੰਤਰਾਲੇ' ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ 100 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 1,00,000 ਦਾ ਅੰਕੜਾ ਪਾਰ ਕਰ ਕੇ 1,07,677 ਤੱਕ ਪਹੁੰਚ ਗਈ ਹੈ।
ਸਤੰਬਰ ਦੇ ਅੰਕੜਿਆਂ ਅਨੁਸਾਰ ਸੈਂਟੀਨੇਰੀਅਨਾਂ (100 ਸਾਲ ਤੋਂ ਵੱਧ ਉਮਰ ਦੇ ਲੋਕ) ਦੀ ਗਿਣਤੀ 'ਚ ਲਗਾਤਾਰ 56ਵੇਂ ਸਾਲ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਲਗਭਗ 8,000 ਹੋਰ ਬਜ਼ੁਰਗ ਇਸ ਲਿਸਟ 'ਚ ਸ਼ਾਮਲ ਹੋਏ ਹਨ।
ਕੁੱਲ 107,677 ਸੈਂਟੀਨੇਰੀਅਨਜ਼ 'ਚੋਂ 88 ਫ਼ੀਸਦੀ (94,298) ਔਰਤਾਂ ਹਨ, ਜੋ ਜਾਪਾਨ ਵਿੱਚ ਔਰਤਾਂ ਦੀ ਲੰਮੀ ਔਸਤ ਉਮਰ ਨੂੰ ਦਰਸਾਉਂਦਾ ਹੈ। ਮੰਤਰਾਲੇ ਅਨੁਸਾਰ, ਕਿਓਟੋ ਦੀ 114 ਸਾਲਾ ਫੂਯੋ ਕਿਸ਼ੀਮੋਤੋ ਦੇਸ਼ ਦੀ ਸਭ ਤੋਂ ਉਮਰਦਰਾਜ਼ ਔਰਤ ਹੈ, ਜਦਕਿ ਕੁਮਾਮੋਤੋ ਦੇ 112 ਸਾਲਾ ਹਿਕਾਰੂ ਕਾਟੋ ਸਭ ਤੋਂ ਉਮਰਦਰਾਜ਼ ਪੁਰਸ਼ ਹਨ।
ਇਹ ਵੀ ਪੜ੍ਹੋ- ਜ਼ਮੀਨ-ਅਸਮਾਨ ਛੱਡੋ, ਅਮਰੀਕਾ ਨੇ ਸਪੇਸ 'ਚ ਵੀ ਤਾਇਨਾਤ ਕਰ'ਤੇ ਹਥਿਆਰ ! ਪੂਰੀ ਦੁਨੀਆ 'ਚ ਮਚੀ ਤੜਥੱਲੀ
ਵਰਲਡ ਬੈਂਕ ਦੇ 2024 ਦੇ ਅੰਕੜਿਆਂ ਅਨੁਸਾਰ ਜਾਪਾਨੀਆਂ ਦੀ ਔਸਤ ਉਮਰ 84 ਸਾਲ ਹੈ, ਜੋ ਕਿ ਅਮਰੀਕਾ 'ਚ 79 ਸਾਲ ਹੈ। ਵਿਗਿਆਨੀਆਂ ਅਨੁਸਾਰ ਜਾਪਾਨੀਆਂ ਦੀ ਲੰਮੀ ਉਮਰ ਦਾ ਮੁੱਖ ਕਾਰਨ ਉਨ੍ਹਾਂ ਦੀ ਸਿਹਤਮੰਦ ਖੁਰਾਕ, ਆਧੁਨਿਕ ਸਿਹਤ ਸੰਭਾਲ ਪ੍ਰਣਾਲੀ ਅਤੇ 'ਇਕੀਗਾਈ' ਲਾਈਫਸਟਾਈਲ ਹੈ, ਜੋ ਜ਼ਿੰਦਗੀ ਦਾ ਮਕਸਦ ਅਤੇ ਖ਼ੁਸ਼ੀ ਲੱਭਣ 'ਤੇ ਜ਼ੋਰ ਦਿੰਦੀ ਹੈ।
ਜਿੱਥੇ ਸਿਹਤ ਮੰਤਰੀ ਕੇਨਿਚੀਰੋ ਉਏਨੋ ਨੇ ਇਸ ਵਾਧੇ 'ਤੇ ਖ਼ੁਸ਼ੀ ਪ੍ਰਗਟਾਈ ਹੈ, ਉੱਥੇ ਹੀ ਘਟਦੀ ਜਨਮ ਦਰ ਅਤੇ 12.3 ਕਰੋੜ ਦੀ ਘਟਦੀ ਕੁੱਲ ਆਬਾਦੀ ਕਾਰਨ ਜਾਪਾਨ ਦੀ ਅਰਥਵਿਵਸਥਾ 'ਤੇ ਬਜ਼ੁਰਗਾਂ ਦੀ ਦੇਖਭਾਲ ਦਾ ਬੋਝ ਅਤੇ ਕੰਮ ਕਰਨ ਵਾਲੇ ਨੌਜਵਾਨਾਂ ਦੀ ਘਾਟ ਦਾ ਵੱਡਾ ਸੰਕਟ ਖੜ੍ਹਾ ਹੋ ਰਿਹਾ ਹੈ, ਜਿਸ ਨਾਲ ਨਜਿੱਠਣ ਲਈ ਜਾਪਾਨ ਪ੍ਰਸ਼ਾਸਨ ਨਵੀਆਂ ਨੀਤੀਆਂ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ।
ਇਹ ਵੀ ਪੜ੍ਹੋ- ਸਾਊਦੀ 'ਤੇ ਹੋ ਗਿਆ ਹਮਲਾ ! ਹੂਤੀਆਂ ਨੇ ਮੱਕਾ ਸ਼ਹਿਰ ਨੂੰ ਬਣਾਇਆ ਨਿਸ਼ਾਨਾ, ਏਅਰ ਡਿਫੈਂਸ ਸਿਸਟਮ ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
