ਵੱਡੀ ਖ਼ਬਰ ; ਪਾਕਿਸਤਾਨੀ ਫ਼ੌਜ ਨੇ ਆਪਣੇ ਹੀ ਦੇਸ਼ 'ਚ ਕਰ'ਤੀ AirStrike ! ਲੜਾਕੂ ਜਹਾਜ਼ਾਂ ਨਾਲ ਸੁੱਟੇ ਬੰਬ
Tuesday, Sep 15, 2026 - 05:24 PM (IST)
ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਦੇ ਕਲਾਤ ਜ਼ਿਲ੍ਹੇ 'ਚ ਪਾਕਿਸਤਾਨੀ ਫ਼ੌਜ ਨੇ ਹਵਾਈ ਹਮਲੇ ਕੀਤੇ ਹਨ। 'ਦਿ ਬਲੋਚਿਸਤਾਨ ਪੋਸਟ' (TBP) ਦੀ ਰਿਪੋਰਟ ਅਨੁਸਾਰ, ਕਲਾਤ ਦੇ ਚੱਪੜ ਇਲਾਕੇ ਅਤੇ ਟੂਕ ਤੇ ਦਸ਼ਤ-ਏ-ਗੋਰਾਨ ਦੇ ਨੇੜਲੇ ਖੇਤਰਾਂ 'ਚ ਜ਼ਬਰਦਸਤ ਧਮਾਕੇ ਸੁਣੇ ਗਏ ਹਨ, ਜਿਸ ਦੌਰਾਨ ਫ਼ੌਜੀ ਲੜਾਕੂ ਜਹਾਜ਼ ਵੀ ਇਲਾਕੇ ਦੇ ਉੱਪਰ ਉੱਡਦੇ ਦੇਖੇ ਗਏ।
ਕਲਾਤ ਹਵਾਈ ਹਮਲਿਆਂ ਤੋਂ ਇੱਕ ਦਿਨ ਪਹਿਲਾਂ ਮੰਗੂਚਰ ਖੇਤਰ 'ਚ ਇੱਕ ਡਰੋਨ ਰਾਹੀਂ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਦਕਿ ਰੂਦੀਨਜੋ ਅਤੇ ਆਸ-ਪਾਸ ਦੇ ਇਲਾਕਿਆਂ 'ਚ ਪਾਕਿਸਤਾਨੀ ਫ਼ੌਜ ਦੇ ਗਨਸ਼ਿਪ ਹੈਲੀਕਾਪਟਰਾਂ ਨੇ ਕਈ ਘੰਟਿਆਂ ਤੱਕ ਸ਼ੈਲਿੰਗ ਕੀਤੀ। ਇਸ ਤੋਂ ਇਲਾਵਾ ਕੁਆਡਕੌਪਟਰਾਂ ਨਾਲ ਵੀ ਹਮਲੇ ਕੀਤੇ ਜਾਣ ਦੀਆਂ ਰਿਪੋਰਟਾਂ ਹਨ।
ਇਹ ਵੀ ਪੜ੍ਹੋ- ਭਾਰਤ ਦੇ ਟੋਟੇ ਕਰਨ ਵਾਲਾ ਬ੍ਰਿਟੇਨ ਹੁਣ ਖ਼ੁਦ ਪਹੁੰਚਿਆ ਟੁੱਟਣ ਦੀ ਕਗਾਰ 'ਤੇ ! ਕਾਰਡਿਫ਼ 'ਚ ਹੋ ਗਏ 'ਦਸਤਖ਼ਤ'
ਹਮਲਿਆਂ ਮਗਰੋਂ ਇਲਾਕੇ 'ਚ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਠੱਪ ਹੋ ਗਈਆਂ ਹਨ ਤੇ ਆਵਾਜਾਈ 'ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਸ ਕਾਰਨ ਜਾਨੀ-ਮਾਲੀ ਨੁਕਸਾਨ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ। ਪਰ ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਹਮਲਿਆਂ 'ਚ ਕੋਈ ਲੋਕਾਂ ਦੀ ਮੌਤ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਹ ਹਮਲੇ ਪਾਕਿਸਤਾਨ 'ਚ ਤਣਾਅ ਨੂੰ ਹੋਰ ਵਧਾ ਸਕਦੇ ਹਨ। ਬਲੋਚਿਸਤਾਨ 'ਚ ਪਹਿਲਾਂ ਹੀ ਪਾਕਿਸਤਾਨੀ ਸਰਕਾਰ ਦਾ ਵਿਰੋਧ ਕੀਤਾ ਜਾਂਦਾ ਹੈ, ਜਿਸ ਮਗਰੋਂ ਉੱਥੋਂ ਦੇ ਲੋਕਾਂ 'ਚ ਸਰਕਾਰ ਤੇ ਫੌਜ ਖ਼ਿਲਾਫ਼ ਗੁੱਸਾ ਹੋਰ ਜ਼ਿਆਦਾ ਵਧ ਜਾਵੇਗਾ।
ਇਹ ਵੀ ਪੜ੍ਹੋ- ਜ਼ਮੀਨ-ਅਸਮਾਨ ਛੱਡੋ, ਅਮਰੀਕਾ ਨੇ ਸਪੇਸ 'ਚ ਵੀ ਤਾਇਨਾਤ ਕਰ'ਤੇ ਹਥਿਆਰ ! ਪੂਰੀ ਦੁਨੀਆ 'ਚ ਮਚੀ ਤੜਥੱਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
