ਸੇਵਾਮੁਕਤ ਫ਼ੌਜ ਅਧਿਕਾਰੀ ਨਾਲ ਪਾਰਕਿੰਗ ਕਰਮਚਾਰੀਆਂ ਨੇ ਕੀਤੀ ਕੁੱਟਮਾਰ, ਪੁਲਸ ਨੇ ਮਾਮਲਾ ਕੀਤਾ ਦਰਜ
Monday, Sep 14, 2026 - 04:02 PM (IST)
ਪੰਚਕੂਲਾ (ਏਜੰਸੀ)- ਹਰਿਆਣਾ ਦੇ ਗੁਰੂਗ੍ਰਾਮ 'ਚ ਸੈਕਟਰ 58 'ਚ ਐੱਮ3ਐੱਮ ਮੈਗਨਿਫਿਕ 'ਚ 10 ਸਤੰਬਰ ਦੀ ਰਾਤ ਇਕ ਸੇਵਾਮੁਕਤ ਫ਼ੌਜ ਅਧਿਕਾਰੀ ਨਾਲ ਪਾਰਕਿੰਗ ਸਟਾਫ਼ ਦੀ ਕੁੱਟਮਾਰ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਹਰਿਆਣਾ ਪੁਲਸ ਦੇ ਇਕ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਅਨੁਸਾਰ, ਗੁਰੂਗ੍ਰਾਮ ਪੁਲਸ ਨੂੰ 10 ਸਤੰਬਰ ਦੀ ਰਾਤ ਸੈਕਟਰ 65 ਪੁਲਸ ਸਟੇਸ਼ਨ ਦੇ ਇਲਾਕੇ 'ਚ ਕੁੱਟਮਾਰ ਦੀ ਸੂਚਨਾ ਮਿਲੀ। ਪੁਲਸ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਪੀੜਤ ਸੇਵਾਮੁਕਤ ਫ਼ੌਜ ਅਧਿਕਾਰੀ ਨੂੰ ਮਿਲੀ।
ਪੀੜਤ ਨੇ 11 ਸਤੰਬਰ ਨੂੰ ਲਿਖਤੀ ਰੂਪ 'ਚ ਪੁਲਸ ਨੂੰ ਸੂਚਿਤ ਕੀਤਾ ਕਿ ਉਹ ਆਪਣੀ ਸ਼ਿਕਾਇਤ ਬਾਅਦ 'ਚ ਦਰਜਦ ਕਰਵਾਉਣਗੇ। ਇਸ ਤੋਂ ਬਾਅਦ 13 ਸਤੰਬਰ ਨੂੰ ਉਨ੍ਹਾਂ ਨੇ ਸੈਕਟਰ 65 ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ, ਜਿਸ 'ਚ ਦੋਸ਼ ਲਗਾਇਆ ਕਿ 10 ਸਤੰਬਰ ਦੀ ਰਾਤ ਸੈਕਟਰ 58 ਸਥਿਤ ਐੱਮ3ਐੱਮ ਮੈਗਨਿਪਿਕ ਦੇ ਪਾਰਕਿੰਗ ਕਰਮਚਾਰੀ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਸੀ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਗੁਰੂਗ੍ਰਾਮ ਪੁਲਸ ਨੇ ਸਕੈਟਰ 65 ਸਥਿਤ ਸਟੇਸ਼ਨ 'ਚ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ। ਪੁਲਸ ਘਟਨਾ ਨਾਲ ਜੁੜੀ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਬੁਲਾਰੇ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ ਅਤੇ ਪੁਲਸ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
