ਗੰਗੋਤਰੀ ਧਾਮ ਯਾਤਰਾ ’ਚ ਸ਼ਰਧਾਲੂਆਂ ਨੇ ਰਚਿਆ ਇਤਿਹਾਸ, ਪਹਿਲੀ ਵਾਰ ਪਹੁੰਚੇ 7.84 ਲੱਖ ਤੋਂ ਵੱਧ ਸ਼ਰਧਾਲੂ
Monday, Sep 14, 2026 - 05:42 AM (IST)
ਦੇਹਰਾਦੂਨ (ਏਜੰਸੀ) : ਉੱਤਰਾਖੰਡ ’ਚ ਗੰਗੋਤਰੀ ਧਾਮ ਯਾਤਰਾ ’ਚ ਪਹਿਲੀ ਵਾਰ ਸਭ ਤੋਂ ਵੱਧ 7.84 ਲੱਖ ਤੋਂ ਵੱਧ ਸ਼ਰਧਾਲੂ ਦਰਸ਼ਨਾਂ ਲਈ ਪਹੁੰਚੇ ਹਨ। ਇੱਥੋਂ ਦੇ ਚਾਰ ਧਾਮਾਂ ’ਚ ਸ਼ਾਮਲ ਪਵਿੱਤਰ ਯਮੁਨੋਤਰੀ ਧਾਮ ਤੋਂ ਬਾਅਦ ਹੁਣ ਗੰਗੋਤਰੀ ਧਾਮ ’ਚ ਸ਼ਰਧਾਲੂਆਂ ਦੀ ਗਿਣਤੀ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਯਮੁਨੋਤਰੀ ਧਾਮ ’ਚ ਵੀ ਸ਼ਰਧਾਲੂਆਂ ਦੀ ਗਿਣਤੀ 7 ਲੱਖ ਤੋਂ ਪਾਰ ਪਹੁੰਚ ਚੁੱਕੀ ਹੈ। ਯਾਤਰਾ ਦੇ 147 ਦਿਨਾਂ (12 ਸਤੰਬਰ ਤੱਕ) ’ਚ 50 ਲੱਖ 28 ਹਜ਼ਾਰ 497 ਸ਼ਰਧਾਲੂ ਚਾਰਧਾਮ ਦਰਸ਼ਨ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ’ਚ 252 ਮਦਰੱਸਿਆਂ ਨੂੰ ਬੰਦ ਕਰਨ ਦਾ ਹੁਕਮ, 100 ਹੋਰਨਾਂ ਨੂੰ ਕਾਰਨ ਦੱਸੋ ਨੋਟਿਸ
ਪਿਛਲੇ ਸਾਲ ਦੇ ਮੁਕਾਬਲੇ ਇਹ ਗਿਣਤੀ 5 ਲੱਖ 19 ਹਜ਼ਾਰ 173 ਵੱਧ ਹੈ। ਯਾਤਰਾ ’ਚ ਅਜੇ ਲ ਗਭਗ 2 ਮਹੀਨਿਆਂ ਦਾ ਸਮਾਂ ਬਾਕੀ ਹੈ, ਜਿਸ ਨਾਲ ਸ਼ਰਧਾਲੂਆਂ ਦੀ ਗਿਣਤੀ ’ਚ ਬੀਤੇ ਸਾਲਾਂ ਦੇ ਮੁਕਾਬਲੇ ਭਾਰੀ ਵਾਧੇ ਦਾ ਅੰਦਾਜ਼ਾ ਹੈ। ਸ਼੍ਰੀ ਬਦਰੀਨਾਥ ਧਾਮ ਦੀ ਯਾਤਰਾ ਵੀ ਨਵਾਂ ਰਿਕਾਰਡ ਬਣਾਉਣ ਵੱਲ ਵਧ ਰਹੀ ਹੈ। 23 ਅਪ੍ਰੈਲ ਨੂੰ ਸ਼ੁਰੂ ਹੋਈ ਇਹ ਯਾਤਰਾ 12 ਸਤੰਬਰ ਨੂੰ 143 ਦਿਨ ਦੀ ਮਿਆਦ ਪੂਰੀ ਕਰ ਚੁੱਕੀ ਹੈ। ਇਸ ਦੌਰਾਨ 17 ਲੱਖ 28 ਹਜ਼ਾਰ 578 ਯਾਤਰੀ ਭਗਵਾਨ ਬਦਰੀ ਵਿਸ਼ਾਲ ਦੇ ਦਰਸ਼ਨ ਕਰ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
