ਆਜ਼ਾਦੀ ਦਿਹਾੜਾ : ਕਸ਼ਮੀਰੀ ਬੁਨਕਰ ਨੇ ਤਿਰੰਗੇ ''ਚ ਭਾਰਤ ਦੇ ਨਕਸ਼ੇ ਵਾਲਾ ਗਲੀਚਾ ਬਣਾਇਆ
Sunday, Aug 13, 2023 - 06:22 PM (IST)
ਬਾਂਦੀਪੋਰਾ (ਭਾਸ਼ਾ)- ਜੰਮੂ ਕਸ਼ਮੀਰ ਦੇ ਸੁਦੂਰ ਪਿੰਡ ਦੇ ਇਕ ਬੁਨਕਰ ਨੇ ਕੰਧ 'ਤੇ ਟੰਗਣ ਯੋਗ ਬਣਾਏ ਗਏ ਇਕ ਗਲੀਚੇ 'ਚ ਤਿਰੰਗੇ 'ਚ ਭਾਰਤ ਦੇ ਨਕਸ਼ੇ ਨੂੰ ਪ੍ਰਦਰਸ਼ਿਤ ਕੀਤਾ ਹੈ। ਅਸ਼ਟੇਂਗੂ ਪਿੰਡ ਦੇ ਰਹਿਣ ਵਾਲੇ ਮੁਹੰਮਦ ਮਕਬੂਲ ਡਾਰ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਗਲੀਚਾ ਸੰਸਦ ਭਵਨ 'ਚ ਪ੍ਰਦਰਸ਼ਿਤ ਕੀਤਾ ਜਾਵੇਗਾ। ਪਿਛਲੇ 35 ਸਾਲਾਂ ਤੋਂ ਕਾਰਪੇਟ ਨਿਰਮਾਣ ਨਾਲ ਜੁੜੇ ਡਾਰ ਇਸ ਆਜ਼ਾਦੀ ਦਿਹਾੜੇ ਨੂੰ ਯਾਦਗਾਰ ਬਣਾਉਣ ਲਈ ਕੁਝ ਅਨੋਖਾ ਕਰਨਾ ਚਾਹੁੰਦੇ ਸਨ। ਡਾਰ ਨੇ ਆਪਣੀ ਇਕਾਈ 'ਡੀਲਾਈਟ ਕਾਰਪੇਟ ਵੀਵਰਜ਼' ਕਿਹਾ,''ਮੈਂ ਸੋਚ ਰਿਹਾ ਸੀ ਕਿ ਮੈਨੂੰ ਆਪਣੇ ਦੇਸ਼ ਲਈ ਕੁਝ ਵੱਖ ਬਣਾਉਣਾ ਚਾਹੀਦਾ, ਇਸ ਲਈ ਮੈਂ ਤਿਰੰਗੇ 'ਚ ਭਾਰਤ ਦਾ ਨਕਸ਼ਾ ਬਣਾਇਆ। ਇਸ ਡਿਜ਼ਾਈਨ ਨੂੰ ਬਣਾਉਣ 'ਚ ਮੈਨੂੰ ਦਿਨ-ਰਾਤ ਕੰਮ ਕਰਨ 'ਤੇ ਵੀ 2 ਮਹੀਨੇ ਲੱਗੇ।''
ਇਹ ਵੀ ਪੜ੍ਹੋ : CM ਖੱਟੜ ਦਾ ਤੋਹਫ਼ਾ, ਆਯੂਸ਼ਮਾਨ ਭਾਰਤ ਯੋਜਨਾ 'ਚ ਹੁਣ ਆਮਦਨ ਹੱਦ ਹੋਈ 3 ਲੱਖ
ਡਾਰ ਨੇ ਕਿਹਾ ਕਿ ਇਸ ਕਾਲੀਨ ਨੂੰ ਸੰਸਦ 'ਚ ਕਿਤੇ ਜਗ੍ਹਾ ਮਿਲਣੀ ਚਾਹੀਦੀ ਹੈ। ਉਹ ਹੁਣ ਇਕ ਅਜਿਹਾ ਗਲੀਚਾ ਡਿਜ਼ਾਈਨ ਕਰਨ 'ਤੇ ਵਿਚਾਰ ਕਰ ਰਹੇ ਹਨ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਦਰਸਾਈ ਜਾਵੇਗੀ। ਉਨ੍ਹਾਂ ਕਿਹਾ,''ਇਸ ਤੋਂ ਬਾਅਦ ਮੈਂ ਮੋਦੀ ਜੀ ਦੀ ਤਸਵੀਰ ਵਾਲਾ ਇਕ ਗਲੀਚਾ ਡਿਜ਼ਾਈਨ ਕਰਨ ਜਾ ਰਿਹਾ ਹਾਂ ਅਤੇ ਇਸ ਨੂੰ ਉਨ੍ਹਾਂ ਨੂੰ ਭੇਟ ਕਰਨਾ ਚਾਹੁੰਦਾ ਹਾਂ। ਇਸ ਨੂੰ ਪੂਰਾ ਹੋਣ 'ਚ 2 ਮਹੀਨੇ ਲੱਗਣਗੇ।'' ਇਸ ਤਰ੍ਹਾਂ ਦਾ ਗਲੀਚਾ ਬਣਾਉਣ ਦੀ ਪ੍ਰੇਰਨਾ ਬਾਰੇ ਪੁੱਛੇ ਜਾਣ 'ਤੇ ਡਾਰ ਨੇ ਕਿਹਾ,''ਇਹ ਮੇਰੇ ਮੰਦਰ ਦਾ ਦੇਸ਼ਪ੍ਰੇਮ ਹੈ। ਮੈਂ ਤਾਜ ਮਹਿਲ, ਚਿਨਾਰ ਦਰੱਖਤ ਵਰਗੇ ਕੁਝ ਹੋਰ ਡਿਜ਼ਾਈਨ ਵੀ ਬਣਾ ਸਕਦਾ ਸੀ ਪਰ ਮੈਂ ਭਾਰਤ ਦੇ ਨਕਸ਼ੇ ਦੀ ਚੋਣ ਕੀਤੀ।'' ਅਲੂਸਾ ਬਾਂਦੀਪੋਰਾ ਦੇ 'ਬਲਾਕ ਡੈਵਲਪਮੈਂਟ ਕਾਊਂਸਿਲ' ਦੇ ਮੈਂਬਰ ਇਆਜ਼ ਅਹਿਮਦ ਖਾਨ ਨੇ ਕਿਹਾ ਕਿ ਇਹ ਲੋਕਾਂ ਦਾ ਦੇਸ਼ ਪ੍ਰੇਮ ਹੈ ਕਿ ਉਹ ਅਜਿਹੀਆਂ ਚੀਜ਼ਾਂ ਬਣਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8