ਰੀ-ਵੈਲਿਊਏਸ਼ਨ ਪਿੱਛੋਂ 50 ਫੀਸਦੀ ਵਿਦਿਆਰਥੀਆਂ ਦੇ ਵਧੇ ਨੰਬਰ

07/26/2018 12:52:35 AM

ਨਵੀਂ ਦਿੱਲੀ—ਸੀ. ਬੀ. ਐੱਸ. ਈ. ਨੇ 12ਵੀਂ ਜਮਾਤ ਦੇ ਬੋਰਡ ਦੇ ਨਤੀਜੇ ਜਾਰੀ ਕਰਨ ਪਿੱਛੋਂ ਹੁਣ ਰੀ-ਵੈਲਿਊਏਸ਼ਨ ਕਰਾਉਣ ਵਾਲੇ ਵਿਦਿਆਰਥੀਆਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਸ ਕਾਰਨ 50 ਫੀਸਦੀ ਤੋਂ ਵੱਧ ਵਿਦਿਆਰਥੀਆਂ ਦੇ ਨਤੀਜਿਆਂ 'ਚ ਤਬਦੀਲੀ ਹੋ ਗਈ ਹੈ। ਅੰਕ ਵਧਣ ਦੇ ਨਾਲ ਹੀ ਟਾਪਰਸ ਦੇ ਨਾਂ ਵੀ ਬਦਲ ਗਏ ਹਨ। ਈਸ਼ਰਿਤਾ ਗੁਪਤਾ ਨਾਗਪੁਰ 'ਚ ਹੁਣ 12ਵੀਂ ਦੀ ਟਾਪਰ ਹੈ। ਉਸ ਨੂੰ ਪੁਲੀਟੀਕਲ ਸਾਇੰਸ ਵਿਚ ਘੱਟ ਨੰਬਰ ਮਿਲੇ ਸਨ, ਜਿਸ ਪਿੱਛਂ ਉਸ ਨੇ ਰੀ-ਵੈਲਿਊਏਸ਼ਨ ਕਰਵਾਈ ਸੀ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ 17 ਜਵਾਬਾਂ 'ਚ ਨੰਬਰ ਗਲਤ ਢੰਗ ਨਾਲ ਦਿੱਤੇ ਗਏ ਸਨ। ਉਸ ਦੇ ਹੁਣ 22 ਅੰਕ ਵਧ ਗਏ ਹਨ। ਇਸ ਤਰ੍ਹਾਂ 9111 ਵਿਦਿਆਰਥੀਆਂ ਵਿਚੋਂ 4632 ਵਿਦਿਆਰਥੀਆਂ ਦੇ ਅੰਕ ਬਦਲ ਗਏ ਹਨ। 
ਸੀ. ਬੀ. ਐੱਸ. ਈ. ਦੀ ਉਕਤ ਵੱਡੀ ਗਲਤੀ ਲਈ 214 ਅਧਿਆਪਕਾਂ ਵਿਰੁੱਧ ਕਾਰਵਾਈ ਕੀਤੀ ਗਈ। ਕਈ ਵਿਦਿਆਰਥੀਆਂ ਦੇ ਸਹੀ ਜਵਾਬ ਲਿਖੇ ਹੋਣ ਦੇ ਬਾਵਜੂਦ ਜ਼ੀਰੋ ਨੰਬਰ ਦਿੱਤਾ ਗਿਆ ਸੀ। ਕਈਆਂ ਦੇ ਜਵਾਬ ਠੀਕ ਢੰਗ ਨਾਲ ਚੈੱਕ ਨਹੀਂ ਕੀਤੇ ਗਏ ਸਨ।


Related News