ਰੀ-ਸ਼ਡਿਊਲ ਤੇ ਰੂਟ ਡਾਇਵਰਟ ਕਰਕੇ ਚਲਾਈਆਂ ਟਰੇਨਾਂ: ਅੰਮ੍ਰਿਤਸਰ ਸਪੈਸ਼ਲ 9 ਤੇ ਹਿਮਗਿਰੀ 6 ਘੰਟੇ ਲੇਟ

06/14/2024 12:37:51 PM

ਜਲੰਧਰ (ਪੁਨੀਤ) - ਛੁੱਟੀਆਂ ਦੌਰਾਨ ਰੇਲ ਗੱਡੀਆਂ ਦੇਰੀ ਨਾਲ ਚੱਲਣ ਕਾਰਨ ਯਾਤਰੀਆਂ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਵਿਭਾਗ ਵੱਲੋਂ ਸਪੈਸ਼ਲ ਟਰੇਨਾਂ ਚਲਾਉਣ ਦੇ ਬਾਵਜੂਦ ਭੀੜ ਵਧਦੀ ਜਾ ਰਹੀ ਹੈ ਅਤੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਲੜੀ ਤਹਿਤ ਬੀਤੇ ਦਿਨ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਲੈ ਕੇ ਕੈਂਟ ਸਟੇਸ਼ਨ ਤੱਕ ਕਈ ਟਰੇਨਾਂ 9 ਘੰਟੇ ਤੋਂ ਵੱਧ ਦੇਰੀ ਨਾਲ ਪੁੱਜੀਆਂ, ਜਿਸ ਕਾਰਨ ਯਾਤਰੀਆਂ ਦਾ ਹਾਲ-ਬੇਹਾਲ ਹੁੰਦਾ ਨਜ਼ਰ ਆਇਆ।

ਦੇਰੀ ਨਾਲ ਚੱਲਣ ਵਾਲੀਆਂ ਟਰੇਨਾਂ ’ਚ ਪੰਜਾਬ ਦੇ ਅੰਦਰ ਚੱਲਣ ਵਾਲੀਆਂ ਕਈ ਸਪੈਸ਼ਲ ਟਰੇਨਾਂ, ਸੁਪਰਫ਼ਾਸਟ, ਐਕਸਪ੍ਰੈੱਸ ਅਤੇ ਟਰੇਨਾਂ ਸ਼ਾਮਲ ਹਨ। ਇਸ ਦੇ ਨਾਲ ਹੀ ਬੀਤੇ ਦਿਨ ਕਈ ਟਰੇਨਾਂ ਦਾ ਸਮਾਂ ਬਦਲਿਆ ਗਿਆ, ਜਦਕਿ ਕਈ ਟਰੇਨਾਂ ਨੂੰ ਰੂਟ ਬਦਲ ਕੇ ਚਲਾਇਆ ਗਿਆ। ਕੁੱਲ ਮਿਲਾ ਕੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੇਰ ਸ਼ਾਮ ਦੇਰੀ ਨਾਲ ਚੱਲਣ ਵਾਲੀਆਂ ਟਰੇਨਾਂ ਚੱਲਣ ਦਾ ਸਿਲਸਿਲਾ ਦੇਰ ਰਾਤ ਤੱਕ ਜਾਰੀ ਰਿਹਾ। ਇਸੇ ਲੜੀ ਤਹਿਤ 05005 ਗੋਰਖਪੁਰ-ਅੰਮ੍ਰਿਤਸਰ ਸਪੈਸ਼ਲ ਆਪਣੇ ਨਿਰਧਾਰਿਤ ਸਮੇਂ ਤੋਂ 8.05 ਤੋਂ 9.15 ਘੰਟੇ ਦੀ ਦੇਰੀ ਨਾਲ ਸ਼ਾਮ 5.20 ਵਜੇ ਸਿਟੀ ਸਟੇਸ਼ਨ ਪਹੁੰਚੀ।

ਇਹ ਵੀ ਪੜ੍ਹੋ- ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਲਈ ਅੱਜ ਤੋਂ ਭਰੇ ਜਾ ਸਕਣਗੇ ਨਾਮਜ਼ਦਗੀ ਪੱਤਰ

12407 ਕਰਮਭੂਮੀ ਸੁਪਰਫ਼ਾਸਟ ਦੁਪਹਿਰ 3.57 ਤੋਂ 3.11 ਘੰਟੇ ਦੀ ਦੇਰੀ ਨਾਲ ਸ਼ਾਮ 7.08 ਵਜੇ ਪਹੁੰਚੀ। ਹਾਵੜਾ ਤੋਂ ਜੰਮੂ ਤਵੀ ਜਾਣ ਵਾਲੀ 12331 ਹਿਮਗਿਰੀ ਐਕਸਪ੍ਰੈੱਸ ਸਵੇਰੇ 8.24 ਵਜੇ ਤੋਂ 6 ਘੰਟੇ ਦੀ ਦੇਰੀ ਨਾਲ ਦੁਪਹਿਰ 2.25 ਵਜੇ ਕੈਂਟ ਸਟੇਸ਼ਨ ਪਹੁੰਚੀ। ਇਸੇ ਤਰ੍ਹਾਂ ਜੰਮੂ-ਤਵੀ ਤੋਂ ਉਦੈਪੁਰ ਜਾ ਰਹੀ 04656 ਨੂੰ ਬਾਅਦ ਦੁਪਹਿਰ 2.55 ’ਤੇ ਰੀ-ਸ਼ਡਿਊਲ ਕੀਤਾ ਗਿਆ। ਉਕਤ ਟਰੇਨ ਜਲੰਧਰ ਛਾਉਣੀ ’ਚ ਆਪਣੇ ਨਿਰਧਾਰਿਤ ਸਮੇਂ ਤੋਂ 8.55 ਤੋਂ 6.15 ’ਤੇ 6.15 ਘੰਟੇ ਦੀ ਦੇਰੀ ਨਾਲ ਦੁਪਹਿਰ 3.10 ਵਜੇ ਸਟੇਸ਼ਨ ’ਤੇ ਪਹੁੰਚੀ। ਜੰਮੂ-ਤਵੀ ਤੋਂ ਗੁਹਾਟੀ ਲਈ ਸਮਰ ਸਪੈਸ਼ਲ 05655 ਆਪਣੇ ਨਿਰਧਾਰਤ ਸਮੇਂ ਤੋਂ ਦੁਪਹਿਰ 1.50 ਵਜੇ 5.32 ਘੰਟੇ ਦੀ ਦੇਰੀ ਨਾਲ ਸ਼ਾਮ 7.22 ਵਜੇ ਜਲੰਧਰ ਕੈਂਟ ਸਟੇਸ਼ਨ ਪਹੁੰਚੀ। ਤਿਰੂਪਤੀ ਤੋਂ ਜੰਮੂ-ਤਵੀ ਜਾਣ ਵਾਲੀ ਟਰੇਨ 22705 ਨੂੰ ਅੰਬਾਲਾ ਕੈਂਟ ਤੋਂ ਸਾਹਨੇਵਾਲ ਵੱਲ ਡਾਇਵਰਟ ਕਰ ਦਿੱਤਾ ਗਿਆ। ਉਕਤ ਟਰੇਨ 4.06 ਘੰਟੇ ਦੀ ਦੇਰੀ ਨਾਲ ਸ਼ਾਮ 6.26 ਵਜੇ ਕੈਂਟ ਪਹੁੰਚੀ।

ਅੰਮ੍ਰਿਤਸਰ (ਛਿਆਟਾ) ਤੋਂ ਲੁਧਿਆਣਾ ਜਾਣ ਵਾਲੀ 04592 3.48 ਤੋਂ 3.41 ਘੰਟੇ ਦੀ ਦੇਰੀ ਨਾਲ ਸ਼ਾਮ 7.29 ਵਜੇ ਸਟੇਸ਼ਨ 'ਤੇ ਪਹੁੰਚੀ। ਦੁਰਗ ਤੋਂ ਚੱਲ ਰਹੀ 20847 ਢਾਈ ਘੰਟੇ ਦੀ ਦੇਰੀ ਨਾਲ, 12317 ਅਕਾਲ ਤਖ਼ਤ 1.25 ਘੰਟੇ ਦੀ ਦੇਰੀ ਨਾਲ, 14617 ਜਨਸੇਵਾ ਐਕਸਪ੍ਰੈੱਸ ਡੇਢ ਘੰਟੇ ਦੀ ਦੇਰੀ ਨਾਲ, 12421 ਨਾਂਦੇੜ ਅੰਮ੍ਰਿਤਸਰ ਸੁਪਰਫਾਸਟ 2.25 ਘੰਟੇ, 12925 ਪੱਛਮ ਐਕਸਪ੍ਰੈੱਸ ਡੇਢ ਘੰਟੇ ਦੀ ਦੇਰੀ ਨਾਲ ਪਹੁੰਚੀ। ਇਸ ਤੋਂ ਬਾਅਦ ਵੀ ਟਰੇਨਾਂ ਦੀ ਦੇਰੀ ਜਾਰੀ ਰਹੀ।

ਵੈਸ਼ਨੋ ਦੇਵੀ ਰੂਟ ਦੀਆਂ ਟਰੇਨਾਂ 3-4 ਘੰਟੇ ਲੇਟ
ਇਸੇ ਤਰ੍ਹਾਂ ਕਟੜਾ ਜਾਣ ਵਾਲੀਆਂ ਕਈ ਟਰੇਨਾਂ 3-4 ਘੰਟੇ ਲੇਟ ਰਹੀਆਂ। ਜਾਮਨਗਰ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ, ਜੋ ਸਵੇਰੇ 11.13 ਵਜੇ ਆਉਣ ਵਾਲੀ, 3.37 ਘੰਟੇ ਦੀ ਦੇਰੀ ਨਾਲ 2.50 ਵਜੇ ਪੁੱਜੀ। ਇਸੇ ਤਰ੍ਹਾਂ ਮਾਤਾ ਵੈਸ਼ਨੋ ਦੇਵੀ ਜਾਣ ਵਾਲੀ ਇੱਕ ਹੋਰ ਟਰੇਨ 12919 ਡਾ. ਅੰਬੇਡਕਰ ਨਗਰ (ਇੰਦੌਰ) ਤੋਂ ਕਟੜਾ ਸਟੇਸ਼ਨ ’ਤੇ ਸਵੇਰੇ 10.33 ਵਜੇ ਪਹੁੰਚਣ ਦੀ ਬਜਾਏ 3.21 ਘੰਟੇ ਦੀ ਦੇਰੀ ਨਾਲ 1.54 ਵਜੇ ਕਟੜਾ ਸਟੇਸ਼ਨ ਪਹੁੰਚੀ । ਉੱਥੇ ਹੀ ਇਸ ਰੂਟ 'ਤੇ ਕਈ ਹੋਰ ਰੇਲ ਗੱਡੀਆਂ ਵੀ ਦੇਰੀ ਨਾਲ ਆਪਣੀ ਮੰਜ਼ਿਲ 'ਤੇ ਪੁੱਜੀਆਂ, ਜੋ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀਆਂ।

ਇਹ ਵੀ ਪੜ੍ਹੋ- DGP ਗੌਰਵ ਯਾਦਵ ਦੀ ਸਖ਼ਤੀ, ਫੀਲਡ ਅਫ਼ਸਰਾਂ ਨੂੰ ਨਸ਼ਿਆਂ ਤੇ ਗੈਂਗਸਟਰ ਕਲਚਰ ਨੂੰ ਖ਼ਤਮ ਕਰਨ ਦੇ ਦਿੱਤੇ ਹੁਕਮ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News