ਟਰੇਨਾਂ ਦੀ ਦੇਰੀ ਤੋਂ ਰਾਹਤ ਨਹੀਂ: ਸੁਪਰਫ਼ਾਸਟ ਹੋਈ ਰੀ-ਸ਼ਡਿਊਲ, ਇਹ ਟਰੇਨਾਂ ਪਹੁੰਚ ਰਹੀਆਂ ਲੇਟ
Monday, Jun 10, 2024 - 11:01 AM (IST)
ਜਲੰਧਰ (ਪੁਨੀਤ)-ਟਰੇਨਾਂ ਦੀ ਦੇਰੀ ਕਾਰਨ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਟਰੇਨਾਂ ਦੇ ਲੇਟ ਹੋਣ ਦੇ ਸਿਲਸਿਲੇ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ, ਕਿਉਂਕਿ ਰੇਲਵੇ ਵੱਲੋਂ ਵੱਖ-ਵੱਖ ਥਾਵਾਂ ’ਤੇ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਹੈ। ਉਥੇ ਹੀ, ਕਈ ਥਾਵਾਂ ’ਤੇ ਮੇਨਟੀਨੈਂਸ ਕਰਵਾਉਣਾ ਵਿਚਾਰ-ਅਧੀਨ ਹੈ। ਰੇਲਵੇ ਵੱਲੋਂ ਬੀਤੇ ਦਿਨੀਂ ਕੈਂਟ ਨਾਲ ਸਬੰਧਤ ਮੇਨਟੀਨੈਂਸ ਕਾਰਨ ਟਰੇਨਾਂ ਨੂੰ ਰੱਦ ਕਰਨ ਦਾ ਸ਼ਡਿਊਲ ਵਾਪਸ ਲੈ ਲਿਆ ਸੀ।
ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਕਾਫ਼ੀ ਮੁਸ਼ਕਿਲਾਂ ਪੈਦਾ ਕਰ ਰਹੇ ਹਨ, ਇਸ ਲਈ ਵਿਭਾਗ ਨੂੰ ਕੋਈ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਮਿਲ ਸਕੇ। ਐਤਵਾਰ ਛੁੱਟੀ ਹੋਣ ਦੇ ਬਾਵਜੂਦ ਟਰੇਨਾਂ ਦੇ ਲੇਟ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦਕਿ ਵੱਖ-ਵੱਖ ਕਾਰਨਾਂ ਕਰਕੇ ਕਈ ਟਰੇਨਾਂ ਨੂੰ ਰੀ-ਸ਼ਡਿਊਲ ਕਰਨਾ ਪੈ ਰਿਹਾ ਹੈ। ਇਸ ਸਭ ਕਾਰਨ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਨੂੰ ਪ੍ਰੇਸ਼ਾਨ ਹੁੰਦੇ ਦੇਖਿਆ ਗਿਆ। ਅੱਜ ਸਟੇਸ਼ਨ ’ਤੇ ਯਾਤਰੀਆਂ ਦੀ ਗਿਣਤੀ ਘੱਟ ਰਹੀ। ਟਰੇਨਾਂ ਦੀ ਦੇਰੀ ਦੀ ਗੱਲ ਕਰੀਏ ਤਾਂ ਟਰੇਨ ਨੰਬਰ 22424 ਅੰਮ੍ਰਿਤਸਰ-ਗੋਰਖਪੁਰ ਸੁਪਰਫ਼ਾਸਟ ਨੂੰ ਦੁਪਹਿਰ 2.44 ’ਤੇ ਰੀ-ਸ਼ਡਿਊਲ ਕੀਤਾ ਗਿਆ ਅਤੇ ਉਕਤ ਟਰੇਨ ਲਗਭਗ 4.39 ਘੰਟੇ ਦੀ ਦੇਰੀ ਨਾਲ ਜਲੰਧਰ ਪਹੁੰਚੀ। ਇਸ ਦੇ ਨਾਲ ਹੀ 12357 ਦੁਰਗਿਆਣਾ ਐਕਸਪ੍ਰੈੱਸ 7 ਵਜੇ ਤੋਂ ਬਾਅਦ ਆਪਣੇ ਨਿਰਧਾਰਿਤ ਸਮੇਂ ਤੋਂ 3.40 ਤੋਂ ਲਗਭਗ 3.5 ਘੰਟੇ ਦੇਰੀ ਨਾਲ 7 ਵਜੇ ਤੋਂ ਬਾਅਦ ਰਿਪੋਰਟ ਹੋਈ। ਇਸੇ ਤਰ੍ਹਾਂ 12238 ਬੇਗਮਪੁਰਾ ਐਕਸਪ੍ਰੈੱਸ ਸ਼ਾਮ 5.25 ਤੋਂ 2.15 ਘੰਟੇ ਦੀ ਦੇਰੀ ਨਾਲ 7.40 ਵਜੇ ਪਹੁੰਚੀ।
ਇਹ ਵੀ ਪੜ੍ਹੋ-ਗਰਮੀ ਕਢਾਏਗੀ ਹੋਰ ਵਟ, ਮੌਸਮ ਵਿਭਾਗ ਵੱਲੋਂ 'ਯੈਲੋ ਅਲਰਟ' ਜਾਰੀ, ਜਾਣੋ ਅਗਲੇ ਦਿਨਾਂ ਦਾ ਹਾਲ
ਇਸ ਦੇ ਨਾਲ ਹੀ ਟਰੇਨ ਨੰਬਰ 18237 ਛੱਤੀਸਗੜ੍ਹ ਆਪਣੇ ਨਿਰਧਾਰਿਤ ਸਮੇਂ 4.50 ਤੋਂ 4.37 ਘੰਟੇ ਦੀ ਦੇਰੀ ਨਾਲ 9.27 ’ਤੇ ਰਿਕਾਰਡ ਹੋਈ। ਇਸੇ ਤਰ੍ਹਾਂ ਲੁਧਿਆਣਾ ਤੋਂ ਇਕ ਘੰਟੇ ਦੀ ਦੇਰੀ ਨਾਲ ਰਵਾਨਾ ਹੋਈ 04591 ਜਲੰਧਰ ਸਵੇਰੇ 9.31 ਵਜੇ ਪਹੁੰਚਣ ਦੀ ਬਜਾਏ 1.24 ਘੰਟੇ ਦੀ ਦੇਰੀ ਨਾਲ 10.55 ਵਜੇ ਪੁੱਜੀ। ਸੱਚਖੰਡ ਐਕਸਪ੍ਰੈੱਸ ਅੱਜ ਫਿਰ ਲੇਟ ਹੋਣ ਦੀ ਸੂਚਨਾ ਮਿਲੀ, ਜੋ 3.06 ਘੰਟੇ ਦੀ ਦੇਰੀ ਨਾਲ ਸਵੇਰੇ 6.35 ਵਜੇ ਦੀ ਬਜਾਏ ਸਵੇਰੇ 9.41 ਵਜੇ ਸਿਟੀ ਸਟੇਸ਼ਨ ’ਤੇ ਪਹੁੰਚੀ।
ਵੇਖਣ ਵਿਚ ਆ ਰਿਹਾ ਹੈ ਕਿ ਟਰੇਨਾਂ ਦੀ ਦੇਰੀ ਵਿਚਕਾਰ ਮੋਬਾਇਲ ਫੋਨ ਯਾਤਰੀਆਂ ਦਾ ਸਹਾਰਾ ਬਣ ਰਿਹਾ ਹੈ। ਲੰਮੀ ਉਡੀਕ ਦਾ ਸਮਾਂ ਬਤੀਤ ਕਰਨ ਵਿਚ ਲੱਗੇ ਲੋਕ ਮੋਬਾਈਲ ਫੋਨ ਦੀ ਵਰਤੋਂ ਕਰਦੇ ਦਿਖਾਈ ਦੇ ਰਹੇ ਹਨ। ਕਈ ਲੋਕ ਧਾਰਮਿਕ ਸਾਹਿਤ ਚਲਾ ਕੇ ਅੱਖਾਂ ਬੰਦ ਕਰਕੇ ਪ੍ਰਭੂ ਦਾ ਸਿਮਰਨ ਕਰਦੇ ਹਨ, ਜਦਕਿ ਨੌਜਵਾਨ ਖੇਡਾਂ ਅਤੇ ਹੋਰ ਸਾਧਨਾਂ ਰਾਹੀਂ ਮੋਬਾਇਲ ਫੋਨ ਦੀ ਵਰਤੋਂ ਕਰਦੇ ਹਨ।
ਘੱਟ ਲੇਟ ਰਹਿਣ ਵਾਲੀਆਂ ਟਰੇਨਾਂ
18104 ਟਾਟਾ ਨਗਰ-ਜਲਿਆਂਵਾਲਾ ਬਾਗ ਐਕਸਪ੍ਰੈੱਸ ਆਪਣੇ ਨਿਰਧਾਰਿਤ ਸਮੇਂ ਤੋਂ 50 ਮਿੰਟ ਪੱਛੜ ਕੇ ਦੁਪਹਿਰ 1.52 ਵਜੇ ਜਲੰਧਰ ਪਹੁੰਚੀ। 19611 ਅਜਮੇਰ-ਅੰਮ੍ਰਿਤਸਰ ਐਕਸਪ੍ਰੈੱਸ ਦੁਪਹਿਰ 12.30 ਵਜੇ ਪਹੁੰਚੀ ਅਤੇ ਲਗਭਗ 35 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ। 14716 ਅੰਮ੍ਰਿਤਸਰ ਜਨ-ਸੇਵਾ ਐਕਸਪ੍ਰੈੱਸ ਜਲੰਧਰ ਪਹੁੰਚਣ ਦੇ ਆਪਣੇ ਨਿਰਧਾਰਿਤ ਸਮੇਂ ਦੁਪਹਿਰ 3.06 ਤੋਂ 55 ਮਿੰਟ ਦੀ ਦੇਰੀ ਨਾਲ ਸ਼ਾਮ 4.01 ਵਜੇ ਜਲੰਧਰ ਪਹੁੰਚੀ।
ਇਹ ਵੀ ਪੜ੍ਹੋ-ਰਵਨੀਤ ਬਿੱਟੂ ਨੂੰ ਮੋਦੀ ਕੈਬਨਿਟ 'ਚ ਜਗ੍ਹਾ ਮਿਲਣ ਤੋਂ ਬਾਅਦ ਮਾਂ ਦਾ ਬਿਆਨ ਆਇਆ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।