ਸਿਵਲ ਸੇਵਾ ''ਚ ਵਧੀ ਮੁਸਲਮਾਨਾਂ ਦੀ ਕਾਮਯਾਬੀ, ਇਸ ਵਾਰ ਚੁਣੇ ਗਏ 29 ਉਮੀਦਵਾਰ

05/29/2023 2:26:09 PM

ਸ਼੍ਰੀਨਗਰ- ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐੱਸ.ਸੀ.) ਵਲੋਂ ਆਯੋਜਿਤ 2022 ਦੀ ਸਿਵਲ ਸੇਵਾ ਪ੍ਰੀਖਿਆ 'ਚ 29 ਮੁਸਲਿਮ ਉਮੀਦਵਾਰਾਂ ਨੂੰ ਕਾਮਯਾਬੀ ਮਿਲੀ ਹੈ। ਕੁੱਲ ਚੁਣੇ ਗਏ ਉਮੀਦਵਾਰਾਂ 'ਚ ਮੁਸਲਿਮ ਭਾਈਚਾਰੇ ਦੇ ਉਮੀਦਵਾਰਾਂ ਦੀ ਹਿੱਸੇਦਾਰੀ ਤਿੰਨ ਫੀਸਦੀ ਤੱਕ ਹੋ ਗਈ ਹੈ। ਇਸ ਤੋਂ ਪਹਿਲਾਂ 2021 ਦੀ ਪ੍ਰੀਖਿਆ 'ਚ 25 ਮੁਸਲਿਮ ਉਮੀਦਵਾਰਾਂ ਦੀ ਚੋਣ ਹੋਈ ਸੀ। ਮੰਤਰਾਲਾ ਦੇ ਇਕ ਅਧਿਕਾਰੀ ਨੇ ਪਿਛਲੇ 4 ਸਾਲਾਂ ਤੋਂ ਘੱਟ ਗਿਣਤੀ ਉਮੀਦਵਾਰਾਂ ਦੇ ਪ੍ਰਦਰਸ਼ਨ 'ਚ ਵਾਧੇ ਨੂੰ ਵੱਡੀ ਉਪਲੱਬਧੀ ਦੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸਰਕਾਰ ਨੇ ਸਾਰਿਆਂ ਦਾ ਸਾਥ-ਸਾਰਿਆਂ ਦਾ ਵਿਸ਼ਵਾਸ ਦੀ ਧਾਰਨਾ ਨੂੰ ਮਜ਼ਬੂਤੀ ਦੇਣ ਲਈ ਘੱਟ ਗਿਣਤੀ ਉਮੀਦਵਾਰਾਂ ਨੂੰ ਪੂਰਾ ਮੌਕਾ ਅਤੇ ਸਹੂਲਤ ਮੁਹੱਈਆ ਕਰਵਾਉਣ ਲਈ ਬਜਟ ਅਲਾਟ 'ਚ ਵਾਧਾ ਕੀਤਾ ਹੈ। 2019-20 ਦੇ ਬਜਟ 'ਚ ਘੱਟ ਗਿਣਤੀ

ਉਮੀਦਵਾਰਾਂ ਲਈ ਮੁਫ਼ਤ ਅਤੇ ਸਬਸਿਡੀ ਵਾਲੀ ਕੋਚਿੰਗ ਪ੍ਰਦਾਨ ਕਰਨ ਦਾ ਬਜਟ 8 ਕਰੋੜ ਰੁਪਏ ਤੋਂ ਵਧਾ ਕੇ 20 ਕਰੋੜ ਰੁਪਏ ਕਰ ਦਿੱਤਾ ਗਿਆ ਸੀ। ਜੰਮੂ ਕਸ਼ਮੀਰ ਦੇ ਅਨੰਤਨਾਗ ਤੋਂ ਵਸੀਮ ਅਹਿਮਦ ਭੱਟ ਅਤੇ ਪੁੰਛ ਤੋਂ ਪ੍ਰਸੰਜੀਤ ਕੌਰ ਨੇ 7ਵਾਂ ਅਤੇ 11 ਸਥਾਨ ਹਾਸਲ ਕੀਤਾ ਹੈ। ਯੂ.ਪੀ.ਐੱਸ.ਸੀ. ਕੁਆਲੀਫਾਈ ਕਰਨ ਵਾਲੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹੋਰ ਉਮੀਦਵਾਰਾਂ 'ਚ ਨਿਤਿਨ ਸਿੰਘ ਨੇ 32, ਨਾਵੇਦ ਅਸ਼ਨ ਭਟ ਨੇ 82, ਮਨਨ ਭਟ ਨੇ 231, ਇਰਫ਼ਾਨ ਚੌਧਰੀ ਨੇ 476 ਅਤੇ ਨਿਵਰੰਸ਼ੂ ਨੇ 811 ਰੈਂਕ ਹਾਸਲ ਕੀਤਾ ਹੈ।


DIsha

Content Editor

Related News