ਦੀਵਾਲੀ ''ਤੇ ਫਿਰ ਪਿਆਜ ਦੀਆਂ ਕੀਮਤਾਂ ''ਚ ਹੋਇਆ ਵਾਧਾ

10/16/2017 8:09:11 PM

ਨਵੀਂ ਦਿੱਲੀ— ਦੀਵਾਲੀ ਮੌਕੇ 'ਤੇ ਹਾਲ ਹੀ 'ਚ ਥੋਕ ਮਹਿੰਗਾਈ ਦਰ ਸਤੰਬਰ ਮਹੀਨੇ 'ਚ ਘੱਟ ਕੇ 2.6 ਫੀਸਦੀ ਦੇ ਪੱਧਰ 'ਤੇ ਪਹੁੰਚ ਗਈ ਹੈ, ਜੋ ਕਿ ਅਗਸਤ 'ਚ 3.24 ਫੀਸਦੀ ਸੀ। ਦੱਸਿਆ ਗਿਆ ਕਿ ਸਬਜ਼ੀਆਂ ਦੇ ਮੁੱਲ ਘੱਟਣ ਨਾਲ ਇਹ ਰਾਹਤ ਮਿਲੀ ਹੈ ਪਰ ਪਿਆਜ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 
ਦਿੱਲੀ ਦੇ ਫੁਟਕਰ ਬਾਜ਼ਾਰ 'ਚ ਪਿਆਜ 50 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ। ਦਿੱਲੀ ਅਤੇ ਇਸ ਦੇ ਨੇੜਲੇ ਇਲਾਕਿਆਂ 'ਚ ਪਿਆਜ 50 ਰੁਪਏ ਕਿਲੋ ਤੱਕ ਵਿਕ ਰਿਹਾ ਹੈ। ਪਿਆਜ ਵਪਾਰੀਆਂ ਦਾ ਕਹਿਣਾ ਹੈ ਕਿ ਕਰਨਾਟਕ ਅਤੇ ਤੇਲੰਗਨਾ ਤੋਂ ਆਉਣ ਵਾਲਾ ਪਿਆਜ ਮੀਂਹ ਕਾਰਨ ਖਰਾਬ ਹੋ ਗਿਆ ਹੈ। ਪਿਛਲੇ ਹਫਤੇ ਤੱਕ 35 ਤੋਂ 40 ਰੁਪਏ ਪ੍ਰਤੀ ਕਿਲੋਂ ਵਿਕਣ ਵਾਲੇ ਪਿਆਜ ਦੀ ਕੀਮਤ ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦੀ ਇਕ ਹੋਰ ਮਾਰ ਬਣ ਕੇ ਆਈ ਹੈ। 
ਹਾਲਾਂਕਿ ਆਲੂ ਅਤੇ ਦਾਲਾਂ ਦੀ ਮਹਿੰਗਾਈ ਦਰ 'ਚ ਵੱਡੀ ਗਿਰਾਵਟ ਦੇ ਨਾਲ ਖਾਧ ਪਦਾਰਥਾਂ ਅਤੇ ਉਤਪਾਦਾਂ ਦੀਆਂ ਕੀਮਤਾਂ 'ਚ ਮਾਮੂਲੀ ਵਾਧੇ ਨਾਲ ਸਤੰਬਰ ਮਹੀਨੇ 'ਚ ਥੋਕ ਕੀਮਤ ਸੂਚਕ ਅੰਕ ਆਧਾਰਿਤ ਮੁਦਰਾਸਫਿਤੀ ਦੀ ਦਰ ਘਟ ਕੇ 2.60 ਫੀਸਦੀ ਰਹਿ ਗਈ।
ਥੋਕ ਮਹਿੰਗਾਈ 'ਚ ਲਗਾਤਾਰ ਦੋ ਮਹੀਨੇ ਦੀ ਤੇਜੀ ਤੋਂ ਬਾਅਦ ਪਹਿਲੀ ਗਿਰਾਵਟ ਦਰਜ ਕੀਤੀ ਗਈ ਹੈ। ਅਗਸਤ 'ਚ ਇਹ ਚਾਰ ਮਹੀਨੇ ਦੇ ਉਚ ਪੱਧਰ 3.24 ਫੀਸਦੀ 'ਤੇ ਰਹੀ ਸੀ। ਇਸ ਤੋਂ ਪਹਿਲਾਂ ਜੁਲਾਈ 'ਚ ਇਹ 1.88 ਫੀਸਦੀ ਰਹੀ ਸੀ। ਪਿਛਲੇ ਸਾਲ ਸਤੰਬਰ 'ਚ ਥੋਕ ਮਹਿੰਗਾਈ ਦਰ 1.36 ਫੀਸਦੀ ਦਰਜ ਕੀਤੀ ਗਈ ਸੀ।


Related News