ਸ਼ਹਿਰਾਂ ''ਚ ਇਮਾਰਤਾਂ ਡਿੱਗਣ ਅਤੇ ਅੱਗ ਲਗਣ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ: PM ਮੋਦੀ

09/20/2022 12:05:48 PM

ਗਾਂਧੀਨਗਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹਿਰਾਂ 'ਚ ਇਮਾਰਤਾਂ ਢਹਿਣ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਚਿੰਤਾ ਦਾ ਵਿਸ਼ਾ ਦੱਸਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਜੇਕਰ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਗੁਜਰਾਤ ਦੇ ਗਾਂਧੀਨਗਰ 'ਚ ਆਯੋਜਿਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੇਅਰਾਂ ਦੇ ਸੰਮੇਲਨ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ (ਕੋਸ਼ਿਸ਼)' ਦਾ ਭਾਜਪਾ ਦਾ ਸ਼ਾਸਨ ਦਾ ਮਾਡਲ ਉਸ ਨੂੰ ਦੂਜਿਆਂ ਤੋਂ ਵੱਖ ਕਰਦਾ ਹੈ। ਉਨ੍ਹਾਂ ਅਹਿਮਦਾਬਾਦ ਨਗਰ ਨਿਗਮ 'ਚ ਸਰਦਾਰ ਵਲੱਭ ਭਾਈ ਪਟੇਲ ਵਲੋਂ ਕੀਤੇ ਗਏ ਕੰਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਵੀ ਸੂਬੇ ਦੇ ਲੋਕ ਉਨ੍ਹਾਂ ਦੇ ਕੰਮਾਂ ਨੂੰ ਬਹੁਤ ਸਨਮਾਨ ਨਾਲ ਯਾਦ ਕਰਦੇ ਹਨ। 

PunjabKesari

ਉਨ੍ਹਾਂ ਕਿਹਾ,''ਤੁਹਾਨੂੰ ਵੀ ਆਪਣੇ ਸ਼ਹਿਰਾਂ ਨੂੰ ਉਸ ਪੱਧਰ 'ਤੇ ਲਿਜਾਉਣਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਦ ਕਰ ਕੇ ਕਹਿਣ ਕਿ ਹਾਂ, ਸਾਡੇ ਸ਼ਹਿਰ 'ਚ ਭਾਜਪਾ ਦੇ ਇਕ ਮੇਅਰ ਆਏ ਸਨ, ਉਦੋਂ ਉਹ ਕੰਮ ਹੋਇਆ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪ 'ਚ ਅੱਜ ਸ਼ਹਿਰਾਂ ਦੇ ਬੁਨਿਆਦੀ ਢਾਂਚੇ 'ਚ ਬੇਮਿਸਾਲ ਨਿਵੇਸ਼ ਹੋ ਰਿਹਾ ਹੈ। ਦੇਸ਼ 'ਚ ਮੈਟਰੋ ਰੇਲ ਸੇਵਾ ਦੇ ਵਿਸਥਾਰ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ 2014 ਤੱਕ ਇਹ 250 ਕਿਲੋਮੀਟਰ ਤੋਂ ਵੀ ਘੱਟ ਸੀ ਪਰ ਅੱਜ ਦੇਸ਼ 'ਚ ਮੈਟਰੋ ਨੈੱਟਵਰਕ 775 ਕਿਲੋਮੀਟਰ ਤੋਂ ਵੀ ਜ਼ਿਆਦਾ ਦਾ ਹੋ ਚੁੱਕਿਆ ਹੈ ਅਤੇ ਇਕ ਹਜ਼ਾਰ ਕਿਲੋਮੀਟਰ ਦੇ ਨਵੇਂ ਮੈਟਰੋ ਰੂਟ 'ਤੇ ਕੰਮ ਵੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ 'ਚ ਪੁਰਾਣੀਆਂ ਇਮਾਰਤਾਂ ਦਾ ਡਿੱਗਣਾ ਅਤੇ ਉਨ੍ਹਾਂ 'ਚ ਅੱਗ ਲਗਣਾ ਚਿੰਤਾ ਦਾ ਵਿਸ਼ਾ ਹੁੰਦਾ ਹੈ। ਉਨ੍ਹਾਂ ਕਿਹਾ ਸ਼ਹਿਰਾਂ 'ਚ ਪੁਰਾਣੀ ਇਮਾਰਤਾਂ ਦਾ ਡਿੱਗਣਾ ਅਤੇ ਉਨ੍ਹਾਂ 'ਚ ਅੱਗ ਲਗਣਾ ਚਿੰਤਾ ਦਾ ਵਿਸ਼ਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਿਯਮਾਂ ਦੀ ਪਾਲਣਾ ਯਕੀਨੀ ਕੀਤੇ ਜਾਵੇ ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ,''ਨਿਯਮ-ਕਾਨੂੰਨਾਂ ਦੀ ਪਾਲਣਾ ਯਕੀਨੀ ਕਰਨਾ ਸਾਡੀ ਪਹਿਲ ਹੋਣੀ ਚਾਹੀਦੀ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਚੁਣੇ ਹੋਏ ਜਨਪ੍ਰਤੀਨਿਧੀਆਂ ਦੀ ਸੋਚ ਸਿਰਫ਼ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਸੀਮਿਤ ਨਹੀਂ ਹੋਣੀ ਚਾਹੀਦੀ, ਕਿਉਂਕਿ ਚੋਣਾਂ 'ਚ ਕੇਂਦਰਿਤ ਸੋਚ ਨਾਲ ਅਸੀਂ ਸ਼ਹਿਰ ਦਾ ਭਲਾ ਨਹੀਂ ਕਰ ਸਕਦੇ। ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣਾ ਇਕ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਜੇਕਰ ਸਹੀ ਕੰਮ ਕੀਤਾ ਜਾਵੇ ਅਤੇ ਜਨਹਿੱਤ 'ਚ ਕੀਤਾ ਜਾਵੇ ਤਾਂ ਲੋਕਾਂ ਦਾ ਸਾਥ ਵੀ ਮਿਲਦਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News