PDD ਅਧਿਕਾਰੀ ''ਤੇ 5.72 ਕਰੋੜ ਦੇ ਘਪਲੇ ਦਾ ਦੋਸ਼, ਲਿਆ ਹਿਰਾਸਤ ''ਚ
Thursday, Jul 12, 2018 - 01:07 AM (IST)

ਸ਼੍ਰੀਨਗਰ—ਜੰਮੂ-ਕਸ਼ਮੀਰ ਊਰਜਾ ਵਿਕਾਸ ਵਿਭਾਗ (ਪੀ.ਡੀ.ਡੀ.) ਦੇ ਇਕ ਅਧਿਕਾਰੀ ਨੂੰ ਅਪਰਾਧ ਸ਼ਾਖਾ ਨੇ ਸਰਕਾਰੀ ਖਾਤੇ ਤੋਂ 5.72 ਕਰੋੜ ਰੁਪਏ ਦੇ ਘਪਲੇ ਦੇ ਦੋਸ਼ 'ਚ ਹਿਰਾਸਤ 'ਚ ਲਿਆ ਹੈ। ਉਸ ਨੇ ਪੈਸਾ ਇਕ ਸਰਕਾਰੀ ਖਾਤੇ ਤੋਂ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਦੇ 22 ਖਾਤਿਆਂ 'ਚ ਭੇਜ ਦਿੱਤਾ ਸੀ। ਅਪਰਾਧ ਸ਼ਾਖਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੀ.ਡੀ.ਡੀ. ਦੇ ਸੁੰਬਲ ਬਿਜਲੀ ਮੰਡਲ ਦੇ ਸੀਨੀਅਰ ਸਹਾਇਕ ਮੁਸ਼ਤਾਕ ਅਹਿਮਦ ਮਲਿਕ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਲਿਕ ਖਿਲਾਫ ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਅਪਰਾਧ ਸ਼ਾਖਾ ਨੇ ਅਧਿਕਾਰੀਆਂ ਨੇ ਪਾਇਆ ਕਿ ਉਸ ਨੇ ਧੋਖਾਖੜੀ ਦੇ ਰਾਹੀ ਇਕ ਸਰਕਾਰੀ ਖਾਤੇ ਤੋਂ 5.72 ਕਰੋੜ ਰੁਪਏ ਕਢਵਾ ਲਏ।