ਸ਼੍ਰੀਨਗਰ ''ਚ ਇਤਿਹਾਸਕ ਜਾਮੀਆ ਮਸਜਿਦ ਦੇ ਚਾਰੋਂ ਪਾਸੇ ਲੱਗੀ ਪਾਬੰਦੀ ਹਟਾਈ ਗਈ

05/27/2019 4:10:19 PM

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿਚ ਇਤਿਹਾਸਕ ਜਾਮੀਆ ਮਸਜਿਦ ਦੇ ਚਾਰੋਂ ਪਾਸੇ ਸਾਵਧਾਨੀ ਦੇ ਤੌਰ 'ਤੇ ਲਾਈ ਗਈ ਪਾਬੰਦੀ ਸੋਮਵਾਰ ਨੂੰ ਹਟਾ ਲਈ ਗਈ ਹੈ। ਮਸਜਿਦ ਵਿਚ ਸਵੇਰੇ ਨਮਾਜ਼ ਅਦਾ ਕੀਤੀ ਗਈ। ਇਲਾਕੇ ਵਿਚ ਤਾਇਨਾਤ ਸੁਰੱਖਿਆ ਫੋਰਸ ਦੇ ਜਵਾਨਾਂ ਅਤੇ ਪੁਲਸ ਕਰਮੀਆਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਸੜਕਾਂ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਮਸਜਿਦ ਦੇ ਸਾਰੇ ਦਰਵਾਜ਼ੇ ਹੁਣ ਖੁੱਲ੍ਹੇ ਹਨ ਅਤੇ ਜਾਮੀਆ ਮਾਰਕੀਟ ਵਿਚ ਸਵੇਰ ਤੋਂ ਹੀ ਗਾਹਕਾਂ ਦੀ ਭਾਰੀ ਭੀੜ ਹੈ। ਪੁਰਾਣੇ ਸ਼ਹਿਰ ਅਤੇ ਸ਼ਹਿਰ-ਏ-ਖਾਸ ਵਿਚ ਦੁਕਾਨਾਂ ਅਤੇ ਵਪਾਰਕ ਅਦਾਰੇ ਖੁੱਲ੍ਹੇ ਹਨ, ਜਿੱਥੋਂ ਲੋਕ ਰੋਜ਼ਾਨਾ ਦੀ ਜ਼ਿੰਦਗੀ 'ਚ ਵਰਤੋਂ 'ਚ ਆਉਣ ਵਾਲੇ ਸਾਮਾਨ ਦੀ ਖਰੀਦਦਾਰੀ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਸੁਰੱਖਿਆ ਫੋਰਸ ਦੇ ਜਵਾਨਾਂ ਨਾਲ ਐਨਕਾਊਂਟਰ ਵਿਚ ਅੱਤਵਾਦੀ ਸੰਗਠਨ ਅੰਸਾਰ ਗਜਵਾਤੁਲ ਹਿੰਦ ਦੇ ਸਰਗਨਾ ਜ਼ਾਕਿਰ ਮੂਸਾ ਸਮੇਤ ਦੋ ਅੱਤਵਾਦੀ ਮਾਰੇ ਜਾਣ ਤੋਂ ਬਾਅਦ ਮਸਜਿਦ ਦੇ ਚਾਰੋਂ ਪਾਸੇ ਸਾਵਧਾਨੀ ਦੇ ਤੌਰ 'ਤੇ ਪਾਬੰਦੀ ਲਾਈ ਗਈ ਸੀ, ਤਾਂ ਕਿ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਕਿਉਂਕਿ ਅੱਤਵਾਦੀ ਰਮਜ਼ਾਨ ਦੇ ਦਿਨਾਂ 'ਚ ਸਮਜਿਦ ਜਾਂ ਗਿਰਜਾਘਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ।


Tanu

Content Editor

Related News