ਨੋਇਡਾ ’ਚ ਠੇਕੇਦਾਰ ਦੀ ਕਾਰ ਦਾ ਸ਼ੀਸ਼ਾ ਤੋੜ ਕੇ 5 ਲੱਖ ਲੈ ਕੇ ਫਰਾਰ ਹੋਏ ਚੋਰ

Wednesday, Jun 23, 2021 - 03:57 PM (IST)

ਨੋਇਡਾ ’ਚ ਠੇਕੇਦਾਰ ਦੀ ਕਾਰ ਦਾ ਸ਼ੀਸ਼ਾ ਤੋੜ ਕੇ 5 ਲੱਖ ਲੈ ਕੇ ਫਰਾਰ ਹੋਏ ਚੋਰ

ਨੋਇਡਾ (ਭਾਸ਼ਾ)— ਨੋਇਡਾ ਸ਼ਹਿਰ ਦੇ ਥਾਣਾ ਫੇਸ-2 ਅਧੀਨ ਪੈਂਦੇ ਸੈਕਟਰ-136 ਸਥਿਤ ਇਕ ਨਿਰਮਾਣ ਅਧੀਨ ਭਵਨ ਕੋਲ ਖੜ੍ਹੀ ਠੇਕੇਦਾਰ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਚੋਰਾਂ ਨੇ ਇਕ ਪਿਸਤੌਲ, 5 ਲੱਖ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਮੁਖੀ ਸੁਜੀਤ ਉਪਾਧਿਆਏ ਨੇ ਦੱਸਿਆ ਕਿ ਸੈਕਟਰ-47 ਵਾਸੀ ਠੇਕੇਦਾਰ ਆਜ਼ਾਦ ਸਿੰਘ ਆਪਣੇ ਵਲੋਂ ਕਰਵਾਏ ਜਾ ਰਹੇ ਭਵਨ ਨਿਰਮਾਣ ਦਾ ਕੰਮ ਵੇਖਣ ਮੰਗਲਵਾਰ ਸ਼ਾਮ ਆਪਣੀ ਕਾਰ ਤੋਂ ਸੈਕਟਰ-136 ਪਹੁੰਚੇ। 

ਠੇਕੇਦਾਰ ਆਜ਼ਾਦ ਸਿੰਘ ਨੇ ਦੱਸਿਆ ਕਿ ਉਹ ਕਾਰ ਖੜ੍ਹੀ ਕਰ ਕੇ ਨਿਮਾਣ ਅਧੀਨ ਭਵਨ ਦਾ ਕੰਮ ਵੇਖਣ ਲੱਗੇ ਅਤੇ ਇਸ ਦਰਮਿਆਨ ਅਗਿਆਤ ਚੋਰਾਂ ਨੇ ਉਨ੍ਹਾਂ ਦੇ ਵਾਹਨ ਦਾ ਸ਼ੀਸ਼ਾ ਤੋੜ ਕੇ ਉਸ ’ਚ ਰੱਖਿਆ ਬੈਗ ਚੋਰੀ ਕਰ ਲਿਆ। ਉਨ੍ਹਾਂ ਨੇ ਦਰਜ ਮਾਮਲੇ ਦੇ ਆਧਾਰ ’ਤੇ ਦੱਸਿਆ ਕਿ ਬੈਗ ’ਚ 5 ਲੱਖ ਰੁਪਏ, ਲਾਇਸੈਂਸੀ ਪਿਸਤੌਲ, ਚੈੱਕ ਬੁੱਕ ਅਤੇ ਹੋਰ ਕੀਮਤੀ ਸਾਮਾਨ ਰੱਖਿਆ ਹੋਇਆ ਸੀ। ਥਾਣਾ ਮੁਖੀ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਘਟਨਾ ’ਚ ਗੁਲੇਲ ਗੈਂਗ ਦੇ ਮੈਂਬਰਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ।


author

Tanu

Content Editor

Related News