ਰੱਬ ਦੇ ਰੰਗ! ਬਿਨਾਂ ਹੱਥਾਂ-ਪੈਰਾਂ ਦੇ ਬੱਚੀ ਦਾ ਹੋਇਆ ਜਨਮ, ਵੇਖ ਡਾਕਟਰ ਵੀ ਹੈਰਾਨ

06/28/2020 5:00:30 PM

ਵਿਦਿਸ਼ਾ— 'ਪਤਾ ਨਹੀਂ ਰੱਬ ਕਿਹੜਿਆਂ ਰੰਗਾਂ 'ਚ ਰਾਜ਼ੀ..।' ਇਹ ਤੁਕ ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲੇ 'ਚ ਪੈਦਾ ਹੋਈ ਇਕ ਅਦਭੁੱਤ ਬੱਚੀ 'ਤੇ ਸਟੀਕ ਬੈਠਦੀ ਹੈ। ਪੈਦਾ ਹੋਈ ਬੱਚੀ ਦੇ ਹੱਥ-ਪੈਰ ਨਹੀਂ ਹਨ। ਜਨਮ ਤੋਂ ਬਾਅਦ ਬੱਚੀ ਦਾ ਸਿਰਫ ਸਿਰ ਅਤੇ ਧੜ ਹੈ। ਇਸ ਬੱਚੀ ਨੂੰ ਵੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਜਨਮ ਤੋਂ ਬਾਅਦ ਬੱਚੀ ਬਿਲਕੁੱਲ ਸਿਹਤਮੰਦ ਹੈ ਅਤੇ ਉਸ ਨੂੰ ਸਾਹ ਲੈਣ 'ਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆ ਰਹੀ। ਜਿਸ ਥਾਂ ਇਸ ਬੱਚੀ ਦਾ ਜਨਮ ਹੋਇਆ, ਉੱਥੇ ਇਸ ਬਾਰੇ ਲੋਕਾਂ ਦਰਮਿਆਨ ਚਰਚਾ ਛਿੜੀ ਹੋਈ ਹੈ। 

PunjabKesari

ਦਰਅਸਲ 26 ਜੂਨ ਨੂੰ ਵਿਦਿਸ਼ਾ ਦੇ ਸਿਰੋਂਜ ਤਹਿਸੀਲ ਦੇ ਸਾਂਕਲਾ ਪਿੰਡ ਵਿਚ ਇਸ ਬੱਚੀ ਦਾ ਜਨਮ ਹੋਇਆ। ਨਵਜੰਮੀ ਬੱਚੀ ਦੇ ਦੋਵੇਂ ਹੱਥ ਅਤੇ ਪੈਰ ਨਹੀਂ ਹਨ। ਧੜਕਣ ਬਿਲਕੁੱਲ ਠੀਕ ਹੈ। ਦਰਅਸਲ ਦੁਰਲੱਭ ਜੈਨੇਟਿਕ ਵਿਕਾਰ ਕਾਰਨ ਬੱਚੀ ਬਿਨਾਂ ਅੰਗਾਂ ਦੇ ਪੈਦਾ ਹੋਈ ਹੈ। ਰਿਪੋਰਟਾਂ ਮੁਤਾਬਕ ਇਹ ਇਕ ਜਨਮਜਾਤ ਬੀਮਾਰੀ ਹੈ। ਜਿਸ ਨੂੰ ਟੈਟਰਾ-ਅਮਲੀਆ ਕਿਹਾ ਜਾਂਦਾ ਹੈ, ਜਿਸ 'ਚ ਸਾਰੇ ਅੰਗ ਨਹੀਂ ਬਣ ਪਾਉਂਦੇ। ਟੈਟਰਾ-ਅਮੇਲੀਆ ਸਿੰਡਰੋਮ ਇਕ ਜੈਨੇਟਿਕ ਵਿਕਾਰ ਹੈ, ਜੋ ਕਿ ਡਬਲਿਊ. ਐੱਨ. ਟੀ3 ਜੀਨ ਵਿਚ ਪਰਿਵਰਤਨ ਕਾਰਨ ਹੁੰਦਾ ਹੈ ਅਤੇ ਬਹੁਤ ਘੱਟ ਹੁੰਦਾ ਹੈ। ਬੱਚੀ ਨੂੰ ਕੱਪੜੇ 'ਚ ਲਪੇਟਿਆ ਵਿਖਾਇਆ ਗਿਆ ਹੈ। ਉਹ ਦੋਵੇਂ ਹੱਥਾਂ ਅਤੇ ਪੈਰਾਂ ਦੇ ਬਿਨਾਂ ਹੈ।

ਓਧਰ ਭੋਪਾਲ ਦੇ ਸੀ. ਐੱਮ. ਐੱਚ. ਓ. ਅਤੇ ਬਾਲ ਮਾਹਰ ਡਾਕਟਰ ਪ੍ਰਭਾਕਰ ਤਿਵਾੜੀ ਮੁਤਾਬਕ ਸਿੰਡਰੋਮ 100,000 ਨਵਜੰਮੇ ਬੱਚਿਆਂ ਵਿਚੋਂ ਇਕ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਰੀਅਰ ਦਾ ਇਹ ਪਹਿਲਾ ਕੇਸ ਹੈ। ਪਰਿਵਾਰ ਬੱਚੀ ਨੂੰ ਕੁਦਰਤ ਦਾ ਕਰਿਸ਼ਮਾ ਮੰਨ ਰਿਹਾ ਹੈ। ਬੱਚੀ ਜਨਮ ਤੋਂ ਬਾਅਦ ਹੀ ਮਾਂ ਦਾ ਦੁੱਧ ਚੁੰਘ ਰਹੀ ਹੈ। ਨਾਲ ਹੀ ਬਿਲਕੁੱਲ ਸਿਹਤਮੰਦ ਹੈ। ਸਰੀਰਕ ਕਮੀ ਨੂੰ ਛੱਡ ਦੇਈਏ ਤਾਂ ਬੱਚੀ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਪਰਿਵਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਖ਼ਾਨਦਾਨ 'ਚ ਕਈ ਪੀੜ੍ਹੀਆਂ ਤੋਂ ਕੋਈ ਦਿਵਯਾਂਗ ਬੱਚਾ ਪੈਦਾ ਨਹੀਂ ਹੋਇਆ ਹੈ। ਭਗਵਾਨ ਨੇ ਸਾਡੇ ਘਰ ਵਿਚ ਅਦਭੁੱਤ ਬੱਚੀ ਭੇਜੀ ਹੈ।


Tanu

Content Editor

Related News