ਮਥੁਰਾ ''ਚ ਖੰਘ-ਜੁਕਾਮ ਤੋਂ ਪਰੇਸ਼ਾਨ ਨੌਜਵਾਨ ਨੇ ਖੂਹ ''ਚ ਮਾਰੀ ਛਾਲ

Tuesday, Mar 31, 2020 - 10:48 AM (IST)

ਮਥੁਰਾ ''ਚ ਖੰਘ-ਜੁਕਾਮ ਤੋਂ ਪਰੇਸ਼ਾਨ ਨੌਜਵਾਨ ਨੇ ਖੂਹ ''ਚ ਮਾਰੀ ਛਾਲ

ਮਥੁਰਾ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਮਥੁਰਾ 'ਚ ਸਥਿਤ ਇਕ ਪਿੰਡ 'ਚ ਖੰਘ-ਜੁਕਾਮ ਤੋਂ ਪੀੜਤ ਨੌਜਵਾਨ ਨੇ ਖੂਹ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪਿੰਡ ਦੇ ਲੋਕਾਂ ਨੇ ਨੌਜਵਾਨ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਸ਼ੱਕ ਜਤਾਇਆ ਪਰ ਪੁਲਸ ਨੇ ਇਸ ਤੋਂ ਇਨਕਾਰ ਕੀਤਾ ਹੈ। ਪੁਲਸ ਨੇ ਮੰਗਲਵਾਰ ਭਾਵ ਅੱਜ ਦੱਸਿਆ ਕਿ ਸੋਮਵਾਰ ਦੀ ਸਵੇਰ ਨੂੰ ਮੁਡੇਸੀ ਪਿੰਡ ਦੇ ਇਕ 36 ਸਾਲ ਦੇ ਨੌਜਵਾਨ ਮਹਿੰਦਰ ਪੁੱਤਰ ਕਾਰੇ ਦੇ ਖੂਹ 'ਚ ਛਾਲ ਮਾਰ ਕੇ ਜਾਨ ਦੇਣ ਦੀ ਸੂਚਨਾ ਮਿਲੀ ਸੀ। ਉਸ ਦੇ ਪਰਿਵਾਰ ਨੇ ਦੱਸਿਆ ਕਿ ਉਹ ਤੜਕੇ 3 ਵਜੇ ਘਰੋਂ ਨਿਕਲਿਆ ਸੀ। ਘਰ ਵਾਲਿਆਂ ਨੂੰ ਲੱਗਾ ਕਿ ਉਹ ਰੋਜ਼ਾਨਾ ਦੇ ਕੰਮ ਲਈ ਗਿਆ ਹੋਵੇਗਾ। 

ਪੁਲਸ ਮੁਤਾਬਕ ਦੇਰ ਤਕ ਨੌਜਵਾਨ ਦੇ ਵਾਪਸ ਨਾ ਆਉਣ 'ਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਉਨ੍ਹਾਂ ਨੂੰ ਇਕ ਖੂਹ ਦੇ ਬਾਹਰ ਉਸ ਦੀਆਂ ਚੱਪਲਾਂ ਅਤੇ ਮੋਬਾਇਲ ਫੋਨ ਮਿਲਿਆ ਅਤੇ ਉਸ ਦੀ ਲਾਸ਼ ਖੂਹ ਦੇ ਪਾਣੀ 'ਚ ਦੇਖੀ ਗਈ। ਪੁਲਸ ਨੇ ਲਾਸ਼ ਨੂੰ ਕੱਢ ਕੇ ਪੋਸਟਮਾਰਟਮ ਕਰਵਾਇਆ, ਜਿਸ 'ਚ ਪਤਾ ਲੱਗਾ ਕਿ ਪਾਣੀ 'ਚ ਡੁੱਬਣ ਨਾਲ ਉਸ ਦੀ ਮੌਤ ਹੋਈ। ਓਧਰ ਪੁਲਸ ਸਬ-ਇੰਸਪੈਕਟਰ ਵਰੁਣ ਕੁਮਾਰ ਨੇ ਦੱਸਿਆ ਕਿ ਪਿੰਡ ਵਾਲਿਆਂ ਮੁਤਾਬਕ ਨੌਜਵਾਨ ਨੂੰ ਕਈ ਦਿਨਾਂ ਤੋਂ ਖੰਘ ਅਤੇ ਜੁਕਾਮ ਸੀ। ਉਹ ਪਿੰਡ ਤੋਂ ਕਿਤੇ ਬਾਹਰ ਵੀ ਨਹੀਂ ਗਿਆ ਸੀ। ਲੋਕ ਸ਼ੱਕ ਕਰ ਰਹੇ ਹਨ ਕਿ ਉਹ ਕੋਰੋਨਾ ਵਾਇਰਸ ਤੋਂ ਪੀੜਤ ਸੀ ਪਰ ਉਸ ਦੇ ਜਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਬਾਰੇ ਅਜਿਹਾ ਕੋਈ ਕਾਰਨ ਨਹੀਂ ਮਿਲਿਆ, ਜਿਸ ਨਾਲ ਇਹ ਖਦਸ਼ਾ ਸਹੀ ਸਾਬਤ ਹੁੰਦਾ ਹੋਵੇ।


author

Tanu

Content Editor

Related News