60 ਸਾਲ ਦੇ ਬਜ਼ੁਰਗ ਨੇ ਥਾਣੇ ਦੇ ਮੰਦਰ ''ਚ 28 ਸਾਲਾ ਔਰਤ ਨਾਲ ਕਰਵਾਇਆ ਵਿਆਹ

Wednesday, May 17, 2023 - 01:55 PM (IST)

60 ਸਾਲ ਦੇ ਬਜ਼ੁਰਗ ਨੇ ਥਾਣੇ ਦੇ ਮੰਦਰ ''ਚ 28 ਸਾਲਾ ਔਰਤ ਨਾਲ ਕਰਵਾਇਆ ਵਿਆਹ

ਭਦੋਹੀ (ਵਾਰਤਾ)- ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਦੇ 60 ਸਾਲਾ ਬਜ਼ੁਰਗ ਵਲੋਂ 28 ਸਾਲਾ ਵਿਆਹੁਤਾ ਨਾਲ ਵਿਆਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੋਈਰੌਣਾ ਥਾਣਾ ਮੁਖੀ ਮੱਖਣਲਾਲ ਨੇ ਬੁੱਧਵਾਰ ਨੂੰ ਦੱਸਿਆ ਕਿ ਗੋਪੀਗੰਜ ਕੋਤਵਾਲੀ ਇਲਾਕੇ ਦੇ ਬਿਹਰੋਜਪੁਰ ਵਾਸੀ 60 ਸਾਲਾ ਬਿਰਹਾ ਗਾਇਕ ਸੁਦਈ ਰਾਮ ਯਾਦਵ ਦਾ ਪ੍ਰੇਮ ਸੰਬੰਧ ਆਪਣੀ ਉਮਰ ਤੋਂ ਅੱਧੀ ਤੋਂ ਘੱਟ ਕੋਈਰੌਣਾ ਇਲਾਕੇ ਦੇ ਮਝਗਵਾਂ ਨਿਹਿਵਾ ਦੀ ਰਹਿਣ ਵਾਲੀ 28 ਸਾਲਾ ਵਿਆਹੁਤਾ ਅਸ਼ਰਫ਼ੀ ਦੇਵੀ ਨਾਲ ਕਾਫ਼ੀ ਦਿਨਾਂ ਤੋਂ ਚੱਲ ਰਿਹਾ ਸੀ। ਇਸ ਵਿਚ ਮੌਕਾ ਮਿਲਦੇ ਬਿਰਹਾ ਗਾਇਕ ਸੁਦਈ ਰਾਮ ਯਾਦਵ ਅਤੇ ਵਿਆਹੁਤਾ ਅਸ਼ਫ਼ਰੀ ਦੇਵੀ ਘਰੋਂ ਫਰਾਰ ਹੋ ਗਏ।

ਅਸ਼ਫ਼ਰੀ ਦੇਵੀ ਦਾ ਵਿਆਹ ਸਾਲ 2008 'ਚ ਕ੍ਰਿਸ਼ਨ ਮੂਰਤ ਯਾਦਵ ਨਾਲ  ਹੋਇਆ ਸੀ। ਉਸ ਤੋਂ 2 ਮਾਸੂਮ ਬੱਚੇ ਵੀ ਹਨ। ਕ੍ਰਿਸ਼ਨ ਮੂਰਤ ਤਾਮਿਲਨਾਡੂ 'ਚ ਨੌਕਰੀ ਕਰਦਾ ਸੀ। ਪਤੀ ਕ੍ਰਿਸ਼ਨ ਮੂਰਤ ਨੇ ਪਤਨੀ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਕੋਈਰੌਣਾ ਥਾਣੇ 'ਚ ਕੀਤੀ। ਕੋਈਰੌਣਾ ਪੁਲਸ ਅਸ਼ਫ਼ਰੀ ਦੇਵੀ ਨੂੰ ਉਸ ਦੇ 60 ਸਾਲਾ ਪ੍ਰੇਮੀ ਨਾਲ ਬਰਾਮਦ ਕਰ ਕੇ ਥਾਣੇ ਲੈ ਆਈ। ਥਾਣੇ ਪਹੁੰਚਣ ਤੋਂ ਬਾਅਦ ਅਸ਼ਫ਼ਰੀ ਦੇਵੀ ਬਿਰਹਾ ਗਾਇਕ ਸੁਦਈ ਰਾਮ ਯਾਦਵ ਨਾਲ ਰਹਿਣ 'ਤੇ ਅੜੀ ਰਹੀ। ਇਸ ਦੌਰਾਨ ਥਾਣੇ 'ਚ ਅਸ਼ਫ਼ਰੀ ਦੇਵੀ ਦੇ ਪਤੀ ਸਮੇਤ ਪਰਿਵਾਰ ਦੇ ਲੋਕ ਮੌਜੂਦ ਰਹਿਣ। ਦੂਜੇ ਪਾਸੇ ਸੁਦਈ ਰਾਮ ਯਾਦਵ ਦੇ ਪੁੱਤ, ਨੂੰਹ ਅਤੇ ਪੋਤਾ-ਪੋਤੀ ਵੀ ਥਾਣੇ ਪਹੁੰਚ ਗਏ ਪਰ ਦੋਹਾਂ ਦਾ ਇਸ਼ਕ ਇਸ ਤਰ੍ਹਾਂ ਪਰਵਾਨ ਚੜ੍ਹਿਆ ਸੀ ਵੱਖ ਹੋਣ ਨੂੰ ਰਾਜ਼ੀ ਨਹੀਂ ਸਨ। ਇੱਥੇ ਥਾਣੇ ਦੇ ਮੰਦਰ 'ਚ ਦੋਹਾਂ ਨੇ ਵਿਆਹ ਕਰਵਾ ਲਿਆ।


author

DIsha

Content Editor

Related News