IIT ਕਾਨਪੁਰ ਦਾ ਗਣਿਤ ਨਤੀਜਾ, ਭਾਰਤ ਜਲਦ ਹੀ ਕੋਰੋਨਾ ਵਾਇਰਸ ਆਫ਼ਤ ਤੋਂ ਉਭਰੇਗਾ

Sunday, Apr 26, 2020 - 03:39 PM (IST)

IIT ਕਾਨਪੁਰ ਦਾ ਗਣਿਤ ਨਤੀਜਾ, ਭਾਰਤ ਜਲਦ ਹੀ ਕੋਰੋਨਾ ਵਾਇਰਸ ਆਫ਼ਤ ਤੋਂ ਉਭਰੇਗਾ

ਕਾਨਪੁਰ- ਕੋਰੋਨਾ ਵਾਇਰਸ ਨਾਲ ਇਨਫੈਕਟਡ ਲੋਕਾਂ ਅਤੇ ਇਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਦੇ ਆਧਾਰ 'ਤੇ ਆਈ.ਆਈ.ਟੀ. ਕਾਨਪੁਰ ਇਸ ਨਤੀਜੇ 'ਤੇ ਪਹੁੰਚਿਆ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਨੂੰ ਰਾਹਤ ਮਿਲੀ ਹੈ ਅਤੇ ਭਾਰਤ ਵੀ ਜਲਦ ਹੀ ਇਸ ਸੰਕਟ ਤੋਂ ਉਭਰ ਜਾਵੇਗਾ। ਦੇਸ਼ 'ਚ ਕੋਰੋਨਾ ਪਾਜ਼ੀਟਿਵ ਦੁੱਗਣੀ ਹੋਣ ਦੀ ਦਰ ਤੁਲਨਾਤਮਕ ਤੌਰ 'ਤੇ ਘੱਟ ਹੈ। ਸਿਹਤ ਮੰਤਰਾਲੇ ਦੇ ਆਕਲਨ ਅਨੁਸਾਰ ਮੌਜੂਦਾ ਸਮੇਂ 'ਚ ਡਬਲਿੰਗ ਦਰ 9.1 ਦਿਨ ਹੈ।
ਆਈ.ਆਈ.ਟੀ. 'ਚ ਫਿਜ਼ਿਕਸ ਵਿਭਾਗ ਦੇ ਪ੍ਰੋਫੈਸਰ ਮਹੇਂਦਰ ਵਰਮਾ ਨੇ ਆਪਣੇ ਸਹਿਯੋਗੀਆਂ ਸੌਮਦੀਪ ਚੈਟਰਜੀ, ਅਸਦ ਅਲੀ, ਸ਼ਾਸ਼ਵਤ ਭੱਟਾਚਾਰੀਆ ਅਤੇ ਸ਼ਾਦਾਬ ਆਲਮ ਦੀ ਮਦਦ ਨਾਲ ਦੁਨੀਆ ਭਰ ਦੇ ਦੇਸ਼ਾਂ ਦੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਅਤੇ ਇਸ ਨਾਲ ਹੋਈਆਂ ਮੌਤਾਂ ਦੇ ਆਧਾਰ 'ਤੇ ਗਣਿਤ ਅਧਿਐਨ ਕੀਤਾ। ਉਨਾਂ ਨੇ ਆਕਲਨ ਲਈ ਵਰਲਡ ਮੀਟਰ ਵੈੱਬਸਾਈਟ ਦਾ ਸਹਾਰਾ ਲਿਆ। ਇਸ ਨਾਲ ਕਈ ਤਰਾਂ ਦੇ ਨਤੀਜੇ ਸਾਹਮਣੇ ਆਏ ਹਨ।

ਪਾਵਰ ਲਾਅ ਨਾਲ ਕੱਢੋ ਨਤੀਜੇ
ਆਕਲਨ 'ਚ ਸਾਹਮਣੇ ਆਇਆ ਹੈ ਕਿ ਸ਼ੁਰੂਆਤ 'ਚ ਇਨਫੈਕਟਡ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧੀ। ਇਸ ਤੋਂ ਬਾਅਦ ਵਾਧੇ 'ਚ ਇਕ ਟਰੈਂਡ ਡੈਵਲਪ ਹੋ ਗਿਆ, ਜਿਸ ਨੂੰ 'ਪਾਵਰ ਲਾਅ' ਦੇ ਨਾਂ ਨਾਲ ਜਾਣਦੇ ਹਨ। ਅਮਰੀਕਾ ਅਤੇ ਫਰਾਂਸ 'ਚ ਵਾਧਾ ਟੀ-ਟੂ ਪੱਧਰ ਦਾ ਰਿਹਾ, ਜਦੋਂਕਿ ਦੱਖਣੀ ਕੋਰੀਆ ਅਤੇ ਸਪੇਨ 'ਚ ਇਹ ਟੀ-ਥ੍ਰੀ ਪੱਧਰ ਦਾ ਰਿਹਾ। ਇਨਾਂ ਸਟੇਜ 'ਚ ਜਾਣ ਤੋਂ ਬਾਅਦ ਇਨਾਂ ਦੀ ਗਰੋਥ ਲੀਨੀਅਰ ਹੋ ਗਈ ਅਤੇ ਇਸ ਤੋਂ ਬਾਅਦ ਇਹ ਲੈਟ ਯਾਨੀ ਬਰਾਬਰ ਹੋ ਗਈ। ਇਸ ਤੋਂ ਨਤੀਜਾ ਇਹ ਨਿਕਲਦਾ ਹੈ ਕਿ ਸ਼ੁਰੂਆਤ 'ਚ ਜਿੰਨੀ ਗਤੀ ਸੀ, ਉਸ ਤੋਂ ਬਾਅਦ ਵਧੀ ਪਰ ਫਿਰ ਰੇਖਾ (ਲੀਨੀਅਰ) ਵਾਲੀ ਸਥਿਤੀ 'ਚ ਚੱਲੀ ਗਈ ਅਤੇ ਅੰਤ 'ਚ ਸੁਧਾਰ ਦੀ ਸਥਿਤੀ ਦਿਖਾਈ ਦਿੱਤੀ। ਲਾਕਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਕਾਰਨ ਭਾਰਤ 'ਚ ਤੇਜ਼ੀ ਓਨੀ ਨਹੀਂ ਦਿੱਸੀ, ਜਿੰਨੀ ਉਮੀਦ ਸੀ। ਸ਼ੁਰੂ 'ਚ ਇਹ ਤੇਜ਼ੀ ਨਾਲ ਵਧੀ ਅਤੇ ਇਸ ਤੋਂ ਬਾਅਦ ਇਹ ਲੀਨੀਅਰ ਸਥਿਤੀ 'ਚ ਆਉਣ ਲੱਗੀ। ਇਹ ਗਰਾਫ ਲੈਟ ਹੋਣ ਦੇ ਨੇੜੇ ਪ੍ਰਤੀਤ ਹੋ ਰਿਹਾ ਹੈ।


author

DIsha

Content Editor

Related News