ਹਿਮਾਚਲ ਆ ਰਹੇ ਸੈਲਾਨੀਆਂ ਲਈ ਜ਼ਰੂਰੀ ਖ਼ਬਰ, ਨਦੀ-ਨਾਲਿਆਂ ''ਚ ਸੈਲਫ਼ੀ ਲੈਂਦੇ ਫੜੇ ਗਏ ਤਾਂ ਹੋਵੇਗੀ ਜੇਲ੍ਹ

Wednesday, Jun 14, 2023 - 12:30 PM (IST)

ਕੁੱਲੂ- ਹਿਮਾਚਲ ਪ੍ਰਦੇਸ਼ 'ਚ ਸੈਲਾਨੀਆਂ ਦੀ ਗਿਣਤੀ ਵੱਧ ਗਈ ਹੈ। ਮੀਂਹ ਕਾਰਨ ਪ੍ਰਸ਼ਾਸਨ ਸੈਲਾਨੀਆਂ ਦੀ ਸੁਰੱਖਿਆ ਲਈ ਚੌਕਸ ਹੋ ਗਿਆ ਹੈ। ਸੈਲਾਨੀਆਂ ਤੋਂ ਅਪੀਲ ਕੀਤੀ ਹੈ ਕਿ ਨਦੀ-ਨਾਲਿਆਂ ਦੇ ਨੇੜੇ-ਤੇੜੇ ਨਾ ਜਾਣ। ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਅਜਿਹੇ 'ਚ ਨਦੀ-ਨਾਲਿਆਂ 'ਚ ਪ੍ਰਵੇਸ਼ ਕਰਨਾ ਜਾਨਲੇਵਾ ਸਾਬਿਤ ਹੋ ਸਕਦਾ ਹੈ।

ਨਦੀ-ਨਾਲਿਆਂ 'ਚ ਜਾ ਕੇ ਫੋਟੋ ਖਿੱਚਣ ਜਾਂ ਸੈਲਫ਼ੀ ਲੈਂਦੇ ਹੋਏ ਫੜੇ ਜਾਣ 'ਤੇ 8 ਦਿਨ ਦੀ ਜੇਲ੍ਹ ਜਾਂ 5 ਹਜ਼ਾਰ ਰੁਪਏ ਜੁਰਮਾਨਾ ਦਾ ਪ੍ਰਬੰਧ ਹੈ। ਡਿਪਟੀ ਕਮਿਸ਼ਨਰ ਕੁੱਲੂ ਆਸ਼ੂਤੋਸ਼ ਗਰਗ ਨੇ ਇਸ ਸੰਬੰਧ 'ਚ ਨੋਟੀਫਿਕੇਸ਼ਨ ਜਾਰੀ ਕੀਤੀ ਹੈ।


DIsha

Content Editor

Related News