ਪੱਗੜੀ ਉਤਾਰਨ ਲਈ ਕਿਹਾ ਤਾਂ ਭਾਜਪਾ ਸੰਸਦ ਮੈਂਬਰ ਨੇ ਅਮਰੀਕੀ ਵੀਜ਼ਾ ਲੈਣ ਤੋਂ ਕੀਤਾ ਇਨਕਾਰ

08/27/2016 11:51:03 AM

ਨਵੀਂ ਦਿੱਲੀ— ਅਮਰੀਕੀ ਦੂਤਘਰ ''ਚ ਸੁਰੱਖਿਆ ਕਾਰਨਾਂ ਕਰ ਕੇ ਪੱਗੜੀ ਹਟਾਉਣ ਲਈ ਕਹਿਣ ''ਤੇ ਭਾਜਪਾ ਦੇ ਇਕ ਸੰਸਦ ਮੈਂਬਰ ਨੇ ਅਮਰੀਕੀ ਵੀਜ਼ਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਪੱਗੜੀ ''ਰਵਾਇਤੀ ਸਨਮਾਨ'' ਦਾ ਪ੍ਰਤੀਕ ਹੈ, ਜਿਸ ਨੂੰ ਉਹ ਨਹੀਂ ਹਟਾ ਸਕਦੇ। ਉੱਤਰ ਪ੍ਰਦੇਸ਼ ਦੇ ਭਦੋਹੀ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਵਰਿੰਦਰ ਸਿੰਘ ਨੇ ਕਿਹਾ ਕਿ ਅਮਰੀਕੀ ਦੂਤਘਰ ਨੇ ਪਹਿਲਾਂ ਉਨ੍ਹਾਂ ਨਾਲ ਖੇਤੀਬਾੜੀ ਦੇ ਮੁੱਦਿਆਂ ''ਤੇ ਸਵਾਲ ਪੁੱਛੇ ਅਤੇ ਫਿਰ ਉਨ੍ਹਾਂ ਨੂੰ ਆਪਣੇ ਦੇਸ਼ ਆਉਣ ਲਈ ਸੱਦਾ ਦਿੱਤਾ। ਸੰਸਦ ਮੈਂਬਰ ਨੇ ਕਿਹਾ ਕਿ ਉਹ ਵੀਜ਼ਾ ਲੈਣ ਅਮਰੀਕੀ ਦੂਤਘਰ ਗਏ ਅਤੇ ਉਨ੍ਹਾਂ ਨੂੰ ਪੱਗੜੀ ਉਤਾਰਨ ਲਈ ਕਿਹਾ ਗਿਆ। 
ਸੰਸਦ ਮੈਂਬਰ ਨੇ ਕਿਹਾ,''''ਮੈਂ ਇਹ ਨਹੀਂ ਕਰ ਸਕਦਾ। ਮੈਂ ਇਕ ਕਿਸਾਨ ਹਾਂ ਅਤੇ ਪੱਗੜੀ ਮੇਰੇ ਲਈ ਸਨਮਾਨ ਦਾ ਮਾਮਲਾ ਹੈ। ਇਹ ਮੇਰੇ ਲਈ ਦੇਸ਼ ਦੇ ਸਨਮਾਨ ਦਾ ਮਾਮਲਾ ਵੀ ਹੈ। ਮੈਂ ਵੀਜ਼ਾ ਲੈਣ ਤੋਂ ਇਨਕਾਰ ਕਰ ਦਿੱਤਾ। ਮੈਂ ਕਿਹਾ ਕਿ ਮੈਨੂੰ ਉੱਥੇ ਜਾਣ ''ਚ ਕੋਈ ਰੁਚੀ ਨਹੀਂ ਹੈ।''''


Disha

News Editor

Related News