ਭਾਜਪਾ ਨੂੰ ਝਟਕਾ; ਸੰਸਦ ਮੈਂਬਰ ਸੰਗਨਾ ਕਰਾਡੀ ਨੇ ਛੱਡੀ ਪਾਰਟੀ, ਕਾਂਗਰਸ ''ਚ ਹੋ ਸਕਦੇ ਨੇ ਸ਼ਾਮਲ
Wednesday, Apr 17, 2024 - 12:39 AM (IST)
ਬੈਂਗਲੁਰੂ — ਲੋਕ ਸਭਾ ਚੋਣਾਂ ਲਈ ਟਿਕਟ ਨਾ ਮਿਲਣ ਤੋਂ ਨਾਰਾਜ਼ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕੋਪਲ ਸੀਟ ਤੋਂ ਸੰਸਦ ਮੈਂਬਰ ਸੰਗਨਾ ਕਰਾਡੀ ਨੇ ਮੰਗਲਵਾਰ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਕਰਾਡੀ ਨੇ ਭਾਜਪਾ ਕਰਨਾਟਕ ਇਕਾਈ ਦੇ ਪ੍ਰਧਾਨ ਬੀਵਾਈ ਵਿਜੇਂਦਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ।
ਇਹ ਵੀ ਪੜ੍ਹੋ- ਰੇਗਿਸਤਾਨ 'ਚ ਹੜ੍ਹ! ਦੁਬਈ ਦੇ ਲੋਕਾਂ ਲਈ ਆਫਤ ਬਣੀ ਬਾਰਿਸ਼, ਏਅਰਪੋਰਟ-ਮੈਟਰੋ ਸਟੇਸ਼ਨਾਂ ਅੰਦਰ ਵੜਿਆ ਪਾਣੀ
ਕਿਆਸ ਲਗਾਏ ਜਾ ਰਹੇ ਹਨ ਕਿ ਉਹ ਬੁੱਧਵਾਰ ਨੂੰ ਕਾਂਗਰਸ 'ਚ ਸ਼ਾਮਲ ਹੋ ਸਕਦੇ ਹਨ। ਭਾਜਪਾ ਨੇ ਇਸ ਸੀਟ ਤੋਂ ਡਾਕਟਰ ਬਸਵਰਾਜ ਕਯਾਵਤੁਰ ਨੂੰ ਉਮੀਦਵਾਰ ਬਣਾਇਆ ਹੈ। ਕਰਾਡੀ ਉਦੋਂ ਤੋਂ ਨਾਰਾਜ਼ ਸੀ ਜਦੋਂ ਪਾਰਟੀ ਨੇ ਕਿਆਵਤੁਰ ਦੀ ਕੋਪਲ ਤੋਂ ਉਮੀਦਵਾਰੀ ਦਾ ਐਲਾਨ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਕਰਾਡੀ ਨੇ ਆਪਣਾ ਅਸਤੀਫਾ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਡਾਕ ਰਾਹੀਂ ਵੀ ਭੇਜਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e