ਕਰੇਨ ਦੀ ਮਦਦ ਨਾਲ ਮੰਦਰ ਦੇ ਗਰਭ ਗ੍ਰਹਿ ਤੱਕ ਲਿਆਂਦੀ ਗਈ ਰਾਮਲੱਲਾ ਦੀ ਮੂਰਤੀ, ਤੁਸੀਂ ਵੀ ਕਰੋ ਦਰਸ਼ਨ

Thursday, Jan 18, 2024 - 10:34 AM (IST)

ਕਰੇਨ ਦੀ ਮਦਦ ਨਾਲ ਮੰਦਰ ਦੇ ਗਰਭ ਗ੍ਰਹਿ ਤੱਕ ਲਿਆਂਦੀ ਗਈ ਰਾਮਲੱਲਾ ਦੀ ਮੂਰਤੀ, ਤੁਸੀਂ ਵੀ ਕਰੋ ਦਰਸ਼ਨ

ਅਯੁੱਧਿਆ- ਅਯੁੱਧਿਆ ਦੇ ਰਾਮ ਮੰਦਰ ’ਚ ਭਗਵਾਨ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਸਮਾਂ ਨੇੜੇ ਹੈ। ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਅਨੁਸ਼ਠਾਨ ਸ਼ੁਰੂ ਕੀਤੇ ਜਾ ਚੁੱਕੇ ਹਨ। ਬੁੱਧਵਾਰ ਨੂੰ ਅਨੁਸ਼ਠਾਨਾਂ ਦੇ ਦੂਜੇ ਦਿਨ ਰਾਮ ਲੱਲਾ ਦੀ ਮੂਰਤੀ ਨੂੰ ਮੰਦਰ ਦੇ ਗਰਭ ਗ੍ਰਹਿ ਤੱਕ ਲਿਜਾਇਆ ਗਿਆ। ਰਾਮ ਲੱਲਾ ਦੀ ਮੂਰਤੀ ਨੂੰ ਵਿਵੇਕ ਸ੍ਰਿਸ਼ਟੀ ਟਰੱਸਟ ਤੋਂ ਇਕ ਟਰੱਕ ਵਿਚ ਰਾਮ ਮੰਦਰ ਲਿਆਂਦਾ ਗਿਆ। ਮੂਰਤੀ ਨੂੰ ਮੰਦਰ ਦੇ ਅੰਦਰ ਲਿਜਾਣ ਲਈ ਕਰੇਨ ਦੀ ਵਰਤੋਂ ਕੀਤੀ ਗਈ ਸੀ।

ਇਹ ਵੀ ਪੜ੍ਹੋ- ਅਯੁੱਧਿਆ ਤੋਂ ਕਨਕ ਭਵਨ ਦੇ ਕਰੋ ਦਰਸ਼ਨ, ਇਸ ਥਾਂ ਮਾਤਾ ਸੀਤਾ ਨਾਲ ਰਹਿੰਦੇ ਸਨ ਪ੍ਰਭੂ ਸ਼੍ਰੀਰਾਮ

PunjabKesari

ਇਹ ਜਾਣਕਾਰੀ ਸ਼੍ਰੀ ਰਾਮ ਮੰਦਰ ਨਿਰਮਾਣ ਕਮੇਟੀ ਦੇ ਪ੍ਰਧਾਨ ਨ੍ਰਿਪੇਂਦਰ ਮਿਸ਼ਰਾ ਨੇ ਦਿੱਤੀ। ਵੀਰਵਾਰ ਨੂੰ ਗਰਭ ਗ੍ਰਹਿ ’ਚ ਮੂਰਤੀ ਸਥਾਪਿਤ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਭਗਵਾਨ ਰਾਮ ਲੱਲਾ ਦੀ ਮੂਰਤੀ ਲਿਜਾ ਰਿਹਾ ਟਰੱਕ ਜਿੱਥੋਂ ਵੀ ਲੰਘਿਆ, ਲੋਕਾਂ ਨੇ ‘ ਜੈ ਸ਼੍ਰੀ ਰਾਮ’ ਦੇ ਨਾਅਰੇ ਲਾਏ। ਹੁਣ 22 ਜਨਵਰੀ ਨੂੰ ਮੰਦਰ ਦੇ ਗਰਭ ਗ੍ਰਹਿ ’ਚ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਹੋਵੇਗੀ। ਦੱਸ ਦੇਈਏ ਕਿ ਕਰਨਾਟਕ ਦੇ ਮੈਸੂਰ ਦੇ ਰਹਿਣ ਵਾਲੇ ਮਸ਼ਹੂਰ ਮੂਰਤੀਕਾਰ ਅਰੁਣ ਯੋਗੀਰਾਜ ਨੇ ਰਾਮ ਲੱਲਾ ਦੀ ਮੂਰਤੀ ਬਣਾਈ ਹੈ।

ਇਹ ਵੀ ਪੜ੍ਹੋ- ਅਯੁੱਧਿਆ ਤੋਂ ਕਰੋ ਹਨੂੰਮਾਨਗੜ੍ਹੀ ਮੰਦਰ ਦੇ ਦਰਸ਼ਨ, ਜਾਣੋ ਇਸ ਜਗ੍ਹਾ ਦਾ ਇਤਿਹਾਸ

PunjabKesari

ਨ੍ਰਿਪੇਂਦਰ ਮਿਸ਼ਰਾ ਨੇ ਦੱਸਿਆ ਕਿ ਰਾਮ ਮੰਦਰ ਦਾ ਨਿਰਮਾਣ ਦਾ ਕੰਮ ਪੂਰਾ ਹੋ ਗਿਆ ਹੈ। ਹਾਲਾਂਕਿ ਮੰਦਰ ਦੀ ਪਹਿਲੀ ਮੰਜ਼ਿਲ ਦਾ ਅਜੇ ਥੋੜ੍ਹਾ ਕੰਮ ਬਚਿਆ ਹੈ, ਇੱਥੇ ਰਾਮ ਦਰਬਾਰ ਹੋਵੇਗਾ। ਮੰਦਰ ਦਾ ਦੂਜਾ ਫਲੋਰ ਅਨੁਸ਼ਠਾਨ ਲਈ ਹੈ, ਇੱਥੇ ਵੱਖ-ਵੱਖ ਤਰ੍ਹਾਂ ਦੇ ਹਵਨ ਹੋਣਗੇ। ਉਨ੍ਹਾਂ ਨੇ ਦੱਸਿਆ ਕਿ 22 ਜਨਵਰੀ ਨੂੰ ਦੁਪਹਿਰ ਲਗਭਗ 12.20 ਵਜੇ ਮਹੂਰਤ ਹੋਵੇਗਾ। ਇਸ ਤੋਂ ਪਹਿਲਾਂ ਪੂਜਾ ਪੂਰੀ ਵਿਧੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਵਧੀ ਰਾਮ ਮੰਦਰ ਮਾਡਲ ਦੀ ਡਿਮਾਂਡ, ਜਾਣੋ ਕਿੰਨੀ ਹੈ ਕੀਮਤ

PunjabKesari

ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਸੱਦਾ ਪੱਤਰ ਵੰਡੇ ਗਏ ਹਨ। ਅਜਿਹੇ 'ਚ ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ ਦੇਸ਼ ਭਰ ਤੋਂ ਆਮ ਲੋਕਾਂ ਤੋਂ ਲੈ ਕੇ ਖਾਸ ਲੋਕਾਂ ਤੱਕ ਹਰ ਕੋਈ ਅਯੁੱਧਿਆ 'ਚ ਮੌਜੂਦ ਹੋਵੇਗਾ। ਇਸ ਮੌਕੇ 'ਤੇ ਭਾਰਤੀ ਰੇਲਵੇ 200 ਤੋਂ ਵੱਧ ਆਸਥਾ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਤਿਆਰੀ ਕਰ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਰਾਮ ਮੰਦਰ ਦੇ ਦਰਸ਼ਨ ਕਰ ਸਕਣ। 

ਇਹ ਵੀ ਪੜ੍ਹੋ-  40 ਸਾਲ ਬਾਅਦ ਇਸ ਦਿਨ ਟੁੱਟੇਗਾ 'ਮੌਨੀ ਬਾਬਾ' ਦਾ ਮੌਨ ਵਰਤ, ਪਹਿਲਾਂ ਸ਼ਬਦ ਬੋਲਣਗੇ 'ਜੈ ਸ਼੍ਰੀਰਾਮ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News