RSS, ਭਾਜਪਾ ਦੀਆਂ ਵਿਚਾਰਧਾਰਾਵਾਂ ਹਿੰਸਾ ਅਤੇ ਨਫ਼ਰਤ ਫੈਲਾ ਰਹੀਆਂ : ਰਾਹੁਲ ਗਾਂਧੀ

Monday, Jan 29, 2024 - 01:08 PM (IST)

RSS, ਭਾਜਪਾ ਦੀਆਂ ਵਿਚਾਰਧਾਰਾਵਾਂ ਹਿੰਸਾ ਅਤੇ ਨਫ਼ਰਤ ਫੈਲਾ ਰਹੀਆਂ : ਰਾਹੁਲ ਗਾਂਧੀ

ਕਿਸ਼ਨਗੰਜ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਵਿਚਾਰਧਾਰਾਵਾਂ ਦੇਸ਼ 'ਚ ਹਿੰਸਾ ਅਤੇ ਨਫ਼ਰਤ ਫੈਲਾ ਰਹੀਆਂ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਨਿਆਂ ਯਾਤਰਾ' ਨੇ ਸੋਮਵਾਰ ਨੂੰ ਕਿਸ਼ਨਗੰਜ ਤੋਂ ਬਿਹਾਰ 'ਚ ਪ੍ਰਵੇਸ਼ ਕੀਤਾ। 

ਇਹ ਵੀ ਪੜ੍ਹੋ : ਬਿਹਾਰ ਦੇ CM ਨਿਤੀਸ਼ ਕੁਮਾਰ ਨੇ ਛੱਡਿਆ ਸੱਤਾਧਾਰੀ ਗਠਜੋੜ, ਰਾਜਪਾਲ ਨੂੰ ਸੌਂਪਿਆ ਅਸਤੀਫ਼ਾ

ਕਾਂਗਰਸ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਖਿਲੇਸ਼ ਪ੍ਰਸਾਦ ਸਿੰਘ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਨੇ ਬਿਹਾਰ 'ਚ ਰਾਹੁਲ ਗਾਂਧੀ ਦਾ ਸੁਆਗਤ ਕੀਤਾ। ਰਾਹੁਲ ਨੇ 'ਭਾਰਤ ਜੋੜੋ ਨਿਆਂ ਯਾਤਰਾ' ਦੇ ਅਧੀਨ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ 'ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ 'ਚ ਵੱਖ-ਵੱਖ ਧਰਮਾਂ ਅਤੇ ਜਾਤੀਆਂ ਦੇ ਲੋਕ ਲੜ ਰਹੇ ਹਨ। 'ਭਾਰਤ ਜੋੜੋ ਨਿਆਂ ਯਾਤਰਾ' ਦੇ ਅਧੀਨ ਗੁਆਂਢੀ ਰਾਜ ਪੱਛਮੀ ਬੰਗਾਲ ਤੋਂ ਹੁੰਦੇ ਹੋਏ ਬਿਹਾਰ ਪਹੁੰਚੇ ਰਾਹੁਲ ਗਾਂਧੀ ਨੇ ਕਿਹਾ,''ਆਰ.ਐੱਸ.ਐੱਸ. ਅਤੇ ਭਾਜਪਾ ਦੀ ਵਿਚਾਰਧਾਰਾ ਨੇ ਦੇਸ਼ 'ਚ ਹਿੰਸਾ ਅਤੇ ਨਫ਼ਰਤ ਫੈਲਾਈ ਹੈ।'' ਉਨ੍ਹਾਂ ਕਿਹਾ,''ਅਸੀਂ 'ਨਫ਼ਰਤ ਦੇ ਬਜ਼ਾਰ' 'ਚ 'ਮੁਹੋਬਤ ਦੀ ਦੁਕਾਨ' ਖੋਲ੍ਹਣਾ ਚਾਹੁੰਦੇ ਹਾਂ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News