ਕਸ਼ਮੀਰ ''ਚ ਰਹਿ ਰਹੀਆਂ ਪਾਕਿ ਮੂਲ ਦੀਆਂ ਔਰਤਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਸਤਾਉਣ ਲੱਗਾ ਇਹ ਡਰ

10/23/2023 6:28:01 PM

ਸ਼੍ਰੀਨਗਰ- ਜੰਮੂ-ਕਸ਼ਮੀਰ ਵਿਚ ਵਧ ਸਮੇਂ ਤੱਕ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਕਰਨ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਵਲੋਂ ਹਾਲ ਹੀ 'ਚ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਦਰਅਸਲ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਦੀਆਂ ਲਗਭਗ 350 ਔਰਤਾਂ ਕਸ਼ਮੀਰੀ ਪੁਰਸ਼ਾਂ ਨਾਲ ਵਿਆਹੀਆਂ ਹਨ, ਇਸ ਲਈ ਉਨ੍ਹਾਂ ਨੂੰ ਦੇਸ਼ ਨਿਕਾਲੇ ਦਾ ਡਰ ਹੈ।

ਇਹ ਵੀ ਪੜ੍ਹੋ-  ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਖੁਸ਼ਖ਼ਬਰੀ, ਰੇਲਵੇ ਨੇ ਚਲਾਈ ਸਪੈਸ਼ਲ ਟਰੇਨ

37 ਸਾਲਾ ਬੁਸ਼ਰਾ ਜੋ ਕਿ ਇਕ ਦਹਾਕੇ ਤੋਂ ਉੱਤਰੀ ਕਸ਼ਮੀਰ ਦੇ ਸੋਪੋਰ ਸ਼ਹਿਰ ਵਿਚ ਇਕ ਬੁਟੀਕ ਚਲਾ ਰਹੀ ਹੈ। ਬੁਸ਼ਰਾ ਪਾਕਿਸਤਾਨ ਦੀਆਂ ਉਨ੍ਹਾਂ ਸੈਂਕੜੇ ਔਰਤਾਂ ਵਿਚੋਂ ਇਕ ਹੈ, ਜਿਨ੍ਹਾਂ ਨੇ ਕਸ਼ਮੀਰੀ ਪੁਰਸ਼ਾਂ ਨਾਲ ਵਿਆਹ ਕਰਵਾਇਆ ਹੈ ਅਤੇ ਪਾਕਿਸਤਾਨ 'ਚ ਆਪਣੇ ਮਾਤਾ-ਪਿਤਾ ਕੋਲ ਪਰਤਣ ਦੇ ਅਧਿਕਾਰ ਨਾਲ ਭਾਰਤੀ ਨਾਗਰਿਕਤਾਂ ਦੀ ਮੰਗ ਕਰ ਰਹੀਆਂ ਹਨ। ਪ੍ਰਸ਼ਾਸਨ ਵਲੋਂ ਉੱਚ ਅਧਿਕਾਰ ਕਮੇਟੀ ਦੇ ਗਠਨ ਨਾਲ ਇਨ੍ਹਾਂ ਔਰਤਾਂ ਲਈ ਅਚਾਨਕ ਇਕ ਝਟਕੇ ਵਾਂਗ ਹੈ, ਕਿਉਂਕਿ ਉਨ੍ਹਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ- ਸਿਆਚਿਨ 'ਚ ਪਹਿਲੇ ਅਗਨੀਵੀਰ ਦੀ ਸ਼ਹਾਦਤ, ਫ਼ੌਜ ਨੇ ਕਿਹਾ- ਅਕਸ਼ੈ ਦੀ ਕੁਰਬਾਨੀ ਨੂੰ ਸਲਾਮ

ਬੁਸ਼ਰਾ ਦਾ ਕਹਿਣਾ ਹੈ ਕਿ ਅਸੀਂ 2012 ਤੋਂ ਪਾਕਿਸਤਾਨ ਤੋਂ ਇੱਥੇ ਆਏ ਹਾਂ। ਅਸੀਂ ਭਾਰਤੀ ਨਾਗਰਿਕਤਾ ਲਈ ਸੰਘਰਸ਼ ਕਰ ਰਹੇ ਹਾਂ। ਬਦਕਿਸਮਤੀ ਨਾਲ ਸਾਨੂੰ ਨਾ ਤਾਂ ਭਾਰਤੀ ਨਾਗਰਿਕਤਾ ਦਿੱਤੀ ਗਈ ਅਤੇ ਨਾ ਹੀ ਸਾਨੂੰ ਪਾਕਿਸਤਾਨ ਪਰਤਣ ਦੀ ਇਜਾਜ਼ਤ ਦਿੱਤੀ ਗਈ ਹੈ। ਬੁਸ਼ਰਾ ਨੇ ਕਿਹਾ ਕਿ ਉਸ ਨੇ ਹੁਣ ਇਕ ਸਫ਼ਲ ਬੁਟੀਕ ਕਾਰੋਬਾਰ ਖੜ੍ਹਾ ਕੀਤਾ ਹੈ। ਉਸ ਦੇ ਬੁਟੀਕ ਵਿਚ ਪਾਕਿਸਤਾਨ ਮੂਲ ਦੀਆਂ ਕਈ ਔਰਤਾਂ ਕੰਮ ਕਰਦੀਆਂ ਹਨ। ਬੁਸ਼ਰਾ ਨੇ ਕਿਹਾ ਕਿ ਮੈਂ ਸਰਕਾਰ ਵਲੋਂ ਬਣਾਈ ਗਈ ਉੱਚ ਪੱਧਰੀ ਕਮੇਟੀ ਬਾਰੇ ਸੁਣਿਆ ਹੈ। ਸਾਨੂੰ ਉਮੀਦ ਹੈ ਕਿ ਸਰਕਾਰ ਅਜਿਹਾ ਫ਼ੈਸਲਾ ਲਵੇਗੀ ਜੋ ਸਾਡੇ ਪਰਿਵਾਰ ਲਈ ਚੰਗਾ ਹੋਵੇਗਾ।

ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ 'ਚ 8 ਸਾਲ ਦੀ ਮਾਸੂਮ ਬੱਚੀ ਨਾਲ ਦਰਿੰਦਗੀ, ਪੁਲਸ ਨੇ ਕੀਤਾ ਮੁਲਜ਼ਮ ਦਾ ਐਨਕਾਊਂਟਰ

ਬੁਸ਼ਰਾ ਵਾਂਗ 33 ਸਾਲ ਦੀ ਨੁਸਰਤ ਵੀ 2012 'ਚ ਕਸ਼ਮੀਰ ਆਈ ਸੀ ਅਤੇ 11 ਸਾਲਾ 'ਚ ਉਨ੍ਹਾਂ ਦੀ ਜ਼ਿੰਦਗੀ 'ਚ ਕਈ ਉਤਾਰ-ਚੜ੍ਹਾਅ ਆਏ, ਜਿਸ 'ਚ ਤਲਾਕ ਵੀ ਸ਼ਾਮਲ ਹੈ। ਨੁਸਰਤ ਦੱਸਦੀ ਹੈ ਕਿ ਜਦੋਂ ਮੈਂ ਇੱਥੇ ਆਈ ਤਾਂ ਚੀਜ਼ਾਂ ਬਹੁਤ ਵੱਖ ਸਨ। ਪਰਿਵਾਰਕ ਵਿਵਾਦਾਂ ਕਾਰਨ ਮੇਰੇ ਪਤੀ ਨੇ ਮੈਨੂੰ ਤਲਾਕ ਦੇ ਦਿੱਤਾ ਅਤੇ ਮੇਰੇ ਦੋਹਾਂ ਬੱਚਿਆਂ ਨੂੰ ਆਪਣੇ ਨਾਲ ਲੈ ਗਏ। ਮੇਰੀ ਜ਼ਿੰਦਗੀ ਆਸਾਨ ਨਹੀਂ ਰਹੀ, ਇੱਥੇ ਮੇਰੇ ਵਾਂਗ 6 ਤਲਾਕਸ਼ੁਦਾ ਔਰਤਾਂ ਵੀ ਹਨ। ਸਾਨੂੰ ਅਜਿਹਾ ਲੱਗਦਾ ਹੈ ਕਿ ਜਿਵੇਂ ਅਸੀਂ ਕਿਸੇ ਵੱਡੀ ਜੇਲ੍ਹ 'ਚ ਹਾਂ। ਸਾਡੇ ਕੋਲ ਜਾਣ ਲਈ ਕੋਈ ਥਾਂ ਨਹੀਂ ਹੈ।  

ਇਹ ਵੀ ਪੜ੍ਹੋ- ਸ਼ਕਤੀਪੀਠ ਮਾਤਾ ਨੈਣਾ ਦੇਵੀ ਮੰਦਰ 'ਚ ਅਸ਼ਟਮੀ ਦੀ ਧੂਮ, ਉਮੜਿਆ ਸ਼ਰਧਾਲੂਆਂ ਦਾ ਸੈਲਾਬ

ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਆਦੇਸ਼ 'ਤੇ ਕਾਰਵਾਈ ਕਰਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ 1 ਜਨਵਰੀ, 2011 ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਕਰਨ ਲਈ ਇਕ ਉੱਚ-ਪੱਧਰੀ ਕਮੇਟੀ ਦਾ ਗਠਨ ਕੀਤਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸ ਦਾ ਉਦੇਸ਼ ਇਹ ਹੈ ਕਿ ਕਮੇਟੀ ਰੋਹਿੰਗਿਆ ਮੁਸਲਮਾਨਾਂ, ਬੰਗਲਾਦੇਸ਼ ਦੇ ਵਿਦੇਸ਼ੀ ਨਾਗਰਿਕਾਂ ਅਤੇ ਆਤਮ ਸਮਰਪਣ ਕਰਨ ਵਾਲੇ ਕਟੜਪੰਥੀਆਂ ਦੇ ਪਰਿਵਾਰਾਂ ਦੀ ਪਛਾਣ ਕਰਨਾ ਹੈ, ਜੋ 2010 'ਚ ਤਤਕਾਲੀ ਮੁੱਖ ਮੰਤਰੀ ਉਮਰ ਅਬਦੁੱਲਾ ਵਲੋਂ ਐਲਾਨੀ ਗਈ ਮੁਆਫ਼ੀ ਯੋਜਨਾ ਦਾ ਫਾਇਦਾ ਉਠਾਉਂਦੇ ਹੋਏ ਨੇਪਾਲ ਦੇ ਰਸਤਿਓਂ ਜੰਮੂ-ਕਸ਼ਮੀਰ ਪਰਤਣ ਤੋਂ ਬਾਅਦ ਕਸ਼ਮੀਰ ਵਿਚ ਰਹਿ ਰਹੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News