IAS ਸ਼੍ਰੀਕਾਂਤ ਹਿਮਾਚਲ ਪ੍ਰਦੇਸ਼ ਸਰਕਾਰ ਦੇ ਮੁੱਖ ਸਕੱਤਰ ਨਿਯੁਕਤ

08/31/2019 10:42:46 PM

ਸ਼ਿਮਲਾ — ਹਿਮਾਚਲ ਪ੍ਰਦੇਸ਼ ਤੋਂ ਇਕ ਵੱਡੀ ਖਬਰ ਆ ਰਹੀ ਹੈ। ਡਾ. ਸ਼੍ਰੀਕਾਂਤ ਬਾਲਦੀ ਨੂੰ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸਰਕਾਰ ਨੇ ਨਿਯੁਕਤੀ ਦਾ ਆਦੇਸ਼ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਡਾ. ਸ਼੍ਰੀਕਾਂਤ ਸੀ.ਐੱਮ. ਦੇ ਪ੍ਰਧਾਨ ਸਕੱਤਰ ਸਨ। ਹੁਣ ਆਈ.ਪੀ.ਐੱਸ. ਸੰਜੇ ਕੁੰਡੂ ਮੁੱਖ ਮੰਤਰੀ ਦੇ ਨਵੇਂ ਪ੍ਰਧਾਨ ਸਕੱਤਰ ਹੋਣਗੇ। ਹਿਮਾਚਲ ’ਚ ਆਈ.ਏ.ਐੱਸ. ਅਧਿਕਾਰੀਆਂ ਦੇ ਵਿਭਾਗਾਂ ’ਚ ਵੱਡਾ ਫੇਰਬਦਲ ਹੋਇਆ ਹੈ। ਸੀ.ਐੱਸ. ਸੰਜੇ ਗੁੱਪਤਾ ਨੂੰ ਵਿੱਤੀ ਅਪੀਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਉਥੇ ਹੀ ਪ੍ਰਧਾਨ ਪ੍ਰਬੋਧ ਸਕਸੇਨਾ ਨੂੰ ਬਿਜਲੀ ਬੋਰਡ ਦੇ ਚੇਅਰਮੈਨ ਦਾ ਵਾਧੂ ਚਾਰਜ ਮਿਲਿਆ ਹੈ। ਪ੍ਰਧਾਨ ਸਕੱਤਰ ਓਂਕਾਰ ਚੰਦ ਸ਼ਰਮਾ ਨੂੰ ਖੇਤੀਬਾੜੀ ਤੇ ਜਨਜਾਤੀ ਦਾ ਕੰਮ ਦਿੱਤਾ ਗਿਆ ਹੈ। ਸੀ ਪਾਲਰਾਸੂ ਨੂੰ ਸਕੱਤਰ ਸ਼ਹਿਰੀ ਤੇ ਟੀ.ਸੀ.ਪੀ. ਤਾਇਨਾਤ ਕੀਤਾ ਗਿਆ ਹੈ। ਉਥੇ ਹੀ ਕੇਂਦਰੀ ਵਫਦ ਤੋਂ ਪਰਤੇ ਅਮਿਤਾਭ ਅਵਸਥੀ ਨੂੰ ਸਕੱਤਰ ਖਾਦ ਸਪਲਾਈ ਵਿਭਾਗ ਸੌਂਪਿਆ ਗਿਆ ਹੈ। ਆਈ.ਏ.ਐੱਸ. ਲਲਿਤ ਜੈਨ ਨੂੰ ਨਿਰਦੇਸ਼ਕ ਟੀ.ਸੀ.ਪੀ. ਦਾ ਚਾਰਜ ਦਿੱਤਾ ਗਿਆ ਹੈ। 1985 ਬੈਚ ਦੇ ਆਈ.ਐੱਸ. ਅਧਿਕਾਰੀ ਹਨ ਡਾ. ਬਾਲਦੀ ਮੂਲ ਰੂਪ ਤੋਂ ਰਾਜਸਥਾਨ ਨਾਲ ਸਬੰਧ ਰੱਖਦੇ ਹਨ। ਬਾਲਦੀ ਹਿਮਾਚਲ ਪ੍ਰਦੇਸ਼ ਸਰਕਾਰ ’ਚ ਏ.ਸੀ.ਐੱਸ. ਵਿੱਤ ਦਾ ਕੰਮ ਸੰਭਾਲ ਚੁੱਕੇ ਹਨ। ਕੰਮ ਹਿਮਾਚਲ ਦੇ ਕਈ ਜ਼ਿਲਿਆਂ ’ਚ ਬਤੌਰ ਡੀ.ਸੀ. ਵੀ ਦੇ ਚੁੱਕੇ ਹਨ। ਇਨ੍ਹਾਂ ਦੀਆਂ ਸੇਵਾਵਾਂ ਦਿਸੰਬਰ ’ਚ ਖਤਮ ਹੋਣਗੀਆਂ।   


Inder Prajapati

Content Editor

Related News