ਭਾਰਤੀ ਹਵਾਈ ਫ਼ੌਜ ਦੀਆਂ ਮਹਿਲਾ ਪਾਇਲਟ ਵਿਖਾ ਰਹੀਆਂ ਦਮ, LAC ਨੇੜੇ ਉਡਾਏ ਲੜਾਕੂ ਜਹਾਜ਼

Tuesday, Sep 27, 2022 - 03:18 PM (IST)

ਨਵੀਂ ਦਿੱਲੀ- ਦੇਸ਼ ਦੀ ਨਾਰੀ ਸ਼ਕਤੀ ਹੁਣ ਸੁਰੱਖਿਆ ਦਾ ਜ਼ਿੰਮਾ ਵੀ ਸੰਭਾਲ ਰਹੀ ਹੈ। ਭਾਰਤੀ ਹਵਾਈ ਫ਼ੌਜ ਦੀਆਂ ਮਹਿਲਾ ਪਾਇਲਟਾਂ ਆਪਣੀ ਤਾਕਤ ਨਾਲ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰ ਰਹੀਆਂ ਹਨ। ਭਾਰਤੀ ਹਵਾਈ ਫ਼ੌਜ ’ਚ ਇਸ ਸਮੇਂ 1300 ਮਹਿਲਾ ਅਧਿਕਾਰੀ ਗਰਾਊਂਡ ਅਤੇ ਏਅਰ ਡਿਊਟੀ ਕਰ ਰਹੀਆਂ ਹਨ। ਮਹਿਲਾ ਪਾਇਲਟ ਅਰੁਣਾਚਲ ਪ੍ਰਦੇਸ਼ ਅਤੇ ਆਸਾਮ ਦੇ ਪੂਰਬੀ ਸੈਕਟਰ ’ਚ ਲੜਾਕੂ ਜਹਾਜ਼ ਅਤੇ ਚਾਪਰਸ ਉਡਾ ਰਹੀਆਂ ਹਨ।

ਇਹ ਵੀ ਪੜ੍ਹੋ- ਬੇਰਹਿਮ ਅਧਿਆਪਕ! ਟੈਸਟ 'ਚ ਗ਼ਲਤ ਸ਼ਬਦ ਲਿਖਣ ’ਤੇ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ, ਹੋਈ ਮੌਤ

PunjabKesari

ਮਹਿਲਾ ਪਾਇਲਟ ਵਲੋਂ ਲੜਾਕੂ ਜਹਾਜ਼ ਉਡਾਉਂਦੇ ਹੋਏ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਨੂੰ ਵੇਖ ਕੇ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ। ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਪਾਇਲਟ ਅਤੇ ਗਰਾਊਂਡ ਕਰੂ ਦੇ ਅਧਿਕਾਰੀ ਦੇਸ਼ ਭਰ ’ਚ ਤਾਇਨਾਤ ਹਨ। ਉਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਸਿਆਚਿਨ ਗਲੇਸ਼ੀਅਰ ਸੈਕਟਰ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਦੇ ਵਿਜੇ ਨਗਰ ਤੱਕ ਵੇਖਿਆ ਜਾ ਸਕਦਾ ਹੈ, ਜੋ ਕਿ ਪੂਰਬੀ ਲੈਂਡਿੰਗ ਗਰਾਊਂਡ ਹੈ। 

ਇਹ ਵੀ ਪੜ੍ਹੋ- ਮਰਸਡੀਜ਼ ਨਾਲ ਟੱਕਰ ਮਗਰੋਂ ਦੋ ਹਿੱਸਿਆਂ ’ਚ ਟੁੱਟਿਆ ਟਰੈਕਟਰ, ਤਸਵੀਰਾਂ ’ਚ ਵੇਖੋ ਦਰਦਨਾਕ ਮੰਜ਼ਰ

PunjabKesari

ਸੁਖੋਈ Su-30MKI ਦੀ ਫਲਾਈਟ ਲੈਫਟੀਨੈਂਟ ਤੇਜਸਵੀ ਨੇ ਕਿਹਾ ਕਿ ਸਾਡੇ ਕੋਲ ਸ਼ਾਨਦਾਰ ਮਹਿਲਾ ਪਾਇਲਟ ਹਨ, ਜਿਨ੍ਹਾਂ ਨੇ ਪੁਰਾਣੇ ਬਧੰਨਾਂ ਨੂੰ ਤੋੜ ਦਿੱਤਾ ਹੈ। ਇਨ੍ਹਾਂ ’ਚ ਦੇਸ਼ ਦੀ ਸੇਵਾ ਕਰਨ ਦਾ ਜਨੂੰਨ ਹੈ। ਇਸ ਜਨੂੰਨ ਨਾਲ ਉਹ ਅੱਗੇ ਵੱਧ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੁਰਸ਼ ਅਤੇ ਮਹਿਲਾਵਾਂ ਦੀ ਟ੍ਰੇਨਿੰਗ ਇਕੋ ਜਿਹੀ ਹੁੰਦੀ ਹੈ। ਚਾਹੇ ਆਸਮਾਨ ਹੋਵੇ ਜਾਂ ਫਿਰ ਜ਼ਮੀਨ ’ਤੇ ਮੌਜੂਦ ਬੇਸ, ਅਸੀਂ ਇਕ ਬਰਾਬਰ ਹਾਂ। ਸਭ ਤੋਂ ਪਹਿਲਾਂ ਅਸੀਂ ਹਵਾਈ ਯੋਧਾ ਹਾਂ, ਬਾਕੀ ਸਭ ਇਸ ਤੋਂ ਮਗਰੋਂ ਆਉਂਦਾ ਹੈ। ਦੱਸ ਦੇਈਏ ਕਿ ਤੇਜਸਵੀ ਸੁਖੋਈ Su-30MKI ਲੜਾਕੂ ਜਹਾਜ਼ ਦੇ ਪਿਛਲੇ ਕਾਕਪਿਟ ’ਚ ਬੈਠਦੀ ਹੈ। ਉੱਥੋਂ ਉਹ ਇਸ ਦੇ ਸੈਂਸਰ ਅਤੇ ਹਥਿਆਰਾਂ ਦੇ ਪੈਨਲ ਨੂੰ ਸੰਭਾਲਦੀ ਹੈ।

ਇਹ ਵੀ ਪੜ੍ਹੋ-  ਕੋਲਕਾਤਾ: ‘ਮਾਂ ਤੁਝੇ ਸਲਾਮ’ ਥੀਮ ਅਧਾਰਿਤ ਦੁਰਗਾ ਪੂਜਾ ਪੰਡਾਲ, ਹਜ਼ਾਰਾਂ ਯਾਦਗਾਰੀ ਸਿੱਕਿਆਂ ਨਾਲ ਸਜਿਆ

PunjabKesari

ਲੈਫਟੀਨੈਂਟ ਤੇਜਸਵੀ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਨੇ ਸਭ ਤੋਂ ਪਹਿਲਾਂ ਤਿੰਨ ਕੁੜੀਆਂ ਨੂੰ ਲੜਾਕੂ ਸਟ੍ਰੀਮ ’ਚ ਸ਼ਾਮਲ ਕੀਤਾ ਸੀ, ਇਹ ਹਨ- ਅਵਨੀ ਚਤੁਰਵੇਦੀ, ਭਾਵਨਾ ਕਾਂਤ ਅਤੇ ਸ਼ਿਵਾਂਗੀ ਸਿੰਘ। ਭਾਵਨਾ ਕਾਂਤ ਨੇ MiG-21 ਨੂੰ ਉਡਾ ਕੇ ਨਾਮ ਕਮਾਇਆ ਤਾਂ ਸ਼ਿਵਾਂਗੀ ਸਿੰਘ ਰਾਫੇਲ ਲੜਾਕੂ ਜਹਾਜ਼ ਦੀ ਪਾਇਲਟ ਬਣੀ। ਫਲਾਈਟ ਲੈਫਟੀਨੈਂਟ ਅਵਨੀ ਅਵਸਥੀ ਅਤੇ ਏ. ਨੈਨ. ਅਰੁਣਾਚਲ ਪ੍ਰਦੇਸ਼ ਵਿਚ ਚੀਨ ਦੀ ਸਰਹੱਦ ਦੇ ਨੇੜੇ ਅਸਲ ਕੰਟਰੋਲ ਰੇਖਾ (LAC) ਦੇ ਆਲੇ ਦੁਆਲੇ ਸੰਘਣੇ ਜੰਗਲਾਂ ਵਿਚ ALH ਧਰੁਵ ਹੈਲੀਕਾਪਟਰ ਉਡਾਉਂਦੀਆਂ ਹਨ। ਪੂਰਬੀ ਕਮਾਂਡ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਮਹਿਲਾ ਹਵਾਈ ਯੋਧੇ ਸਾਡੇ ਲਈ ਬਹੁਤ ਵਧੀਆ ਕੰਮ ਕਰ ਰਹੀਆਂ ਹਨ। ਉਹ ਆਪਣੇ ਲੜਾਕੂ ਜਹਾਜ਼ ਨੂੰ ਬਹੁਤ ਵਧੀਆ ਢੰਗ ਨਾਲ ਉਡਾਉਂਦੀਆਂ ਹਨ।

PunjabKesari


Tanu

Content Editor

Related News