'ਮੈਂ ਹਾਂ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਵਿਅਕਤੀ', ਰਾਮਲੱਲਾ ਦੀ ਮੂਰਤੀ ਬਣਾਉਣ ਵਾਲੇ ਮੂਰਤੀਕਾਰ ਅਰੁਣ ਯੋਗੀਰਾਜ ਨੇ ਕਿਹਾ

Monday, Jan 22, 2024 - 07:22 PM (IST)

'ਮੈਂ ਹਾਂ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਵਿਅਕਤੀ', ਰਾਮਲੱਲਾ ਦੀ ਮੂਰਤੀ ਬਣਾਉਣ ਵਾਲੇ ਮੂਰਤੀਕਾਰ ਅਰੁਣ ਯੋਗੀਰਾਜ ਨੇ ਕਿਹਾ

ਨੈਸ਼ਨਲ ਡੈਸਕ- ਭਗਵਾਨ ਰਾਮਲੱਲਾ ਅੱਜ ਆਪਣੇ ਵਿਸ਼ਾਲ ਮੰਦਰ 'ਚ ਬਿਰਾਜਮਾਨ ਹੋ ਗਏ ਹਨ, ਇਸ ਨਾਲ 500 ਸਾਲਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ 'ਚ ਸੋਮਵਾਰ ਨੂੰ ਅਯੁੱਧਿਆ 'ਚ ਰਾਮ ਮੰਦਰ ਦੇ ਪਾਵਨ ਅਸਥਾਨ 'ਚ ਸ਼੍ਰੀ ਰਾਮਲਲਾ ਦੀ ਨਵੀਂ ਮੂਰਤੀ ਦੀ ਰਸਮ ਪੂਰੀ ਹੋਈ ਅਤੇ ਦੇਸ਼-ਵਿਦੇਸ਼ 'ਚ ਲੱਖਾਂ ਰਾਮ ਭਗਤਾਂ ਨੇ ਇਸ ਦੇ ਦਰਸ਼ਨ ਕੀਤੇ। ਰਾਮ ਮੰਦਿਰ 'ਚ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਰਾਮਲਲਾ ਦੀ ਪਹਿਲੀ ਝਲਕ ਵੀ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਸ਼ਰਧਾਲੂ ਮੋਹਿਤ ਹੋ ਗਏ ਹਨ। ਭਗਵਾਨ ਰਾਮ ਦੀ ਮੂਰਤੀ ਅਰੁਣ ਯੋਗੀਰਾਜ ਨੇ ਬਣਾਈ ਹੈ। ਉਸ ਨੇ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਵਿਅਕਤੀ ਦੱਸਿਆ ਹੈ।

ਇਹ ਵੀ ਪੜ੍ਹੋ- ਟੁੱਟੇ ਸਾਰੇ ਰਿਕਾਰਡ, ਬਣਿਆ ਇਤਿਹਾਸ, ਬੀਤੇ 24 ਘੰਟਿਆਂ 'ਚ ਗੂਗਲ ਟ੍ਰੈਂਡਸ 'ਚ ਸਿਰਫ਼ 'ਰਾਮ ਹੀ ਰਾਮ'

PunjabKesari

ਇਹ ਵੀ ਪੜ੍ਹੋ- ਕਾਂਗਰਸ ਨੇਤਾ ਨੇ ਕੀਤੀ ਪ੍ਰਧਾਨ ਮੰਤਰੀ ਦੀ ਤਾਰੀਫ਼, ਕਿਹਾ- ਮੋਦੀ ਦੇਸ਼ ਦੇ PM ਨਾ ਹੁੰਦੇ ਤਾਂ...

ਮੂਰਤੀਕਾਰ ਅਰੁਣ ਯੋਗੀਰਾਜ ਨੇ ਵੀ ਅਯੁੱਧਿਆ ਵਿਚ ਰਾਮ ਮੰਦਿਰ ਦੇ ਪਵਿੱਤਰ ਸਮਾਰੋਹ 'ਚ ਹਿੱਸਾ ਲਿਆ। ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਅਰੁਣ ਯੋਗੀਰਾਜ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਮੈਂ ਹੁਣ ਇਸ ਧਰਤੀ 'ਤੇ ਸਭ ਤੋਂ ਖੁਸ਼ਕਿਸਮਤ ਵਿਅਕਤੀ ਹਾਂ। ਮੇਰੇ ਪੂਰਵਜਾਂ, ਪਰਿਵਾਰਕ ਮੈਂਬਰਾਂ ਅਤੇ ਭਗਵਾਨ ਰਾਮ ਦਾ ਆਸ਼ੀਰਵਾਦ ਹਮੇਸ਼ਾ ਮੇਰੇ ਨਾਲ ਰਿਹਾ ਹੈ। ਕਈ ਵਾਰ ਮੈਨੂੰ ਅਜਿਹਾ ਲੱਗਦਾ ਹੈ ਜਿਵੇਂ ਮੈਂ ਸੁਪਨਿਆਂ ਦੀ ਦੁਨੀਆ ਵਿਚ ਹਾਂ। ਰਾਮ ਮੰਦਰ ਵਿਚ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਰਾਮਲੱਲਾ ਦੀ ਪਹਿਲੀ ਝਲਕ ਸਾਹਮਣੇ ਆਈ ਹੈ, ਜਿਸ ਵਿਚ ਭਗਵਾਨ ਰਾਮ ਦੀਆਂ ਅੱਖਾਂ ਵਿਚ ਮਾਸੂਮੀਅਤ, ਬੁੱਲ੍ਹਾਂ 'ਤੇ ਮੁਸਕਰਾਹਟ ਅਤੇ ਚਿਹਰੇ 'ਤੇ ਅਦਭੁਤ ਚਮਕ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ- ਰਾਮ ਮੰਦਰ ਨੂੰ ਭੇਂਟ ਕੀਤੀ ਜਾਵੇਗੀ 'ਵਿਰਾਟ' ਰਾਮਾਇਣ, 3000 ਕਿਲੋ ਹੋਵੇਗਾ ਭਾਰ, ਮੋਟਰ ਨਾਲ ਪਲਟਿਆ ਜਾਵੇਗਾ ਪੰਨਾ


author

Rakesh

Content Editor

Related News