ਤੰਬਾਕੂ ਵਾਲਾ ਮੰਜਨ ਬਣਿਆ ਤਲਾਕ ਦਾ ਕਾਰਨ, ਪਤਨੀ ਬੋਲੀ- ਪਤੀ ਛੱਡ ਸਕਦੀ ਹਾਂ ਮੰਜਨ ਨਹੀਂ

02/06/2024 2:13:34 PM

ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਜਿੱਥੇ ਇਕ ਪਤੀ ਨੂੰ ਆਪਣੀ ਪਤਨੀ ਦਾ ਦੰਦਾਂ ਦਾ ਮੰਜਨ ਕਰਨ ਦੀ ਆਦਤ ਬਿਲਕੁਲ ਵੀ ਪਸੰਦ ਨਹੀਂ ਹੈ, ਇਸ ਕਾਰਨ ਉਨ੍ਹਾਂ ਦਾ ਰਿਸ਼ਤਾ ਹੁਣ ਤਲਾਕ ਤੱਕ ਪਹੁੰਚ ਗਿਆ ਹੈ। ਪਤੀ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦਾ ਕਿ ਉਸ ਦੀ ਪਤਨੀ ਦੰਦਾਂ ਦਾ ਮੰਜਨ ਕਰੇ। ਉਸ ਨੇ ਇਸ ਨੂੰ ਲੈ ਕੇ ਕਈ ਵਾਰ ਪਤਨੀ ਨੂੰ ਮਨ੍ਹਾ ਵੀ ਕੀਤਾ ਪਰ ਔਰਤ ਨੇ ਪਤੀ ਦੀ ਇਕ ਨਹੀਂ ਸੁਣੀ ਅਤੇ ਮੰਜਨ ਕਰਦੀ ਰਹੀ। ਪਤਨੀ ਨੇ ਸਾਫ਼ ਕਹਿ ਦਿੱਤਾ ਕਿ ਭਾਵੇਂ ਹੀ ਪਤੀ ਨੂੰ ਛੱਡਣਾ ਪਵੇ ਪਰ ਇਹ ਮੰਜਨ ਨਹੀਂ ਛੱਡਾਂਗੀ।

ਇਹ ਵੀ ਪੜ੍ਹੋ : 7 ਸਾਲਾ ਬੱਚੀ ਨਾਲ ਮੰਦਰ 'ਚ ਜਬਰ ਜ਼ਿਨਾਹ, ਸੁਪਰੀਮ ਕੋਰਟ ਨੇ ਦੋਸ਼ੀ ਨੂੰ ਸੁਣਾਈ ਇਹ ਸਜ਼ਾ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਨੀ ਜੋ ਮੰਜਨ ਦੰਦਾਂ 'ਤੇ ਕਰਦੀ ਹੈ, ਉਹ ਤੰਬਾਕੂ ਦੇ ਨਸ਼ੇ ਵਾਲਾ ਹੈ। ਪਤੀ ਦਾ ਦੋਸ਼ ਹੈ ਕਿ ਉਸ ਦੀ ਪਤਨੀ ਦਿਨ 'ਚ 3-3 ਵਾਰ ਤੰਬਾਕੂ ਵਾਲਾ ਮੰਜਨ ਕਰਦੀ ਹੈ। ਕਈ ਵਾਰ ਮਨ੍ਹਾ ਕਰਨ 'ਤੇ ਵੀ ਉਸ ਨੇ ਪਤੀ ਦੀ ਇਕ ਨਹੀਂ ਸੁਣੀ। ਇਸੇ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਪਤੀ ਨੇ ਆਪਣੀ ਪਤਨੀ ਨੂੰ ਘਰੋਂ ਬਾਹਰ ਕੱਢ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਤੀ ਨਾਲ ਵਿਵਾਦ ਹੋਣ ਕਾਰਨ ਔਰਤ ਪਿਛਲੇ 2 ਮਹੀਨਿਆਂ ਤੋਂ ਆਪਣੇ ਪੇਕੇ ਰਹਿ ਰਹੀ ਹੈ। ਰਿਸ਼ਤੇ 'ਚ ਤਰੇੜ ਪੈਣ ਨਾਲ ਇਹ ਮਾਮਲਾ ਸਲਾਹ ਕੇਂਦਰ ਪਹੁੰਚਿਆ। ਪਰਿਵਾਰ ਸਲਾਹ ਕੇਂਦਰ 'ਚ ਪਤੀ ਨੇ ਕਿਹਾ ਕਿ ਜੇਕਰ ਇਹ ਮੰਜਨ ਕਰਨਾ ਛੱਡ ਦੇਵੇ ਤਾਂ ਉਹ ਉਸ ਨੂੰ ਘਰ ਵਾਪਸ ਬੁਲਾ ਲਵੇਗਾ ਪਰ ਪਤਨੀ ਮੰਜਨ ਛੱਡਣ ਲਈ ਤਿਆਰ ਨਹੀਂ ਹੈ। ਪਰਿਵਾਰ ਸਲਾਹ ਕੇਂਦਰ ਦੇ ਕਾਊਂਸਲਰ ਡਾਕਟਰ ਅਮਿਤ ਗੌੜ ਨੇ ਦੱਸਿਆ ਕਿ ਪਤਨੀ ਨਸ਼ੇ ਵਾਲਾ ਮੰਜਨ ਕਰਦੀ ਹੈ, ਜਿਸ ਕਾਰਨ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ। ਪਤੀ ਨੇ ਪਤਨੀ ਨੂੰ ਤਿੰਨ ਤਲਾਕ ਦੇਣ ਦੀ ਗੱਲ ਵੀ ਕਹੀ ਦੋਹਾਂ ਨੂੰ ਸਮਝਾਇਆ ਗਿਆ ਹੈ। ਹੁਣ ਪਤੀ-ਪਤਨੀ ਨੂੰ ਅਗਲੀ ਤਾਰੀਖ਼ 'ਤੇ ਬੁਲਾਇਆ ਗਿਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News