ਹੈਦਰਾਬਾਦ ''ਚ 60 ਤੋਂ ਵੱਧ ਵਿਦੇਸ਼ੀ ਰਾਜਦੂਤਾਂ ਨੇ ਮੁੱਖ ਦਵਾਈ ਕੰਪਨੀਆਂ ਦਾ ਦੌਰਾ ਕੀਤਾ

12/09/2020 4:56:52 PM

ਹੈਦਰਾਬਾਦ/ਨਵੀਂ ਦਿੱਲੀ- ਹੈਦਰਾਬਾਦ 'ਚ ਬੁੱਧਵਾਰ ਨੂੰ 60 ਤੋਂ ਵੱਧ ਵਿਦੇਸ਼ੀ ਰਾਜਦੂਤਾਂ ਨੇ ਉੱਥੇ ਸਥਿਤ 2 ਮੁੱਖ ਦਵਾਈ ਕੰਪਨੀਆਂ 'ਭਾਰਤ ਬਾਇਓਟੇਕ' ਅਤੇ 'ਬਾਇਓਲੋਜਿਕਲ-ਈ' ਦਾ ਦੌਰਾ ਕੀਤਾ। ਜਿੱਥੇ ਉਨ੍ਹਾਂ ਨੂੰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਭਾਰਤ ਵਲੋਂ ਵਿਕਸਿਤ ਕੀਤੇ ਜਾ ਰਹੇ ਟੀਕਾ ਪ੍ਰੋਗਰਾਮ ਤੋਂ ਜਾਣੂੰ ਕਰਵਾਇਆ ਗਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਟਵੀਟ ਕੀਤਾ,''60 ਤੋਂ ਵੱਧ ਮਿਸ਼ਨ ਮੁਖੀਆਂ ਲਈ ਹੈਦਰਾਬਾਦ ਸਥਿਤ ਦਵਾਈ ਕੰਪਨੀਆਂ ਭਾਰਤ ਬਾਇਓਟੇਕ ਅਤੇ ਬਾਇਓਲੋਜਿਕਲ-ਈ ਦੇ ਖੋਜ ਅਤੇ ਉਤਪਾਦਨ ਇਕਾਈਆਂ ਦੇ ਦੌਰੇ ਦਾ ਪ੍ਰਬੰਧ ਕੀਤਾ ਗਿਆ।''

PunjabKesari

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭੇਜਿਆ ਲਿਖਤੀ ਪ੍ਰਸਤਾਵ, ਜਾਣੋ ਕਿਹੜੀਆਂ ਮੰਗਾਂ 'ਤੇ ਹੋਈ ਸਹਿਮਤ

ਸੂਤਰਾਂ ਨੇ ਦੱਸਿਆ ਕਿ ਭਾਰਤ ਬਾਇਓਟੇਕ ਇੰਟਰਨੈਸ਼ਨਲ ਲਿਮਟਿਡ ਦੇ ਪ੍ਰਧਾਨ ਅਤੇ ਪ੍ਰਬੰਧ ਡਾਇਰੈਕਟਰ ਡਾ. ਕ੍ਰਿਸ਼ਨਾ ਏਲਾ ਨੇ ਵਿਦੇਸ਼ੀ ਰਾਜਦੂਤਾਂ ਨੂੰ ਭਾਰਤ 'ਚ ਟੀਕਾ ਉਤਪਾਦਨ ਨਾਲ ਸੰਬੰਧਤ ਵੱਖ-ਵੱਖ ਪਹਿਲੂਆਂ ਦੀ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੇਸ਼ਕਾਰੀ ਦੌਰਾਨ ਰਾਜਦੂਤਾਂ ਨੂੰ ਜਾਣੂੰ ਕਰਵਾਇਆ ਗਿਆ ਕਿ ਵਿਸ਼ਵ ਦੇ 33 ਫੀਸਦੀ ਟੀਕੇ ਦਾ ਉਤਪਾਦਨ ਹੈਦਰਾਬਾਦ 'ਚ ਜੀਨੋਮ ਵੈਲੀ 'ਚ ਹੁੰਦਾ ਹੈ। ਅਧਿਕਾਰੀਆਂ ਅਨੁਸਾਰ, ਹੈਦਰਾਬਾਦ 'ਚ ਰਾਜਦੂਤਾਂ ਦਾ ਇਹ ਦੌਰਾ ਵਿਦੇਸ਼ ਮੰਤਰਾਲੇ ਵਲੋਂ ਭਾਰਤ 'ਚ ਕੋਵਿਡ-19 ਟੀਕਾ ਵਿਕਾਸ ਪ੍ਰੋਗਰਾਮ ਦੀ ਪਹਿਲ ਤੋਂ ਜਾਣੂੰ ਕਰਵਾਉਣ ਦੇ ਅਧੀਨ ਆਯੋਜਿਤ ਕੀਤਾ ਗਿਆ ਅਤੇ ਇਸੇ ਕੜੀ 'ਚ ਉਨ੍ਹਾਂ ਨੇ ਸ਼ਹਿਰਾਂ ਦੀ ਹੋਰ ਦਵਾਈ ਕੰਪਨੀਆਂ ਦਾ ਵੀ ਦੌਰਾ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : ਸਰਕਾਰ ਨੇ ਖੇਤੀਬਾੜੀ ਕਾਨੂੰਨ 'ਤੇ ਭੇਜਿਆ ਲਿਖਤੀ ਪ੍ਰਸਤਾਵ, ਕਿਸਾਨ ਬੈਠਕ 'ਚ ਕਰਨਗੇ ਵਿਚਾਰ


DIsha

Content Editor

Related News