ਹੈਦਰਾਬਾਦ ਐਨਕਾਊਂਟਰ ਦੀ ਕੁਝ ਨੇਤਾਵਾਂ ਨੇ ਕੀਤੀ ਸ਼ਲਾਘਾ ਅਤੇ ਕਈ ਨੇ ਜ਼ਾਹਿਰ ਕੀਤੀ ਚਿੰਤਾ

12/06/2019 7:05:18 PM

ਨਵੀਂ ਦਿੱਲੀ—ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਗੈਂਗਰੇਪ ਤੋਂ ਬਾਅਦ ਹੱਤਿਆ ਕਰਨ ਸੰਬੰਧੀ ਚਾਰ ਦੋਸ਼ੀਆਂ ਨੂੰ ਅੱਜ ਭਾਵ ਸ਼ੁੱਕਰਵਾਰ ਨੂੰ ਕਥਿਤ ਤੌਰ 'ਤੇ ਪੁਲਸ ਐਨਕਾਊਂਟਰ 'ਚ ਮਾਰੇ ਜਾਣ ਦੀ ਘਟਨਾ ਤੋਂ ਰਾਜਨੇਤਾਵਾਂ ਨੇ ਜਿੱਥੇ ਇੱਕ ਪਾਸੇ ਸ਼ਲਾਘਾ ਕੀਤੀ ਅਤੇ ਉੱਥੇ ਕਈ ਨੇਤਾਵਾਂ ਨੇ ਚਿੰਤਾ ਵੀ ਜ਼ਾਹਿਰ ਕੀਤੀ।

PunjabKesari

ਭਾਜਪਾ ਨੇਤਾ ਮੇਨਕਾ ਗਾਂਧੀ ਨੇ ਕਿਹਾ ਕਿ ਜੋ ਵੀ ਹੋਇਆ ਉਹ ਬਹੁਤ ਹੀ ਭਿਆਨਕ ਹੋ ਰਿਹਾ ਹੈ। ਤੁਸੀਂ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈ ਸਕਦੇ ਹੋ। ਉਨ੍ਹਾਂ ਨੂੰ ਅਦਾਲਤ ਤੋਂ ਫਾਂਸੀ ਦੀ ਸਜ਼ਾ ਮਿਲਣੀ ਹੀ ਵਾਲੀ ਸੀ ਤਾਂ ਫਿਰ ਕੀ ਫਾਇਦਾ ਅਦਾਲਤ 'ਤੇ ਪੁਲਸ ਦਾ। ਇੰਝ ਤਾਂ ਜਦੋਂ ਚਾਹੋ ਗੋਲੀ ਮਾਰ ਦਿਓ।

PunjabKesari

ਸੰਸਦ ਮੈਂਬਰ ਅਤੇ ਏ.ਆਈ.ਐੱਮ.ਆਈ.ਐੱਮ ਮੁਖੀ ਅਸਦੁਦੀਨ ਓਵੈਸੀ ਨੇ ਇਹ ਘਟਨਾ 'ਤੇ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਹੈਦਰਾਬਾਦ 'ਚ ਗੈਂਗਰੇਪ ਦੇ ਦੋਸ਼ੀਆਂ ਦੇ ਐਨਕਾਊਂਟਰ ਦੇ ਖਿਲਾਫ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇੱਥੋ ਤੱਕ ਕਿ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਸ ਐਨਕਾਊਂਟਰ ਦਾ ਨੋਟਿਸ ਲਿਆ ਹੈ।

PunjabKesari

ਕਾਂਗਰਸ ਨੇਤਾ ਅਤੇ ਲੋਕ ਸਭਾ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਕਤਲੇਆਮ ਸਵੀਕਾਰ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਮੈਂ ਸਿਧਾਂਤਕ ਤੌਰ ਤੇ ਸਹਿਮਤ ਹਾਂ ਪਰ ਸਾਨੂੰ ਹੋਰ ਜਾਣਨ ਦੀ ਜਰੂਰਤ ਹੈ। ਉਦਾਹਰਨ ਦੇ ਤੌਰ 'ਤੇ ਜੇਕਰ ਦੋਸ਼ੀਆਂ ਕੋਲ ਹਥਿਆਰ ਸੀ ਤਾਂ ਪੁਲਸ ਦਾ ਗੋਲੀ ਚਲਾਉਣਾ ਸਹੀ ਸੀ। ਵਿਸਥਾਰਪੂਰਵਕ ਜਾਣਕਾਰੀ ਮਿਲਣ ਤੱਕ ਇਸ ਦੀ ਨਿੰਦਿਆ ਕਰਨਾ ਸਹੀਂ ਨਹੀਂ ਹੈ ।


Iqbalkaur

Content Editor

Related News