ਹੈਦਰਾਬਾਦ 'ਚ 8 ਸਾਲਾਂ ਬੱਚੀ ਨੇ ਬਣਾਏ 2 ਨਵੇਂ ਵਿਸ਼ਵ ਰਿਕਾਰਡ

11/24/2019 11:57:38 AM

ਹੈਦਰਾਬਾਦ—ਤੇਲੰਗਾਨਾ 'ਚ 8 ਸਾਲਾਂ ਦੀ ਬੱਚੀ ਇਨ੍ਹਾਂ ਦਿਨਾਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਪੀ.ਡੀ.ਵੀ. ਸਹਿਰੂਦਾ ਨਾਂ ਦੀ ਇੱਕ ਬੱਚੀ ਨੇ 2 ਨਵੇਂ ਵਿਸ਼ਵ ਰਿਕਾਰਡ ਬਣਾਏ ਹਨ। ਉਸ ਨੇ ਸਿਰਫ 20 ਮਿੰਟਾਂ 'ਚ 102 ਓਰੀਗਾਮੀ ਮਾਡਲਜ਼ ਅਤੇ ਸਿਰੇਮਿਕ ਟਾਇਲਾਂ ਤੋੜਨ ਦਾ ਰਿਕਾਰਡ ਬਣਾਇਆ। ਇਸ ਰਿਕਾਰਡ ਨੂੰ ਯੂ.ਏ.ਐੱਸ ਨੇ ਮਾਨਤਾ ਦਿੱਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਹ ਰਿਕਾਰਡ ਨਾਰਥ ਕੋਰੀਆ ਦੇ ਇੱਕ ਖਿਡਾਰੀ ਨੇ ਤੋੜਿਆ ਸੀ। ਉਸ ਨੇ 20 ਮਿੰਟਾਂ 'ਚ 262 ਟਾਇਲਾਂ ਤੋੜੀਆਂ ਸਨ।

PunjabKesari

ਦੱਸਣਯੋਗ ਹੈ ਕਿ ਸਹਿਰੂਦਾ ਨੇ ਬੈਂਕਿੰਗ ਖੇਤਰ 'ਚ ਕਈ ਰਿਕਾਰਡ ਬਣਾਏ ਹਨ। ਇਸ ਰਿਕਾਰਡ ਤੋਂ ਬਾਅਦ ਮੇਰੀ ਕੋਸ਼ਿਸ਼ ਹੈ ਕਿ ਤਿੰਨ ਵਿਸ਼ਵ ਰਿਕਾਰਡ ਬਣਾਵਾ ਪਰ ਅਜਿਹਾ ਸੰਭਵ ਨਹੀਂ ਹੋਇਆ ਹੈ। ਸਹਿਰੂਦਾ ਨੇ ਇਹ ਵੀ ਦੱਸਿਆ ਹੈ ਕਿ ਪਿਛਲੇ ਇੱਕ ਮਹੀਨੇ ਤੋਂ ਕਰਾਟੇ ਸਿੱਖ ਰਹੀ ਹੈ ਅਤੇ ਮੈਨੂੰ ਗ੍ਰੀਨ ਬੈਲਟ ਵੀ ਮਿਲ ਚੁੱਕੀ ਹੈ।

ਸਹਿਰੂਦਾ ਨੇ ਦੱਸਿਆ ਹੈ ਕਿ ਆਪਣੇ ਰਿਕਾਰਡ ਨੂੰ ਪੂਰਾ ਕਰਨ ਲਈ ਉਸ ਨੇ ਆਪਣੇ ਅਧਿਆਪਕ ਦੇ ਨਾਲ 5 ਮਿ.ਮੀ ਟਾਇਲਾਂ ਤੋੜਨ ਦੀ ਪ੍ਰੈਕਟਿਸ ਕੀਤੀ। ਸਹਿਰੂਦਾ ਦੀ ਟ੍ਰੇਨਰ ਅਸ਼ਵਨੀ ਆਨੰਦ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆ ਦੱਸਿਆ ਹੈ ਕਿ ਮੈਂ ਬਲੈਕ ਬਲੈਟ ਸੈਕਿੰਡ ਡਿਗਰੀ ਡਬਲਿਊ.ਕੇ.ਯੂ. ਵਰਲਡ ਚੈਂਪੀਅਨ 2017 ਰਹੀ ਹਾਂ।

ਸਹਿਰੂਦਾ ਦੀ ਟ੍ਰੇਨਰ ਦਾ ਕਹਿਣਾ ਹੈ ਕਿ ਮੇਰਾ ਮਕਸਦ ਲੜਕੀਆਂ ਅਤੇ ਔਰਤਾਂ ਨੂੰ ਸਿਖਲਾਈ ਦੇਣਾ ਹੈ। ਹੁਣ ਮੈਂ ਸਹਿਰੁਦਾ ਨੂੰ ਵਿਸ਼ਵ ਚੈਂਪੀਅਨਸ਼ਿਪ ਅਤੇ ਹੋਰ ਅੱਗੇ ਦੀਆਂ ਉਪਲੱਬਧੀਆਂ ਲਈ ਤਿਆਰ ਕਰ ਰਹੀ ਹਾਂ। ਇਹ ਸਿਰਫ ਇੱਕ ਸ਼ੁਰੂਆਤ ਹੈ। ਇਸ ਦੇ ਲਈ ਮੈਂ ਹਰ ਜ਼ਿਆਦਾ ਉਮੀਦ ਕਰ ਰਹੀ ਹਾਂ। ਉਨ੍ਹਾਂ ਨੇ ਕਿਹਾ ਕਿ ਅੱਜ ਕੱਲ ਹਰ ਬੱਚੇ ਲਈ ਸਵੈ-ਰੱਖਿਆ ਮਹੱਤਵਪੂਰਨ ਹੈ। ਹਰ ਵਿਅਕਤੀ ਨੂੰ ਫਿੱਟ ਰਹਿਣ ਲਈ ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।


Iqbalkaur

Content Editor

Related News