ਸ਼ਰੇਆਮ ਵਿਅਕਤੀ ਦਾ ਕਤਲ, ਲੋਕਾਂ ਨੇ ਮੋਬਾਇਲ ''ਚ ਕੈਦ ਕੀਤੀ ਘਟਨਾ

11/29/2018 5:07:29 PM

ਹੈਦਰਾਬਾਦ (ਭਾਸ਼ਾ)— ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿਚ ਇਕ ਆਟੋ ਡਰਾਈਵਰ ਨੇ 35 ਸਾਲ ਦੇ ਇਕ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਮੌਕੇ ਤੋਂ ਲੰਘ ਰਹੇ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਆਪਣੇ ਮੋਬਾਇਲ ਫੋਨ 'ਚ ਕੈਦ ਕੀਤੀ। ਹਾਲਾਂਕਿ ਕਿਸੇ ਨੇ ਵੀ ਇਸ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਤਕ ਨਹੀਂ ਕੀਤੀ। ਬੇਰਹਿਮੀ ਨਾਲ ਕੀਤੇ ਕਤਲ ਦਾ ਵੀਡੀਓ ਵਾਇਰਲ ਹੋਇਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸ਼ਾਮ ਦੀ ਹੈ। ਇਕ ਰਿਪੋਰਟ ਮੁਤਾਬਕ ਪੀੜਤ ਜਿਸ ਦੀ ਪਛਾਣ ਐੱਸ. ਕੁਰੈਸ਼ੀ ਵਜੋਂ ਹੋਈ ਹੈ ਅਤੇ 30 ਸਾਲ ਦੇ ਦੋਸ਼ੀ ਆਟੋ ਡਰਾਈਵਰ ਐੱਮ. ਏ. ਖਾਜਾ ਵਿਚਾਲੇ ਕਿਸੇ ਵਿਵਾਦ ਨੂੰ ਲੈ ਕੇ ਬਹਿਸ ਤੋਂ ਬਾਅਦ ਇਹ ਘਟਨਾ ਵਾਪਰੀ। ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਮੌਕੇ 'ਤੇ ਮੌਜੂਦ ਸਥਾਨਕ ਲੋਕਾਂ ਵਲੋਂ ਬਣਾਈ ਗਈ ਵੀਡੀਓ ਵਿਚ ਦੋਸ਼ੀ ਪੀੜਤ ਨੂੰ ਕਈ ਵਾਰ ਗਲੇ ਵਿਚ ਤੇਜ਼ਧਾਰ ਹਥਿਆਰ ਨਾਲ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ। ਇਕ ਟ੍ਰੈਫਿਕ ਕਾਂਸਟੇਬਲ ਨੇ ਵੀ ਦੋਸ਼ੀ ਨੂੰ ਰੋਕਣ ਦੀ ਨਾਕਾਮ ਕੋਸ਼ਿਸ਼ ਕਰਦਾ ਹੈ ਪਰ ਬਾਅਦ ਵਿਚ ਵਾਪਸ ਚਲਿਆ ਜਾਂਦਾ ਹੈ। ਪੁਲਸ ਮੁਤਾਬਕ ਦੋਸ਼ੀ ਨੂੰ ਬਾਅਦ ਵਿਚ ਇਹ ਕਹਿੰਦੇ ਹੋਏ ਵੀਡੀਓ 'ਚ ਸੁਣਿਆ ਗਿਆ, ''ਮੈਂ ਉਸ ਨੂੰ ਚਾਕੂ ਨਾਲ ਮਾਰ ਦਿੱਤਾ'' ਕਿਉਂਕਿ ਇਸ ਨੇ ਉਸ ਨਾਲ ਮਾੜਾ ਵਤੀਰਾ ਕੀਤਾ ਅਤੇ ਉਸ ਦੀ ਮਾਂ ਤੇ ਭੈਣ ਨੂੰ ਗਾਲ੍ਹ ਕੱਢੀ ਸੀ।'' ਚਾਕੂ ਨਾਲ ਮਾਰਨ ਮਗਰੋਂ ਉਸ ਨੇ ਲਾਸ਼ ਨੂੰ ਠੋਕਰ ਮਾਰ ਦਿੱਤੀ ਅਤੇ ਬਾਅਦ ਵਿਚ ਉਸ ਦੇ ਨੇੜੇ ਜਾ ਕੇ ਬੈਠ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਉਸ ਨੇ ਦੱਸਿਆ ਕਿ ਕੁਰੈਸ਼ੀ ਨੇ ਖਾਜਾ ਨੂੰ ਆਪਣਾ ਆਟੋ ਰਿਕਸ਼ਾ ਕਿਰਾਏ 'ਤੇ ਦਿੱਤਾ ਸੀ ਪਰ ਬਾਅਦ ਵਿਚ ਕਿਸੇ ਹੋਰ ਨੂੰ ਆਟੋ ਦੇਣ ਤੋਂ ਬਾਅਦ ਦੋਹਾਂ ਵਿਚਾਲੇ ਵਿਵਾਦ ਹੋ ਗਿਆ।


Related News