ਮਾਮੂਲੀ ਕਹਾਸੁਣੀ ਕਾਰਨ ਪਤੀ ਨੇ ਕੀਤਾ ਪਤਨੀ ਦਾ ਕਤਲ
Monday, Sep 09, 2019 - 05:40 PM (IST)

ਸ਼ਿਮਲਾ— ਮਾਮੂਲੀ ਕਹਾਸੁਣੀ ਕਾਰਨ ਪਤੀ ਨੇ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ। ਪੁਲਸ ਨੇ ਇੱਥੇ ਦੱਸਿਆ ਕਿ ਪ੍ਰਦੇਸ਼ ਦੇ ਚੰਬਾ ਜ਼ਿਲਾ ਦੇ ਜਨਜਾਤੀ ਪਾਂਗੀ ਬਲਾਕ ਦੀ ਗ੍ਰਾਮ ਪੰਚਾਇਤ ਸਾਚ 'ਚ ਇਕ ਵਿਅਕਤੀ ਨੇ ਗੁੱਸੇ 'ਚ ਆ ਕੇ ਪਤਨੀ ਦਾ ਕਤਲ ਕਰ ਦਿੱਤਾ। ਦੋਸ਼ੀ ਓਮ ਪ੍ਰਕਾਸ਼ ਆਪਣੇ ਸਹੁਰੇ ਘਰ ਜੁਆਈ ਬਣ ਕੇ ਰਹਿ ਰਿਹਾ ਸੀ। ਐਤਵਾਰ ਰਾਤ ਕਿਸੇ ਗੱਲ ਨੂੰ ਲੈ ਕੇ ਪਤਨੀ ਬਿਮਲਾ ਕੁਮਾਰੀ ਨਾਲ ਉਸ ਦੀ ਕਹਾਸੁਣੀ ਹੋ ਗਈ। ਗੁੱਸੇ 'ਚ ਆ ਕੇ ਓਮ ਪ੍ਰਕਾਸ਼ ਨੇ ਪਤਨੀ ਦਾ ਗਲਾ ਹੀ ਕੱਟ ਦਿੱਤਾ ਅਤੇ ਫਰਾਰ ਹੋ ਗਿਆ।
ਸੂਚਨਾ ਮਿਲਦੇ ਪੁਲਸ ਥਾਣਾ ਪਾਂਗੀ ਦੀ ਟੀਮ ਸੋਮਵਾਰ ਸਵੇਰੇ ਹਾਦਸੇ ਵਾਲੀ ਜਗ੍ਹਾ ਪਹੁੰਚੀ। ਬੀਤੇ ਦਿਨ ਐਤਵਾਰ ਨੂੰ ਉਕਤ ਪੰਚਾਇਤ 'ਚ ਜਾ ਕੇ ਮੇਲੇ ਦਾ ਆਯੋਜਨ ਕੀਤਾ ਗਿਆ ਸੀ, ਜੋ ਦੇਰ ਰਾਤ ਤੱਕ ਚੱਲਦਾ ਰਿਹਾ। ਕਤਲ ਦੇ ਬਾਅਦ ਤੋਂ ਦੋਸ਼ੀ ਫਰਾਰ ਚੱਲ ਰਿਹਾ ਹੈ। ਦੂਜੇ ਪਾਸੇ ਡੀ.ਐੱਸ.ਪੀ. ਹੈੱਡ ਕੁਆਰਟਰ ਅਜੇ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਸ ਹਾਦਸੇ ਵਾਲੀ ਜਗ੍ਹਾ ਲਈ ਰਵਾਨਾ ਹੋ ਗਈ ਹੈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਹੈ। ਦੋਸ਼ੀ ਦੀ ਤਲਾਸ਼ ਜਾਰੀ ਹੈ।