ਪਤਨੀ ਨੇ 140 ਕਿਲੋਮੀਟਰ ਪਿੱਛਾ ਕਰ ਪਤੀ ਨੂੰ ਦੂਜੀ ਔਰਤ ਨਾਲ ਫੜਿਆ ਰੰਗੇ ਹੱਥੀਂ

11/24/2019 4:24:15 PM

ਗੁਜਰਾਤ— ਪਤੀ-ਪਤਨੀ 'ਚ ਜੇਕਰ ਕੋਈ ਤੀਜਾ ਆ ਜਾਵੇ ਤਾਂ ਘਰ 'ਚ ਕਲੇਸ਼ ਹੋਣਾ ਲਾਜ਼ਮੀ ਹੈ। 'ਪਤੀ-ਪਤਨੀ ਅਤੇ ਓਹ' ਦੇ ਕਿੱਸੇ ਅਕਸਰ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਗੁਜਰਾਤ 'ਚ, ਜਿੱਥੇ ਇਕ ਔਰਤ ਨੇ ਆਪਣੇ ਸਰਕਾਰੀ ਅਧਿਕਾਰੀ ਪਤੀ ਨੂੰ ਕਿਸੇ ਹੋਰ ਨਾਲ ਰੰਗੀ ਹੱਥੀਂ ਫੜਿਆ। ਪਤਨੀ ਨੇ ਤਕਰੀਬਨ 140 ਕਿਲੋਮੀਟਰ ਪਿੱਛਾ ਕਰ ਕੇ ਪਤੀ ਨੂੰ ਫੇਸਬੁੱਕ ਫਰੈਂਡ ਨਾਲ ਗੈਸਟ ਹਾਊਸ 'ਚ ਫੜਿਆ। ਪਤਨੀ ਨੇ ਪਤੀ ਨੂੰ ਰੰਗੇ ਹੱਥੀਂ ਫੜਨ ਲਈ ਮਹਿਲਾ ਹੈਲਪਲਾਈਨ ਟੀਮ ਦੀ ਮਦਦ ਲਈ ਅਤੇ ਗੈਸਟ ਹਾਊਸ ਜਾ ਪੁੱਜੀ।

ਔਰਤ ਨੇ ਵੜੋਦਰਾ ਸਥਿਤ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਪਤਨੀ ਨੇ ਦੱਸਿਆ ਕਿ ਪਤੀ ਆਦਿਤਿਯ ਦੇਸਾਈ ਗਾਂਧੀਨਗਰ ਵਿਚ 'ਚ ਸਰਕਾਰੀ ਅਧਿਕਾਰੀ ਹਨ। ਉਹ ਦਫਤਰ ਤੋਂ ਨਿਕਲ ਕੇ ਵੜੋਦਰਾ ਪਹੁੰਚੇ। ਵੜੋਦਰਾ ਦੇ ਇਕ ਸਲੂਨ 'ਚ ਦਾੜ੍ਹੀ ਬਣਵਾਈ। ਫਿਰ ਕੀਰਤੀ ਸਤੰਭ ਪਹੁੰਚੇ, ਜਿੱਥੇ ਕੋਮਲ ਨਾਂ ਦੀ ਔਰਤ ਪਤੀ ਦੀ ਕਾਰ 'ਚ ਬੈਠੀ। ਰਸਤੇ ਵਿਚ ਦੋਹਾਂ ਨੇ ਨਾਸ਼ਤਾ ਕੀਤਾ ਅਤੇ ਗੈਸਟ ਹਾਊਸ ਪਹੁੰਚੇ। ਪਿੱਛਾ ਕਰਦੇ ਹੋਏ ਉਹ ਵੀ ਗੈਸਟ ਹਾਉਸ ਪਹੁੰਚੀ ਅਤੇ ਦੋਹਾਂ ਨੇ ਬੰਦ ਕਮਰੇ 'ਚ ਫੜਿਆ। ਫੜੇ ਜਾਣ 'ਤੇ ਪਤੀ ਦੀ ਮਹਿਲਾ ਮਿੱਤਰ ਨੇ ਖੁਦ ਨੂੰ ਤਲਾਕਸ਼ੁਦਾ ਦੱਸਿਆ।

ਪੁਲਸ ਨੇ ਦੱਸਿਆ ਕਿ ਗੈਸਟ ਹਾਊਸ ਵਿਚ ਔਰਤਾਂ ਵਿਚਾਲੇ ਹੱਥੋਪਾਈ ਹੋਈ ਸੀ। ਓਧਰ ਪਤੀ ਨੇ ਆਪਣੇ ਬਚਾਅ ਵਿਚ ਕਿਹਾ ਕਿ ਉਹ ਆਪਣੇ ਦੋਸਤ ਦੀ ਕੁੰਡਲੀ ਦੱਸਣ ਆਇਆ ਸੀ। ਪਤੀ ਦੀ ਇਸ ਗੱਲ 'ਤੇ ਪਤਨੀ ਨੇ ਪੁੱਛਿਆ ਕਿ ਬੀਮਾਰੀ ਧੀ ਨੂੰ ਡਾਕਟਰ ਕੋਲ ਲੈ ਕੇ ਜਾਣ ਦੀ ਸਮਾਂ ਨਹੀਂ ਹੈ। ਕੁੰਡਲੀ ਦਿਖਾਉਣ ਲਈ ਗਾਂਧੀਨਗਰ ਤੋਂ 140 ਕਿਲੋਮੀਟਰ ਦੂਰ ਵੜੋਦਰਾ ਆ ਪਹੁੰਚੇ? ਫਿਲਹਾਲ ਪੁਲਸ ਨੇ ਪਤੀ ਅਤੇ ਉਸ ਦੀ ਮਹਿਲਾ ਮਿੱਤਰ ਵਿਰੁੱਧ ਸ਼ਿਕਾਇਤ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Tanu

Edited By Tanu