ਲਿਵ-ਇਨ ’ਚ ਰਹਿਣ ਵਾਲੀ ਔਰਤ ਦੇ ਹੱਥ ਬੰਨ੍ਹ ਕੇ ਚੌਥੀ ਮੰਜ਼ਿਲ ਤੋਂ ਸੁੱਟਿਆ, ਮੌਤ

Saturday, Jun 25, 2022 - 11:40 AM (IST)

ਲਿਵ-ਇਨ ’ਚ ਰਹਿਣ ਵਾਲੀ ਔਰਤ ਦੇ ਹੱਥ ਬੰਨ੍ਹ ਕੇ ਚੌਥੀ ਮੰਜ਼ਿਲ ਤੋਂ ਸੁੱਟਿਆ, ਮੌਤ

ਆਗਰਾ– ਆਗਰਾ ਵਿੱਚ ਇੱਕ ਔਰਤ ਨੂੰ ਹੱਥ ਬੰਨ੍ਹ ਕੇ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਸੁੱਟ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਔਰਤ ਇਕ ਨੌਜਵਾਨ ਨਾਲ ‘ਲਿਵ ਇਨ ਰਿਲੇਸ਼ਨਸ਼ਿਪ’ ਵਿਚ ਰਹਿ ਰਹੀ ਸੀ। ਔਰਤ ਦੀ ਪਛਾਣ ਰਿਤਿਕਾ ਵਜੋਂ ਹੋਈ ਹੈ। ਰਿਤਿਕਾ ਵਿਪੁਲ ਅਗਰਵਾਲ ਨਾਲ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿ ਰਹੀ ਸੀ। ਵਿਪੁਲ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਪੈਂਡਿੰਗ ਹੈ। 

ਸ਼ੁੱਕਰਵਾਰ ਦੁਪਹਿਰ 12 ਵਜੇ ਉਸ ਦੇ ਫਲੈਟ ’ਤੇ 3 ਨੌਜਵਾਨ ਅਤੇ 2 ਔਰਤਾਂ ਆਏ ਸਨ। ਅਪਾਰਟਮੈਂਟ ਦੇ ਲੋਕਾਂ ਨੇ ਕੁਝ ਡਿੱਗਣ ਦੀ ਆਵਾਜ਼ ਸੁਣੀ ਅਤੇ ਜਦੋਂ ਉਹ ਬਾਹਰ ਆਏ ਤਾਂ ਉਨ੍ਹਾਂ ਨੇ ਔਰਤ ਨੂੰ ਹੇਠਾਂ ਖੂਨ ਨਾਲ ਲਥਪਥ ਦੇਖਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਵਾਰਦਾਤ ਵਿੱਚ ਸ਼ਾਮਲ ਦੋ ਔਰਤਾਂ ਸੁਨੀਤਾ ਅਤੇ ਸੁਸ਼ੀਲਾ ਸਮੇਤ ਆਕਾਸ਼ ਗੌਤਮ ਅਤੇ ਵਿਪੁਲ ਨੂੰ ਹਿਰਾਸਤ ਵਿੱਚ ਲੈ ਲਿਆ ਹੈ।


author

Rakesh

Content Editor

Related News