ਪਤਨੀ ਦੀ ਸਿਹਤ ਕਾਰਨ ਲਿਆ VRS, ਰਿਟਾਇਰਮੈਂਟ ਪਾਰਟੀ ''ਚ ਹੀ ਤੋੜ ਗਈ ਦਮ

Wednesday, Dec 25, 2024 - 06:12 PM (IST)

ਪਤਨੀ ਦੀ ਸਿਹਤ ਕਾਰਨ ਲਿਆ VRS, ਰਿਟਾਇਰਮੈਂਟ ਪਾਰਟੀ ''ਚ ਹੀ ਤੋੜ ਗਈ ਦਮ

ਨੈਸ਼ਨਲ ਡੈਸਕ- ਪਤਨੀ ਦੀ ਖ਼ਰਾਬ ਸਿਹਤ ਨੂੰ ਦੇਖਦਿਆਂ ਪਤੀ ਨੇ ਸਰਕਾਰੀ ਨੌਕਰੀ ਤੋਂ ਸਵੈ-ਇੱਛਾ ਨਾਲ ਰਿਟਾਇਰਮੈਂਟ (ਵੋਲੰਟਰੀ ਰਿਟਾਇਰਮੈਂਟ) ਲੈ ਲਈ ਸੀ। ਪਤੀ ਦੀ ਰਿਟਾਇਰਮੈਂਟ 'ਤੇ ਆਯੋਜਿਤ ਪਾਰਟੀ 'ਚ ਬੈਠੀ ਪਤਨੀ ਦੀ ਮੌਤ ਹੋ ਗਈ। ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਰਾਜਸਥਾਨ ਦੇ ਕੋਟਾ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਆਪਣੇ ਪਤੀ ਦੀ ਰਿਟਾਇਰਮੈਂਟ ਪਾਰਟੀ 'ਤੇ ਬੈਠੀ ਔਰਤ ਦੀ ਮੌਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਜਾਣਕਾਰੀ ਅਨੁਸਾਰ ਇਹ ਦਿਲ ਦਹਿਲਾ ਦੇਣ ਵਾਲਾ ਹਾਦਸਾ ਕੋਟਾ ਦੇ ਦਕਾਨੀਆ ਸੈਂਟਰਲ ਵੇਅਰਹਾਊਸ ਮੈਨੇਜਰ ਦੇਵੇਂਦਰ ਨਾਲ ਵਾਪਰਿਆ। ਦੇਵੇਂਦਰ ਦੀ ਪਤਨੀ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵਿਗੜ ਰਹੀ ਸੀ। ਦੇਵੇਂਦਰ ਨੇ ਆਪਣੀ ਪਤਨੀ ਦੀਪਿਕਾ ਦੀ ਦੇਖਭਾਲ ਲਈ ਵੋਲੰਟਰੀ ਰਿਟਾਇਰਮੈਂਟ ਲੈਣ ਦਾ ਫੈਸਲਾ ਕੀਤਾ ਸੀ।

ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਦੇਵੇਂਦਰ ਨੇ ਵੋਲੰਟਰੀ ਰਿਟਾਇਰਮੈਂਟ ਲੈ ਲਈ ਪਰ ਨੌਕਰੀ ਦੇ ਆਖਰੀ ਦਿਨ ਦੇਵੇਂਦਰ ਦੀ ਰਿਟਾਇਰਮੈਂਟ ਪਾਰਟੀ 'ਚ ਹੀ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ। ਵਾਇਰਲ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੇਵੇਂਦਰ ਦੇ ਨਾਲ ਉਨ੍ਹਾਂ ਦੀ ਪਤਨੀ ਕੁਰਸੀ 'ਤੇ ਬੈਠੀ ਹੈ। 

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ-ਦੂਜੇ ਨੂੰ ਹਾਲ ਪਾਉਣ ਤੋਂ ਬਾਅਦ ਦੀਪਿਕਾ ਅਚਾਨਕ ਥੋੜੀ ਘਬਰਾ ਗਈ। ਫਿਰ ਅਚਾਨਕ ਉਹ ਮੇਜ਼ 'ਤੇ ਡਿੱਗ ਪਈ। ਇਸ ਦੌਰਾਨ ਆਸ-ਪਾਸ ਮੌਜੂਦ ਲੋਕਾਂ ਨੇ ਵੀ ਪਾਣੀ ਲਿਆਉਣ ਦੀ ਗੱਲ ਆਖੀ ਪਰ ਉਦੋਂ ਤੱਕ ਦੇਵੇਂਦਰ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ। ਵਾਇਰਲ ਵੀਡੀਓ ਨੂੰ ਦੇਖ ਕੇ ਲੋਕ ਪਰੇਸ਼ਾਨ ਹੋ ਰਹੇ ਹਨ। ਉਹ ਇਸ ਖੇਡ ਨੂੰ ਵੀ ਕੋਸ ਰਹੇ ਹਨ ਜੋ ਕੁਦਰਤ ਨੇ ਦੇਵੇਂਦਰ ਅਤੇ ਦੀਪਿਕਾ ਨਾਲ ਖੇਡੀ ਹੈ।

ਦਿਲ ਦਾ ਦੌਰਾ ਪੈਣ ਕਾਰਨ ਮੌਤ ਦਾ ਖਦਸ਼ਾ

ਸਥਾਨਕ ਲੋਕਾਂ ਮੁਤਾਬਕ ਦੀਪਿਕਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਣ ਦਾ ਖਦਸ਼ਾ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਦੂਜੇ ਪਾਸੇ ਆਪਣੇ ਪਤੀ ਦੀ ਰਿਟਾਇਰਮੈਂਟ ਪਾਰਟੀ 'ਤੇ ਬੈਠੀ ਔਰਤ ਦੀ ਮੌਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।


author

Rakesh

Content Editor

Related News