ਪਤੀ ਦਾ ਸਿਰ ਕੱਟ ਥੈਲੀ ''ਚ ਲੈ ਕੇ ਥਾਣੇ ਪੁੱਜੀ ਔਰਤ, ਕੀਤਾ ਸਰੰਡਰ

05/30/2019 2:35:53 PM

ਲਖੀਮਪੁਰ— ਆਸਾਮ ਦੇ ਲਖੀਮਪੁਰ ਇਲਾਕੇ 'ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਔਰਤ ਆਪਣੇ ਪਤੀ ਦਾ ਕੱਟਿਆ ਹੋਇਆ ਸਿਰ ਇਕ ਪਲਾਸਟਿਕ ਦੀ ਥੈਲੀ 'ਚ ਲੈ ਕੇ ਪਹੁੰਚੀ ਅਤੇ ਸਰੰਡਰ ਕਰ ਦਿੱਤਾ। ਇਸ ਔਰਤ ਨੇ ਆਪਣੇ ਪਤੀ ਦਾ ਕਤਲ ਕਬੂਲਣ ਨਾਲ ਦੋਸ਼ ਲਗਾਇਆ ਹੈ ਕਿ ਉਹ ਨਸ਼ਾ ਕਰ ਕੇ ਕੁੱਟਮਾਰ ਕਰਦਾ ਸੀ। ਔਰਤ ਨੂੰ ਨਿਆਇਕ ਹਿਰਾਸਤ 'ਚ ਭੇਜ ਕੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਕਤਲ ਨਾ ਕਰਦੀ ਤਾਂ ਉਹ ਮੈਨੂੰ ਮਾਰ ਦਿੰਦਾ
ਪ੍ਰਾਪਤ ਜਾਣਕਾਰੀ ਅਨੁਸਾਰ 28 ਮਈ ਨੂੰ ਇਹ ਔਰਤ ਲਖੀਮਪੁਰ 'ਚ ਪੁਲਸ ਸਟੇਸ਼ਨ ਪਹੁੰਚੀ ਅਤੇ ਕਿਹਾ,''ਉਹ ਮੇਰੇ ਨਾਲ ਕੁੱਟਮਾਰ ਕਰਦਾ ਸੀ, ਕਦੇ-ਕਦੇ ਕੁਹਾੜੀ ਨਾਲ ਮਾਰ ਕੇ ਜ਼ਖਮੀ ਵੀ ਕਰ ਦਿੰਦਾ ਸੀ। ਮੈਂ ਉਸ ਨੂੰ ਛੱਡਣਾ ਚਾਹਿਆ ਪਰ ਬੱਚਿਆਂ ਕਾਰਨ ਅਜਿਹਾ ਨਹੀਂ ਕਰ ਸਕੀ ਪਰ ਮੈਨੂੰ ਉਸ ਦਾ ਕਤਲ ਕਰਨਾ ਪਿਆ, ਨਹੀਂ ਤਾਂ ਉਹ ਮੈਨੂੰ ਮਾਰ ਦਿੰਦਾ।''

ਰੋਜ਼ ਹੋਣ ਵਾਲੀ ਕੁੱਟਮਾਰ ਤੋਂ ਬਚਣ ਲਈ ਕੀਤਾ ਕਤਲ
ਪੁਲਸ ਦਾ ਕਹਿਣਾ ਹੈ,''ਔਰਤ ਨੇ ਮੰਨਿਆ ਹੈ ਕਿ ਰੋਜ਼-ਰੋਜ਼ ਹੋਣ ਵਾਲੀ ਕੁੱਟਮਾਰ ਤੋਂ ਬਚਣ ਲਈ ਗੁੱਸੇ 'ਚ ਆ ਕੇ ਉਸ ਨੇ ਇਹ ਕਤਲ ਕੀਤਾ ਹੈ। ਅਸੀਂ ਮਾਮਲ ਦੀ ਅੱਗੇ ਜਾਂਚ ਕਰ ਰਹੇ ਹਾਂ। ਔਰਤ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।''


DIsha

Content Editor

Related News