ਸਨਕੀ ਪਤੀ ਨੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੀ ਪਤਨੀ, ਬੋਰਵੈੱਲ 'ਚੋਂ ਕਈ ਟੁੱਕੜਿਆਂ ਵਿਚ ਮਿਲੀ ਲਾਸ਼
Monday, Feb 12, 2024 - 04:28 PM (IST)

ਨੈਸ਼ਨਲ ਡੈਸਕ : ਬਿਹਾਰ ਦੇ ਜਹਾਨਾਬਾਦ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਸਨਕੀ ਪਤੀ ਨੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਪਹਿਲਾਂ ਬੇਰਹਿਮੀ ਨਾਲ ਕਤਲ ਕਰ ਦਿੱਤਾ। ਫਿਰ ਉਸ ਦੀ ਲਾਸ਼ ਨੂੰ ਟਿਕਾਣੇ ਲਗਾਉਣ ਲਈ ਲਾਸ਼ ਦੇ ਛੋਟੇ-ਛੋਟੇ ਟੁਕੜੇ ਕਰ ਕੇ ਬੋਰਵੈੱਲ 'ਚ ਸੁੱਟ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪਤੀ ਸਮੇਤ ਸਾਰੇ ਮੈਂਬਰ ਘਰ ਛੱਡ ਕੇ ਫ਼ਰਾਰ ਹੋ ਗਏ। ਕਤਲ ਦੀ ਘਟਨਾ ਦਾ ਪਤਾ ਲੱਗਣ 'ਤੇ ਪਹੁੰਚੀ ਪੁਲਸ ਨੇ ਜੇਸੀਬੀ ਮਸ਼ੀਨ ਦੀ ਮਦਦ ਨਾਲ ਲਾਸ਼ ਦੇ ਕੁਝ ਟੁਕੜੇ ਬੋਰਵੈੱਲ 'ਚੋਂ ਬਾਹਰ ਕੱਢੇ।
ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ
ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
ਦੱਸ ਦੇਈਏ ਕਿ ਕਤਲ ਦੀ ਇਹ ਘਟਨਾ ਵਿਸ਼ੁਨਗੰਜ ਓਪੀ ਖੇਤਰ ਦੇ ਪਚਮਈ ਪਿੰਡ ਦੀ ਹੈ, ਜਿਥੇ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਹਰਰਾਮ ਯਾਦਵ ਦੀ ਪਤਨੀ ਸ਼ੋਭਾ ਦੇਵੀ ਵਜੋਂ ਹੋਈ ਹੈ। ਸਨਕੀ ਪਤੀ ਨੇ ਘਰੇਲੂ ਝਗੜੇ ਕਾਰਨ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨਾਲੰਦਾ ਦੇ ਪਿੰਡ ਜਗਤਨੰਦਪੁਰ ਦੇ ਰਹਿਣ ਵਾਲੇ ਪੱਪੂ ਯਾਦਵ ਨੇ ਇਕ ਸਾਲ ਪਹਿਲਾਂ ਆਪਣੀ ਕੁੜੀ ਸ਼ੋਭਾ ਦਾ ਵਿਆਹ ਪਿੰਡ ਪਚਮਈ ਦੇ ਰਹਿਣ ਵਾਲੇ ਜੈਰਾਮ ਯਾਦਵ ਦੇ ਬੇਟੇ ਹਰਰਾਮ ਯਾਦਵ ਨਾਲ ਕੀਤਾ ਸੀ।
ਇਹ ਵੀ ਪੜ੍ਹੋ - SpiceJet ਦੇ 1400 ਕਰਮਚੀਆਂ ਨੂੰ ਲਗੇਗਾ ਵੱਡਾ ਝਟਕਾ, ਸਿਰ 'ਤੇ ਲਟਕੀ ਛਾਂਟੀ ਦੀ ਤਲਵਾਰ
ਫੋਨ ਕਰਕੇ ਕਿਹਾ-ਸ਼ੋਭਾ ਘਰੋਂ ਭੱਜ ਗਈ
ਇਸ ਮਾਮਲੇ ਦੀ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 8 ਦਿਨ ਪਹਿਲਾਂ ਦੋਸ਼ੀ ਪਤੀ ਹਰਰਾਮ ਯਾਦਵ ਨੇ ਸਹੁਰੇ ਘਰ ਫੋਨ ਕਰਕੇ ਦੱਸਿਆ ਕਿ ਸ਼ੋਭਾ ਘਰੋਂ ਭੱਜ ਗਈ ਹੈ। ਇਸ ਤੋਂ ਬਾਅਦ ਮਾਪਿਆਂ ਨੇ ਆਪਣੇ ਪੱਧਰ 'ਤੇ ਇਸ ਮਾਮਲੇ ਦੀ ਜਾਂਚ ਕਰਵਾਉਂਦੇ ਹੋਏ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕੁੜੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ
ਬੋਰਵੈੱਲ 'ਚੋਂ ਮਿਲੇ ਔਰਤ ਦੇ ਹੱਥ, ਲੱਤਾਂ ਸਣੇ ਸਰੀਰ ਦੇ ਕਈ ਟੁਕੜੇ
ਪਿੰਡ ਦਾ ਇੱਕ ਕਿਸਾਨ ਜਦੋਂ ਆਪਣੇ ਖੇਤਾਂ 'ਚ ਗਿਆ ਤਾਂ ਉਸ ਨੇ ਮੋਟਰ ਪੰਪ ਦੇ ਪਾਣੀ 'ਚੋਂ ਲਾਸ਼ ਦਾ ਇੱਕ ਛੋਟਾ ਜਿਹਾ ਟੁਕੜਾ ਵੇਖਿਆ, ਜਿਸ ਦੀ ਸੂਚਨਾ ਉਸ ਨੇ ਪੁਲਸ ਨੂੰ ਦਿੱਤੀ। ਪੁਲਸ ਨੇ ਜੇਸੀਬੀ ਦੀ ਮਦਦ ਨਾਲ ਜਦੋਂ ਬੋਰਵੈੱਲ ਪੁੱਟਿਆ ਤਾਂ ਉਸ ਵਿਚੋਂ ਔਰਤ ਦੇ ਹੱਥ, ਲੱਤਾਂ ਸਣੇ ਸਰੀਰ ਦੇ ਕੁਝ ਟੁਕੜੇ ਨਿਕਲੇ। ਮ੍ਰਿਤਕਾਂ ਦੇ ਰਿਸ਼ਤੇਦਾਰ ਪਤੀ, ਸੱਸ, ਸਹੁਰੇ 'ਤੇ ਕਤਲ ਦਾ ਦੋਸ਼ ਲਗਾ ਰਹੇ ਹਨ।
ਇਹ ਵੀ ਪੜ੍ਹੋ - ਯਾਤਰੀਆਂ ਲਈ ਖ਼ੁਸ਼ਖ਼ਬਰੀ: ਏਅਰਪੋਰਟ 'ਤੇ ਜਲਦੀ ਲਗਾਏ ਜਾਣਗੇ ਬਾਇਓਮੈਟ੍ਰਿਕ ਸਿਸਟਮ ਵਾਲੇ ਈ-ਗੇਟ
ਪਹਿਲੀ ਪਤਨੀ ਦਾ ਵੀ ਕੀਤਾ ਸੀ ਕਤਲ : ਪੁਲਸ
ਮਖਦੂਮਪੁਰ ਦੇ ਬਲਾਕ ਮੈਜਿਸਟ੍ਰੇਟ ਅਤੇ ਸਹਿ ਬੀਡੀਓ ਪ੍ਰਭਾਕਰ ਕੁਮਾਰ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਦੱਸਿਆ ਕਿ ਸਰੀਰ ਦੇ ਹੋਰ ਅੰਗਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕਾਂ ਦੀ ਸੱਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ, ਜਦਕਿ ਘਰ ਦੇ ਸਾਰੇ ਮੈਂਬਰ ਫ਼ਰਾਰ ਹਨ। ਉਹਨਾਂ ਨੇ ਕਿਹਾ ਕਿ ਦੋਸ਼ੀ ਪਤੀ ਨੇ ਪਹਿਲਾਂ ਵੀ ਆਪਣੀ ਪਹਿਲੀ ਪਤਨੀ ਦਾ ਕਤਲ ਕੀਤਾ ਸੀ। ਫਿਰ ਦੂਜਾ ਵਿਆਹ ਕਰਵਾ ਕੇ ਉਸ ਦਾ ਵੀ ਕਤਲ ਕਰ ਦਿੱਤਾ। ਫਿਲਹਾਲ ਪੁਲਸ ਦੋਸ਼ੀ ਪਤੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ - ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕੀਤਾ ਅਪਡੇਟ, ਜਾਣੋ ਕਿਥੇ ਹੋਇਆ ਸਸਤਾ ਤੇ ਮਹਿੰਗਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8